ਅਨੁਸ਼ਕਾ ਤੋਂ ਬਾਅਦ ਸੋਨਮ ਦੀ ਵਾਰੀ, ਜੈਪੁਰ 'ਚ ਵੱਜਣਗੇ ਵਾਜੇ
ਏਬੀਪੀ ਸਾਂਝਾ | 07 Jan 2018 04:40 PM (IST)
1
ਰਿਪੋਰਟਾਂ ਮੁਤਾਬਕ ਅਸਲ ਵਿੱਚ ਸੋਨਮ ਦੀ ਇੱਕ ਕਜ਼ਨ ਦਾ ਵਿਆਹ ਇਸੇ ਸਾਲ ਜੋਧਪੁਰ ਵਿੱਚ ਹੋਣ ਜਾ ਰਿਹਾ ਹੈ। ਸੋਨਮ ਇਸੇ ਦੀ ਤਿਆਰੀ ਵਿੱਚ ਰੁੱਝੀ ਹੋਈ ਹੈ।
2
ਉੱਧਰ ਇਹ ਵੀ ਖ਼ਬਰ ਹੈ ਕਿ ਇਨ੍ਹਾਂ ਦੇ ਵਿਆਹ ਦੀ ਅਫਵਾਹ ਇੱਕ ਗ਼ਲਤਫਹਿਮੀ ਕਾਰਨ ਉੱਡ ਗਈ ਹੈ।
3
ਉਂਝ ਸੋਨਮ ਕਪੂਰ ਨੇ ਇੱਕ ਤਾਜ਼ਾ ਫ਼ੋਟੋਸ਼ੂਟ ਵੀ ਕਰਵਾਇਆ ਹੈ, ਜੋ ਉਸ ਦੇ ਵਿਆਹ ਦੀ ਖ਼ਬਰ ਨੂੰ ਹੋਰ ਹਵਾ ਦੇ ਰਹੀ ਹੈ। ਹਾਲਾਂਕਿ, ਇਨ੍ਹਾਂ ਗੱਲਾਂ ਵਿੱਚ ਅਸਲੀਅਤ ਕਿੰਨੀ ਕੁ ਹੈ, ਇਹ ਤਾਂ ਸਮਾਂ ਹੀ ਦੱਸੇਗਾ।
4
ਖ਼ਬਰਾਂ ਦੀ ਮੰਨੀਏ ਤਾਂ ਅਨਿਲ ਕਪੂਰ ਦੀ ਲਾਡਲੀ ਦੀ ਗ੍ਰੈਂਡ ਸ਼ਾਦੀ ਜੈਪੁਰ ਵਿੱਚ ਹੋਵੇਗੀ।
5
ਨਵੀਂ ਦਿੱਲੀ: ਵਿਰਾਟ ਕੋਹਲੀ ਤੇ ਅਨੁਸ਼ਕਾ ਸ਼ਰਮਾ ਦੇ ਵਿਆਹ ਤੋਂ ਬਾਅਦ ਹੁਣ ਇੱਕ-ਇੱਕ ਕਰਕੇ ਬਾਲੀਵੁੱਡ ਦੀਆਂ ਜੋੜੀਆਂ ਦੇ ਵਿਆਹ ਦੀਆਂ ਖ਼ਬਰਾਂ ਆ ਰਹੀਆਂ ਹਨ। ਤਾਜ਼ਾ ਖ਼ਬਰ ਸੋਨਮ ਕਪੂਰ ਤੇ ਉਸ ਦੇ ਕਥਿਤ ਪ੍ਰੇਮੀ ਆਨੰਦ ਆਹੂਜਾ ਦੇ ਵਿਆਹ ਦੀ ਉੱਡੀ ਹੈ।