ਸਲਮਾਨ ਦੇ ਜਨਮ ਦਿਨ ਦਾ ਜਸ਼ਨ, ਫਾਰਮ ਹਾਉਸ ‘ਤੇ ਸਟਾਰਸ ਦਾ ਹੱੜ੍ਹ
ਇਸ ਤੋਂ ਇਲਾਵਾ ਬਾਲੀਵੁੱਡ ਦੇ ਕਈ ਸਟਾਰਸ ਵੀ ਸਲਮਾਨ ਦੀ ਜਨਮ ਦਿਨ ਦੀ ਪਾਰਟੀ `ਚ ਪਹੁੰਚੇ।
ਇਸ ਮੌਕੇ ਸਲਮਾਨ ਕਾਫੀ ਖੁਸ਼ ਨਜ਼ਰ ਆ ਰਹੇ ਸੀ। ਨਾਲ ਹੀ ਉਨ੍ਹਾਂ ਨੇ ਮੀਡੀਆ ਲਈ ਵੀ ਫਾਰਮ ਹਾਉਸ ਤੋਂ ਬਾਹਰ ਆ ਕੇ ਵੀ ਕੇਕ ਕੱਟ ਕੀਤਾ ਅਤੇ ਆਪਣੀ ਖੁਸ਼ੀ ‘ਚ ਮੀਡੀਆ ਨੂੰ ਵੀ ਸ਼ਾਮਲ ਕੀਤਾ।
ਉਨ੍ਹਾਂ ਦਾ ਬਰਥਡੇਅ ਕੇਕ ਕਾਫੀ ਵੱਡਾ ਅਤੇ ਸ਼ਾਨਦਾਰ ਸੀ। ਜਿਸ ‘ਤੇ SK ਲਿੱਖਿਆ ਸੀ ਨਾਲ ਹੀ ਉਨ੍ਹਾਂ ਦਾ ਫੈਵਰੇਟ ਬ੍ਰੈਸਲੇਟ ਵੀ ਬਣਿਆ ਸੀ। ਨਾਲ ਹੀ ਉਨ੍ਹਾਂ ਦੀ ਫ਼ਿਲਮਾਂ ਦੀ ਰੀਲ ਵੀ ਕੇਕ ‘ਤੇ ਬਣੀ ਸੀ।
ਸੱਲੂ ਦੇ ਇਸ ਸ਼ਾਨਦਾਰ ਸੈਲੀਬ੍ਰੈਸ਼ਨ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀਆਂ ਹਨ।
ਸਲਮਾਨ ਆਪਣੀ ਫੈਮਿਲੀ ਅਤੇ ਦੋਸਤਾਂ ਦੇ ਨਾਲ 26 ਦਸੰਬਰ ਨੂੰ ਹੀ ਪਨਵੇਲ ਵਾਲੇ ਫਾਰਮ ਹਾਉਸ ਪਹੁੰਚੇ। ਉਨ੍ਹਾਂ ਦਾ ਜਨਮ ਦਿਨ 27 ਦਸੰਬਰ ਨੂੰ ਹੁੰਦਾ ਹੈ। ਖ਼ਬਰਾਂ ਨੇ ਕਿ ਆਪਣੇ ਜਨਮ ਦਿਨ ਕਰਕੇ ਸਲਮਾਨ 2 ਜਨਵਰੀ ਤਕ ਫਾਰਮ ਹਾਉਸ ‘ਤੇ ਹੀ ਰਹਿਣਗੇ।
ਸਲਮਾਨ ਅੱਜ ਆਪਣਾ 53ਵਾਂ ਜਨਮ ਦਿਨ ਮਨਾ ਰਹੇ ਹਨ। ਜਿਸ ਦੇ ਲਈ ਪਾਰਟੀਆਂ ਦਾ ਦੌਰ ਸ਼ੁਰੂ ਹੋ ਗਿਆ ਹੈ। ਬੀਤੀ ਰਾਤ ਵੀ ਸਲਮਾਨ ਦੇ ਬਰਥਡੇਅ ਸੈਲੀਬ੍ਰੈਟ ਕੀਤਾ ਗਿਆ।