ਚਿਤਰਾਂਗਧਾ ਦੇ ਦਿਲ 'ਤੇ ਛਾਈ ਦਿਲਜੀਤ ਦੀ ਫਿਲਮ 'ਸੂਰਮਾ'
ਏਬੀਪੀ ਸਾਂਝਾ | 12 Jul 2018 01:46 PM (IST)
1
ਹਾਲ ਹੀ 'ਚ ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਤੇ ਫਿਲਮ ਨਿਰਦੇਸ਼ਕ ਸ਼ਾਦ ਅਲੀ ਨੂੰ ਫਿਲਮ ਦੀ ਸਪੈਸ਼ਲ ਸਕਰੀਨਿੰਗ ਦੌਰਾਨ ਇਕੱਠੇ ਦੇਖਿਆ ਗਿਆ ਸੀ।
2
ਫਿਲਮ 'ਚ ਸਾਬਕਾ ਕ੍ਰਿਕਟਰ ਬਿਸ਼ਨ ਸਿੰਘ ਬੇਦੀ ਦਾ ਬੇਟਾ ਅੰਗਦ ਬੇਦੀ ਸੁਪੋਰਟਿੰਗ ਰੋਲ 'ਚ ਨਜ਼ਰ ਆਵੇਗਾ।
3
ਇਸ ਫਿਲਮ 'ਚ ਦਿਲਜੀਤ ਦੋਸਾਂਝ ਤੇ ਤਾਪਸੀ ਪਨੂੰ ਲੀਡ ਰੋਲ 'ਚ ਦਿਖਾਈ ਦੇਣਗੇ। ਇਹ ਫਿਲਮ ਅਗਲੇ ਸ਼ੁੱਕਰਵਾਰ ਨੂੰ ਰਿਲੀਜ਼ ਹੋ ਰਹੀ ਹੈ।
4
ਚਿਤਰਾਂਗਧਾ ਨੇ ਮੀਡੀਆ ਨੂੰ ਕਿਹਾ ਕਿ ਇਹ ਫਿਲਮ ਅਸਲ ਘਟਨਾਵਾਂ 'ਤੇ ਆਧਾਰਤ ਹੈ।
5
ਚਿਤਰਾਂਗਧਾ ਨੇ ਕਿਹਾ ਕਿ ਗੋਲੀ ਲੱਗਣ ਨਾਲ ਜ਼ਖਮੀ ਹੋਣ ਦੇ ਬਾਵਜੂਦ ਸੰਦੀਪ ਭਾਰਤੀ ਹਾਕੀ ਟੀਮ ਦਾ ਕਪਤਾਨ ਬਣਿਆ। ਇਹ ਇੱਕ ਪ੍ਰੇਰਣਾਦਾਇਕ ਕਹਾਣੀ ਹੈ। ਇਸ ਕਹਾਣੀ ਨੇ ਅਸਲ 'ਚ ਉਸ ਨੂੰ ਪ੍ਰੇਰਿਤ ਕੀਤਾ।
6
ਇਹ ਫਿਲਮ ਭਾਰਤੀ ਹਾਕੀ ਟੀਮ ਦੇ ਖਿਡਾਰੀ ਤੇ ਸਾਬਕਾ ਕਪਤਾਨ ਸੰਦੀਪ ਸਿੰਘ ਦੀ ਜ਼ਿੰਦਗੀ 'ਤੇ ਆਧਾਰਤ ਹੈ।
7
ਫਿਲਮ 'ਸੂਰਮਾ' ਨਾਲ ਬਤੌਰ ਨਿਰਮਾਤਾ ਸ਼ੁਰੂਆਤ ਕਰ ਰਹੀ ਅਦਾਕਾਰਾ ਚਿਤਰਾਂਗਧਾ ਸਿੰਘ ਦਾ ਕਹਿਣਾ ਹੈ ਕਿ ਇਹ ਫਿਲਮ ਅਸਲ 'ਚ ਉਸ ਦੇ ਦਿਲ ਦੇ ਬੇਹੱਦ ਕਰੀਬ ਹੈ।
= 7">