ਰਣਵੀਰ-ਦੀਪਿਕਾ ਦੀ ਪਾਰਟੀ ਦੀਆਂ ਤਸਵੀਰਾਂ ਤੋਂ ਨਜ਼ਰਾਂ ਹਟਾਉਣਾ ਔਖਾ
ਤਸਵੀਰਾਂ ‘ਚ ਦੋਵਾਂ ਦੀ ਖੁਸ਼ੀ ਸਾਫ ਨਜ਼ਰ ਆ ਰਹੀ ਹੈ। ਇਸ ਪਾਰਟੀ ਲਈ ਦੋਵਾਂ ਨੇ ਵ੍ਹਾਈਟ ਕਲਰ ਦੀ ਡ੍ਰੈੱਸ ਚੁਣੀ ਜਿਸ ‘ਚ ਦੋਵੇਂ ਗਜ਼ਬ ਲੱਗ ਰਹੇ ਸੀ।
ਦੋਵਾਂ ਨੇ ਮੀਡੀਆ ਨੂੰ ਜੰਮ ਕੇ ਪੋਜ਼ ਦਿੱਤੇ ਤੇ ਇੱਕ-ਦੂਜੇ ਦਾ ਹੱਥ ਫੜ੍ਹ ਖੂਬ ਤਸਵੀਰਾਂ ਕਲਿੱਕ ਕਰਵਾਈਆਂ।
ਇਸ ਪਾਰਟੀ ‘ਚ ਵੀ ਦੋਵਾਂ ਦਾ ਆਪਸੀ ਪਿਆਰ ਕਾਫੀ ਜ਼ਿਆਦਾ ਨਜ਼ਰ ਆਇਆ। ਰਣਵੀਰ ਤਾਂ ਆਪਣਾ ਪਿਆਰ ਤੇ ਦੀਪਿਕਾ ਲਈ ਕੇਅਰ ਹਮੇਸ਼ਾ ਹੀ ਦਿਖਾਉਂਦੇ ਹਨ।
ਰਣਵੀਰ-ਦੀਪਿਕਾ ਨੇ ਵੀ ਆਪਣੇ ਵਿਆਹ ਦੀ ਪਾਰਟੀ ਦੀ ਤਸਵੀਰ ਨੂੰ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤਾ ਸੀ। ਇਸ ਪਾਰਟੀ ‘ਚ ਦੋਵੇਂ ਇੱਕ ਤੋਂ ਵਧ ਇੱਕ ਸਟਾਈਲਿਸ਼ ਡ੍ਰੈਸ ਪਾ ਕੇ ਆਏ ਸੀ।
ਮੁੰਬਈ ‘ਚ ਹੋਈ ਵਿਆਹ ਦੀ ਦੂਜੀ ਰਿਸੈਪਸ਼ਨ ਪਾਰਟੀ ਕਾਫੀ ਧਮਾਕੇਦਾਰ ਸੀ ਜਿਸ ‘ਚ ਭਵਨਾਨੀ ਖਾਨਦਾਨ ਨੇ ਸ਼ਿਰਕਤ ਕੀਤੀ ਤੇ ਦੋਵਾਂ ਨੂੰ ਆਸ਼ੀਰਵਾਦ ਦਿੱਤਾ।
ਇਸ ਪਾਰਟੀ ‘ਚ ਦੀਪਵੀਰ ਦੇ ਫੈਮਿਲੀ ਮੈਂਬਰ ਤੇ ਕੁਝ ਰਿਸ਼ਤੇਦਾਰ ਹੀ ਸੀ। ਇਸ ਪਾਰਟੀ ‘ਚ ਵੀ ਕਈ ਬਾਲੀਵੁੱਡ ਸਟਾਰ ਨਹੀਂ ਸੀ ਕਿਉਂਕਿ ਇਹ ਕੱਪਲ ਆਪਣੇ ਬਾਲੀਵੁੱਡ ਦੇ ਦੋਸਤਾਂ ਲਈ ਇੱਕ ਹੋਰ ਪਾਰਟੀ ਕਰੇਗਾ।
ਕੁਝ ਦਿਨ ਪਹਿਲਾਂ ‘ਦੀਪਵੀਰ’ ਨੇ ਵਿਆਹ ਦੀ ਪਹਿਲੀ ਪਾਰਟੀ ਬੈਂਗਲੁਰੂ ‘ਚ ਕੀਤੀ ਸੀ ਤੇ ਬੀਤੀ ਰਾਤ ਦੋਵਾਂ ਦੇ ਵਿਆਹ ਦੀ ਪਾਰਟੀ ਮੁੰਬਈ ‘ਚ ਕੀਤੀ ਗਈ।
ਰਣਵੀਰ ਸਿੰਘ ਤੇ ਦੀਪਿਕਾ ਪਾਦੂਕੋਣ ਹਮੇਸ਼ਾ ਹੀ ਆਪਣੇ ਰਿਸ਼ਤੇ ਨੂੰ ਲੈ ਕੇ ਸੁਰਖੀਆਂ ਵਿੱਚ ਰਹੇ ਹਨ ਪਰ ਦੋਵੇਂ ਆਪਣੇ ਵਿਆਹ ਤੋਂ ਬਾਅਦ ਵੀ ਸੁਰਖੀਆਂ ‘ਚ ਹੀ ਹਨ।