✕
  • ਹੋਮ

ਰਿਚਾ ਦੀ ਜ਼ੁਬਾਨੀ ਫ਼ਿਲਮੀ ਦੁਨੀਆ ਦਾ ਕਾਲਾ ਸੱਚ ...!

ਏਬੀਪੀ ਸਾਂਝਾ   |  26 Oct 2017 05:40 PM (IST)
1

ਜ਼ਿਕਰਯੋਗ ਹੈ ਕਿ ਇਨ੍ਹੀਂ ਦਿਨੀਂ ਦੁਨੀਆ ਭਰ ਵਿੱਚ #MeToo ਕੈਂਪੇਨ ਚੱਲ ਰਿਹਾ ਹੈ। ਇਸ ਜ਼ਰੀਏ ਔਰਤਾਂ ਤੇ ਮਰਦ ਆਪਣੇ ਨਾਲ ਹੋਏ ਸ਼ਰੀਰਕ ਸ਼ੋਸ਼ਣ ਦਾ ਖੁਲਾਸਾ ਕਰ ਰਹੇ ਹਨ।

2

ਦਿੱਗਜ ਕਲਾਕਾਰ ਨੇ ਕਿਹਾ ਕਿ ਮੈਨੂੰ ਵੀ ਸੈਕਸ ਲਈ ਕਈ ਵਾਰ ਔਰਤਾਂ ਦੇ ਨਾਲ-ਨਾਲ ਮਰਦਾਂ ਵੱਲੋਂ ਵੀ ਆਫਰ ਮਿਲੇ। ਇਹ ਬਹੁਤ ਲੋਕਾਂ ਨਾਲ ਹੁੰਦਾ ਹੈ। ਇਹ ਚੀਜ਼ ਹਰ ਇੰਡਸਟਰੀ ਵਿੱਚ ਹੁੰਦੀ ਹੈ। ਸਿਰਫ ਬਾਲੀਵੁੱਡ ਤੇ ਹਾਲੀਵੁੱਡ ਦੀ ਗੱਲ ਨਹੀਂ ਹੈ।

3

ਇਸ ਦੇ ਨਾਲ ਹੀ ਇਰਫਾਨ ਖ਼ਾਨ ਨੇ ਕਿਹਾ ਕਿ ਸ਼ੁਰੂਆਤੀ ਦਿਨਾਂ ਵਿੱਚ ਕੰਮ ਪਾਉਣ ਲਈ ਉਨ੍ਹਾਂ ਨੂੰ ਵੀ ਕਈ ਲੋਕਾਂ ਨਾਲ ਕੰਪਰੋਮਾਈਜ਼ ਕਰਨ ਦੇ ਆਫਰ ਮਿਲੇ ਸਨ ਪਰ ਉਨ੍ਹਾਂ ਨੇ ਮਨ੍ਹਾਂ ਕਰ ਦਿੱਤਾ ਸੀ। ਇਰਫਾਨ ਹਾਲੀਵੁੱਡ ਦੇ ਹਾਰਵੇ ਵਾਇਨਸਟੀਨ ਸ਼ਰੀਰਕ ਸ਼ੋਸ਼ਣ ਕਾਂਡ ਬਾਰੇ ਗੱਲ ਕਰ ਰਹੇ ਸਨ।

4

ਉਨ੍ਹਾਂ ਕਿਹਾ ਕਿ ਉਹ ਇਨ੍ਹਾਂ ਚੀਜ਼ਾਂ ਤੋਂ ਦੂਰ ਰਹਿੰਦੇ ਹਨ ਤੇ ਇੰਡਸਟਰੀ ‘ਚ ਉਨ੍ਹਾਂ ਦੇ ਦੋਸਤ ਵੀ ਬੇਹੱਦ ਘੱਟ ਹਨ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਪ੍ਰਿਯੰਕਾ ਚੋਪੜਾ ਤੇ ਹਾਲੀਵੁੱਡ ਅਦਾਕਾਰਾਂ ਨੇ ਵੀ ਸਨਅਤ ‘ਚ ਯੋਨ ਸੋਸ਼ਨ ਦੀ ਗੱਲ ਕਹੀ ਸੀ।

5

ਉਨ੍ਹਾਂ ਕਿਹਾ ਕਿ ਮੈਨੂੰ ਵਿਅਕਤੀਗਤ ਤੌਰ ‘ਤੇ ਵੀ ਅਜਿਹਾ ਕਿਹਾ ਗਿਆ ਪਰ ਮੈਂ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ।

6

ਰਿਚਾ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਇੰਡਸਟਰੀ ‘ਚ ਆਉਣ ਸਮੇਂ ਇਹ ਕਿਹਾ ਗਿਆ ਹੈ ਕਿ ਇਸ ਐਕਟਰ ਨੂੰ ਨਿੱਜੀ ਤੌਰ ‘ਤੇ ਮੈਸੇਜ ਕੀਤਾ ਜਾਵੇ। ਉਸੇ ਐਕਟਰ ਨਾਲ ਮੈਨੂੰ ਡੇਟ ਕਰਨ ਲਈ ਵੀ ਕਿਹਾ ਗਿਆ। ਉਨ੍ਹਾਂ ਇਹ ਵੀ ਦੱਸਿਆ ਕਿ ਇਕ ਕ੍ਰਿਕਟਰ ਨਾਲ ਡੇਟ ਕਰਨ ਲਈ ਮੈਨੂੰ ਲਾਲਚ ਵੀ ਦਿੱਤਾ ਗਿਆ।

7

ਹਾਲ ਹੀ ‘ਚ ਰਿਚਾ ਚੱਡਾ ਨੇ ਇੰਟਰਵਿਊ ‘ਚ ਕਿਹਾ ਹੈ ਕਿ ਸਾਨੂੰ ਸਭ ਨੂੰ ਕਿਹਾ ਜਾਂਦਾ ਹੈ ਕਿ ਐਕਟਰ ਤੇ ਕ੍ਰਿਕੇਟਰ ਨੂੰ ਡੇਟ ਕਰਨ ਨਾਲ ਤੁਹਾਡਾ ਕਰੀਅਰ ਟੌਪ ‘ਤੇ ਚੱਲੇਗਾ।

8

ਮੁੰਬਈ: ਇਫ਼ਰਾਨ ਖਾਨ ਮਗਰੋਂ ਰਿਚਾ ਚੱਡਾ ਨੇ ਫ਼ਿਲਮ ਇੰਡਸਟਰੀ ‘ਚ ਆਪਣੇ ਨਾਲ ਯੋਨ ਸੋਸ਼ਣ ਦੇ ਇਲਜ਼ਾਮ ਲਾਏ ਹਨ। ਰਿਚਾ ਨੇ ਦੱਸਿਆ ਕਿ ਫ਼ਿਲਮ ‘ਸਨਅਤ’ ‘ਚ ਐਕਟਰ ਤੇ ਕ੍ਰਿਕਟਰ ਨਾਲ ਡੇਟ ਕਰਨ ਦੀ ਰਾਏ ਦਿੱਤੀ ਜਾਂਦੀ ਹੈ।

  • ਹੋਮ
  • ਬਾਲੀਵੁੱਡ
  • ਰਿਚਾ ਦੀ ਜ਼ੁਬਾਨੀ ਫ਼ਿਲਮੀ ਦੁਨੀਆ ਦਾ ਕਾਲਾ ਸੱਚ ...!
About us | Advertisement| Privacy policy
© Copyright@2026.ABP Network Private Limited. All rights reserved.