ਰਣਵੀਰ ਸਿੰਘ ਨੇ ਖਰੀਦੀ 3.5 ਕਰੋੜ ਦੀ Lamborghini, ਵੇਖੋ ਤਸਵੀਰਾਂ
ਇਸ ਮੌਕੇ ਰਣਵੀਰ ਅਤੇ ਜ਼ੋਯਾ ਦੀ ਬਾਉਂਡਿੰਗ ਸਾਫ ਦੇਖਣ ਨੂੰ ਮਿਲ ਰਹੀ ਸੀ। ਰਣਵੀਰ ਨੇ ਮੌਕੇ ਲਾਲ ਰੰਗ ਦੀ ਮੈਚਿੰਗ ਕੈਪ ਪਾਈ ਸੀ। ਉਹ ਫਿਲਹਾਲ ਹੁਣ ਫ਼ਿਲਮ ‘83’ ਦੀ ਸ਼ੂਟਿੰਗ ‘ਚ ਬਿਜ਼ੀ ਹਨ। ਜਿਸ ‘ਚ ਰਣਵੀਰ ਕ੍ਰਿਕੇਟਰ ਕਪਿਲ ਦੇਵ ਦੇ ਕਿਰਦਾਰ ‘ਚ ਨਜ਼ਰ ਆਉਣਗੇ।
Lamborghini Urus ‘ਚ 6 ਡ੍ਰਾਈਵਿੰਗ ਮੋਡ ਸਟ੍ਰਾਡਾ, ਟੇਰਾ (ਆਫ਼ੳਮਪ; ਰੋਡ), ਨੇਵਾ (ਸਨੋ), ਸਪੋਰਟ, ਕੌਰਸੋ ਤੇ ਸਾਬਿਆ (ਸੈਂਡ) ਸ਼ਾਮਲ ਹਨ। ਕਾਰ ਦਾ ਸਟਾਈਲ ਕਾਫੀ ਵਖਰਾ ਹੈ ਜੋ ਕਿਸੇ ਨੂੰ ਵੀ ਦੀਵਾਨਾ ਬਣਾ ਸਕਦਾ ਹੈ।
ਜ਼ੋਯਾ ਨਾਲ ਰਣਵੀਰ ਸਿਮਘ ਹਾਲੀਵੁੱਡ ਫ਼ਿਲਮ ‘ਜੋਕਰ’ ਵੇਖਣ ਗਏ। ਜ਼ੋਯਾ ਤੇ ਰਣਵੀਰ ਨੇ ਹਾਲ ਹੀ ‘ਚ ਫ਼ਿਲਮ ‘ਗਲੀ ਬੁਆਏ’ ‘ਚ ਕੰਮ ਕੀਤਾ ਸੀ। ਫ਼ਿਲਮ ਵੱਡੀ ਹਿੱਟ ਸਾਬਤ ਹੋਈ ਸੀ।
ਇਸ ਕਾਰ ਦੇ ਨਾਲ ਰਣਵੀਰ ਸਿੰਘ ਕੱਲ੍ਹ ਮੁੰਬਈ ‘ਚ ਨਜ਼ਰ ਆਏ। ਜਿਸ ‘ਚ ਉਨ੍ਹਾਂ ਨੇ ਆਪਣੀ ਪਤਨੀ ਦੀਪਿਕਾ ਪਾਦੁਕੋਣ ਨੂੰ ਨਹੀਂ ਸਗੋਂ ਜ਼ੋਯਾ ਅਖ਼ਤਰ ਨਾਲ ਸਵਾਰੀ ਕੀਤੀ।
ਇਸ ਕਾਰ ਦੀ ਖਾਸ ਗੱਲ ਹੈ ਕਿ ਇਸ ‘ਚ 21 ਇੰਚ ਦੇ ਅਲਾਏ ਵ੍ਹੀਲਸ ਲੱਗੇ ਹਨ ਜਿਨ੍ਹਾਂ ਨੂੰ 23 ਇੰਚ ਤਕ ਵਧਾਇਆ ਜਾ ਸਕਦਾ ਹੈ। ਇੰਨਾ ਹੀ ਨਹੀ ਇਸ ‘ਚ 440ਐਮਐਮ ਦੇ ਫਰੰਟ ਰੀਅਰ ਕਾਰਬਨ ਸੇਰਾਮਿਕ ਬ੍ਰੇਕਸ ਲੱਗੇ ਹਨ। ਜੋ 100 ਦੀ ਸਪੀਡ ‘ਤੇ ਬ੍ਰੇਕ ਲੱਗਣ ‘ਤੇ ਸਿਰਫ 33.7 ਮੀਟਰ ਦੇ ਦਾਇਰੇ ‘ਚ ਐਸਯੂਵੀ ਨੂੰ ਰੋਕ ਦੇਣਗੇ।
