✕
  • ਹੋਮ

ਜਦੋਂ ਲੋਕਾਂ ਲਈ ਸੜਕ 'ਤੇ ਨੱਚਿਆ ਪਦਮਾਵਤ ਦਾ 'ਖਿਲਜੀ'

ਏਬੀਪੀ ਸਾਂਝਾ   |  13 Jan 2018 05:09 PM (IST)
1

ਸੂਤਰਾਂ ਮੁਤਾਬਕ, ਰਣਵੀਰ ਸਿੰਘ ਅਤੇ ਦੀਪਿਕਾ ਪਾਦੁਕੋਣ ਜਲਦ ਹੀ ਵਿਆਹ ਕਰ ਸਕਦੇ ਹਨ।

2

ਸਾਲ 2016 ਵਿੱਚ ਫ਼ਿਲਮ ਬਾਜੀਰਾਓ ਮਸਤਾਨੀ ਦੇ ਲਈ ਬੈਸਟ ਮੇਲ ਐਕਟਰ ਦਾ ਐਵਾਰਡ ਵੀ ਉਨ੍ਹਾਂ ਨੂੰ ਮਿਲ ਚੁੱਕਾ ਹੈ।

3

ਖ਼ਬਰਾਂ ਦੀ ਮੰਨੀਏ ਤਾਂ ਜੋਇਆ ਅਖ਼ਤਰ ਦੀ ਫ਼ਿਲਮ ਵਿੱਚ ਰਣਵੀਰ ਨਜ਼ਰ ਆ ਸਕਦੇ ਹਨ। ਇਸ ਤੋਂ ਪਹਿਲਾਂ ਜ਼ੋਇਆ ਅਖ਼ਤਰ ਦੀ ਫ਼ਿਲਮ ਦਿਲ ਧੜਕਨੇ ਦੋ ਵਿੱਚ ਵੀ ਨਜ਼ਰ ਆ ਚੁੱਕੇ ਹਨ।

4

ਸੈਂਸਰ ਬੋਰਡ ਵੱਲੋਂ ਫ਼ਿਲਮ ਪਦਮਾਵਤ ਨੂੰ ਯੂ/ਏ ਸਰਟੀਫਿਕੇਟ ਮਿਲ ਗਿਆ ਹੈ।

5

ਫ਼ਿਲਮ ਪਦਮਾਵਤੀ ਦਾ ਨਾਂਅ ਬਦਲ ਕੇ ਪਦਮਾਵਤ ਕਰ ਦਿੱਤਾ ਗਿਆ ਹੈ। ਪਿਛਲੇ ਦਿਨੀਂ ਪਦਮਾਵਤੀ ਨਾਂਅ ਨੂੰ ਲਾ ਕੇ ਵਿਵਾਦ ਹੋ ਗਿਆ ਸੀ।

6

ਉਨ੍ਹਾਂ ਦੀ ਫ਼ਿਲਮ ਪਦਮਾਵਤ 25 ਜਨਵਰੀ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਰਣਵੀਰ ਸਿੰਘ ਇਸ ਫ਼ਿਲਮ ਵਿੱਚ ਅਲਾਉਦੀਨ ਖਿਲਜੀ ਦਾ ਕਿਰਦਾਰ ਨਿਭਾ ਰਹੇ ਹਨ।

7

ਬਾਲੀਵੁੱਡ ਵਿੱਚ ਰਣਵੀਰ ਸਿੰਘ ਆਪਣੇ ਸਟਾਈਲ ਅਤੇ ਐਨਰਜੈਟਿਕ ਡਾਂਸ ਦੇ ਲਈ ਜਾਣੇ ਜਾਂਦੇ ਹਨ।

8

ਤਸਵੀਰਾਂ ਵਿੱਚ ਰਣਵੀਰ ਫੈਨਸ ਦਾ ਪਿਆਰ ਕਬੂਲਦੇ ਵੀ ਨਜ਼ਰ ਆ ਰਹੇ ਹਨ।

9

ਰਣਵੀਰ ਸਿੰਘ ਫੈਨਸ ਨੂੰ ਮਿਲੇ ਹੀ ਨਹੀਂ ਬਲਕਿ ਉਨ੍ਹਾਂ ਨਾਲ ਡਾਂਸ ਵੀ ਕੀਤਾ।

10

ਰਣਵੀਰ ਸਿੰਘ ਅਜਿਹੇ ਫ਼ਿਲਮੀ ਕਲਾਕਾਰਾਂ ਵਿੱਚ ਸ਼ੁਮਾਰ ਹਨ ਜੋ ਆਪਣੇ ਫੈਨਸ ਨੂੰ ਮਿਲਣ ਤੋਂ ਮਨ੍ਹਾਂ ਨਹੀਂ ਕਰ ਸਕਦੇ। ਇਸ ਦਾ ਇੱਕ ਨਜ਼ਾਰਾ ਉਦੋਂ ਦੇਖਣ ਨੂੰ ਮਿਲਿਆ ਜਦੋਂ ਉਹ ਜ਼ੋਇਆ ਅਖ਼ਤਰ ਦੇ ਘਰ ਤੋਂ ਬਾਹਰ ਨਿਕਲ ਰਹੇ ਸਨ। ਉਦੋਂ ਹੀ ਉਨ੍ਹਾਂ ਨੇ ਫੈਨਸ ਨੂੰ ਦੇਖਿਆ ਅਤੇ ਉਨ੍ਹਾਂ ਨੂੰ ਮਿਲਣ ਤੋਂ ਖੁਦ ਨੂੰ ਰੋਕ ਨਹੀਂ ਸਕੇ।

  • ਹੋਮ
  • ਬਾਲੀਵੁੱਡ
  • ਜਦੋਂ ਲੋਕਾਂ ਲਈ ਸੜਕ 'ਤੇ ਨੱਚਿਆ ਪਦਮਾਵਤ ਦਾ 'ਖਿਲਜੀ'
About us | Advertisement| Privacy policy
© Copyright@2026.ABP Network Private Limited. All rights reserved.