✕
  • ਹੋਮ

ਸਲਮਾਨ ਖਾਨ ਦਾ ਕਮਲ ਹਾਸਨ ਨਾਲ ‘ਦਸ ਕਾ ਦਮ’

ਏਬੀਪੀ ਸਾਂਝਾ   |  17 Jul 2018 12:20 PM (IST)
ਸਲਮਾਨ ਖਾਨ ਦਾ ਕਮਲ ਹਾਸਨ ਨਾਲ ‘ਦਸ ਕਾ ਦਮ’
1

ਫਿਲਮ ‘ਵਿਸ਼ਵਰੂਪਮ 2’ ਨੂੰ ਹਿੰਦੀ ਤੇ ਤਮਿਲ ਵਿੱਚ ਸ਼ੂਟ ਕੀਤਾ ਗਿਆ ਹੈ ਤੇ ਇਸ ਨੂੰ ਤੇਲਗੂ ਭਾਸ਼ਾ ਵਿੱਚ ਡੱਬ ਕੀਤਾ ਗਿਆ ਹੈ।

2

ਸਾਲ 2013 ਵਿੱਚ ਕਮਲ ਹਾਸਨ ਦੀ ਫਿਲਮ ‘ਵਿਸ਼ਵਰੂਪਮ’ ਦੀ ਸਕਰੀਨਿੰਗ ਵਿੱਚ ਵੀ ਸਲਮਾਨ ਨਜ਼ਰ ਆਇਆ ਸੀ। ਉਸ ਵੇਲੇ ਜਦੋਂ ਫਿਲਮ ਨੂੰ ਬੈਨ ਕਰਨ ਦੀ ਗੱਲ ਕੀਤੀ ਜਾ ਰਹੀ ਸੀ ਤਾਂ ਸਲਮਾਨ ਨੇ ਹੀ ਅੱਗੇ ਆ ਕੇ ਫਿਲਮ ਦਾ ਸਮਰਥਨ ਕੀਤਾ ਸੀ।

3

ਪਿਛਲੇ ਦਿਨੀਂ ਖਬਰ ਆਈ ਸੀ ਕਿ ਸੁਪਰਸਟਾਰ ਸਲਮਾਨ ਖਾਨ ਤੇ ਕਮਲ ਹਾਸਨ ਇਕੱਠੇ ‘ਦਸ ਕਾ ਦਮ’ ਗੇਮ ਸ਼ੋਅ ਵਿੱਚ ਨਜ਼ਰ ਆਉਣਗੇ। ਅਸੀਂ ਤੁਹਾਡੇ ਲਈ ਸੈੱਟ ਤੋਂ ਕੁਝ ਤਸਵੀਰਾਂ ਲੈ ਕੇ ਆਏ ਹਾਂ ਜਿਨ੍ਹਾਂ ਵਿੱਚ ਦੋਵੇਂ ਮੰਚ ’ਤੇ ਇਕੱਠੇ ਨਜ਼ਰ ਆ ਰਹੇ ਹਨ।

4

ਇਸ ਮੌਕੇ ਕਮਲ ਹਾਸਨ ਨੇ ਆਪਣੀ ਰਿਲੀਜ਼ ਹੋਣ ਵਾਲੀ ਫਿਲਮ ‘ਵਿਸ਼ਵਰੂਪਮ 2’ ਦੀ ਪ੍ਰੋਮੋਸ਼ਨ ਕੀਤੀ।

5

ਉਨ੍ਹਾਂ ਨਾਲ ਹਿਮੇਸ਼ ਰੇਸ਼ਮੀਆ, ਬਿੱਗਬੌਸ ਜੇਤੂ ਸ਼ਿਲਪਾ ਸ਼ਿੰਦੇ ਤੇ ਟੀਵੀ ਅਦਾਕਾਰ ਕਰਨ ਪਟੇਲ ਵੀ ਹਾਜ਼ਰ ਸਨ।

6

ਇਹ ਦੋਵੇਂ ਹੀ ਬਿੱਗਬੌਸ ਸ਼ੋਅ ਨੂੰ ਹੋਸਟ ਕਰਦੇ ਹਨ। ਸਲਮਾਨ ਹਿੰਦੀ ਬਿੱਗਬੌਸ ਤੇ ਕਮਲ ਤਮਿਲ ਵਰਸ਼ਨ ਨੂੰ ਹੋਸਟ ਕਰਦੇ ਹਨ।

7

ਇਹ ਪਹਿਲੀ ਵਾਰ ਹੈ ਜਦੋਂ ਕਮਲ ਹਾਸਨ ਤੇ ਸਲਮਾਨ ਖਾਨ ਇੱਕੋ ਮੰਚ ’ਤੇ ਨਜ਼ਰ ਆਏ। ਦੋਵੇਂ ਇੱਕ-ਦੂਜੇ ਦੇ ਬਹੁਤ ਚੰਗੇ ਤੇ ਪੁਰਾਣੇ ਦੋਸਤ ਹਨ।

  • ਹੋਮ
  • ਬਾਲੀਵੁੱਡ
  • ਸਲਮਾਨ ਖਾਨ ਦਾ ਕਮਲ ਹਾਸਨ ਨਾਲ ‘ਦਸ ਕਾ ਦਮ’
About us | Advertisement| Privacy policy
© Copyright@2026.ABP Network Private Limited. All rights reserved.