ਇਹ ਕਾਰ ਮਹਿਜ਼ 3.6 ਸੈਕਿੰਡ ‘ਚ 100 ਕਿਮੀ ਪ੍ਰਤੀ ਘੰਟਾ ਦੀ ਰਫ਼ਤਾਰ ਫੜਦੀ ਹੈ। ਕਾਰ ਦੀ ਟੌਪ ਸਪੀਡ 305 ਕਿਮੀ ਪ੍ਰਤੀ ਘੰਟਾ ਦੀ ਹੈ।
ਜੇ ਗੱਲ ਕਰੀਏ ਲੈਂਬੋਰਗਿਨੀ ਦੀ ਤਾਂ ਇਹ ਬੇਹੱਦ ਪਾਵਰਫੁਲ ਹੈ ਇਸ ‘ਚ 4.0 ਲੀਟਰ ਦਾ ਵੀ8 ਟਵਿਨ-ਟਰਬੋਚਾਰਜਿਡ ਪੈਟਰੋਲ ਇੰਜ਼ਨ ਲੱਗਿਆ ਹੈ ਜੋ 641BhP ਦੀ ਪਾਵਰ ਤੇ 850Nm ਦਾ ਟਾਰਕ ਪੈਦਾ ਕਰਦਾ ਹੈ। ਇਸ ਤੋਂ ਇਲਾਵਾ ਇਹ ਇੰਜ਼ਨ 8-ਸਪੀਡ ਟਾਰਕ ਕੰਵਰਟਰ ਗੀਅਰਬਾਕਸ ਨਾਲ ਜੁੜਿਆ ਹੋਵੇਗਾ ਜੋ ਸਾਰੇ ਟਾਇਰਾਂ ਨੂੰ ਪਾਵਰ ਸਪਲਾਈ ਕਰੇਗਾ।
Lamborghini Urus ਦੁਨੀਆ ਦੀ ਪਹਿਲੀ ਸੁਪਰ ਸਪੋਰਟਸ ਯੁਟੀਲਿਟੀ ਵ੍ਹੀਕਲ ਦੇ ਨਾਂ ਨਾਲ ਜਾਣੀ ਜਾਂਦੀ ਹੈ। ਆਪਣੀ ਕਾਰ ‘ਚ ਰਣਵੀਰ ਕਾਫੀ ਹੈੱਪੀ ਮੂਡ ‘ਚ ਨਜ਼ਰ ਆਏ।
ਬਾਲੀਵੁੱਡ ਐਕਟਰ ਰਣਵੀਰ ਸਿੰਘ ਹਮੇਸ਼ਾ ਹੀ ਸੁਰਖੀਆਂ ‘ਚ ਰਹਿੰਦੇ ਹਨ, ਜਿਸ ਦਾ ਕਾਰਨ ਕਦੇ ਉਨ੍ਹਾਂ ਦੀ ਫ਼ਿਲਮ ਹੁੰਦੀ ਹੈ ਅਤੇ ਕਦੇ ਉਨ੍ਹਾਂ ਦਾ ਫੈਸ਼ਨ। ਹੁਣ ਇੱਕ ਵਾਰ ਫੇਰ ਰਣਵੀਰ ਸੁਰਖੀਆਂ ‘ਚ ਆਏ ਹਨ ਜਿਸ ਦਾ ਕਾਰਨ ਹੈ ਉਨ੍ਹਾਂ ਵੱਲੋਂ ਖਰੀਦੀ 3.5 ਕਰੋੜ ਦੀ Lamborghini Urus ਕਾਰ।