ਜੇਲ੍ਹ 'ਚੋਂ ਪਰਤਣ ਮਗਰੋਂ ਪ੍ਰਸ਼ੰਸਕਾਂ ਨੂੰ ਇੰਝ ਮਿਲੇ ਸਲਮਾਨ !
ਸਲਮਾਨ ਨੂੰ ਮਿਲਣ ਜਾਂਦੇ ਵਰੁਣ ਧਵਨ। (ਤਸਵੀਰਾਂ: ਮਾਨਵ ਮੰਗਲਾਨੀ)
ਸਲਮਾਨ ਦੇ ਪਿਤਾ ਦੀ ਦੂਜੀ ਪਤਨੀ ਹੈਲੇਨ ਸਲਮਾਨ ਨੂੰ ਮਿਲਣ ਜਾਂਦੀ ਹੋਈ।
ਸਲਮਾਨ ਨਾਲ ਫ਼ਿਲਮ ‘ਲੱਕੀ’ ਤੋਂ ਫ਼ਿਲਮ ਡੈਬਿਊ ਕਰਨ ਵਾਲੀ ਸਨੇਹਾ ਉਲਾਲ ਵੀ ਸਲਮਾਨ ਨੂੰ ਮਿਲਣ ਉਨ੍ਹਾਂ ਦੇ ਘਰ ਪੁੱਜੀ।
ਰਾਜਪਾਲ ਯਾਦਵ ਵੀ ਸਲਮਾਨ ਨੂੰ ਮਿਲਣ ਲਈ ਆਏ।
ਜ਼ਮਾਨਤ ਦੀ ਖ਼ਬਰ ਮਿਲਦਿਆਂ ਹੀ ਮਹੇਸ਼ ਮੰਜਰੇਕਰ ਉਨ੍ਹਾਂ ਦੇ ਘਰ ਪਹੁੰਚੇ। ਇਸ ਦੇ ਨਾਲ ਵੱਡੀ ਗਿਣਤੀ ਵਿੱਚ ਪ੍ਰਸ਼ੰਸਕ ਘਰ ਬਾਹਰ ਇਕੱਠੇ ਹੋ ਗਏ।
ਸਲਮਾਨ ਦੇ ਦੋਸਤ ਤੇ ਆਉਣ ਵਾਲੀ ਫ਼ਿਲਮ ‘ਰੇਸ 3’ ’ਚ ਉਨ੍ਹਾਂ ਦੇ ਕੋ-ਸਟਾਰ ਬੌਬੀ ਦਿਓਲ ਵੀ ਉਨ੍ਹਾਂ ਦੇ ਘਰ ਪੁੱਜੇ।
ਸਲਮਾਨ ਦੇ ਭਰਾ ਅਰਬਾਜ਼ ਖ਼ਾਨ ਦੀ ਪਹਿਲੀ ਪਤਨੀ ਮਲਾਇਕਾ ਅਰੋੜਾ ਵੀ ਉਸ ਨੂੰ ਮਿਲਣ ਆਈ।
ਸਲਮਾਨ ਦੇ ਜੇਲ੍ਹੋਂ ਮੁੜਨ ਪਿੱਛੋਂ ਪ੍ਰਸ਼ੰਸਕਾਂ ਸਮੇਤ ਇੰਡਸਟਰੀ ਦੇ ਕਈ ਸਿਤਾਰੇ ਉਸ ਨੂੰ ਮਿਲਣ ਪੁੱਜੇ। ਲਿਸਟ ’ਚ ਸਭ ਤੋਂ ਪਹਿਲਾ ਨਾਂ ਕੈਟਰੀਨਾ ਕੈਫ਼ ਦਾ ਹੈ।
ਪ੍ਰਸ਼ੰਸਕਾਂ ਨੂੰ ‘ਗੁੱਡ ਨਾਈਟ’ ਤੇ ਘਰ ਮੁੜਨ ਲਈ ਆਖਦੇ ਹੋਏ।
ਪ੍ਰਸ਼ੰਸਕਾਂ ਨਾਲ ਇਸ਼ਾਰਿਆਂ ’ਚ ਗੱਲ ਕਰਦੇ ਹੋਏ ਸਲਮਾਨ।
ਸਲਮਾਨ ਨੇ ਬੜੇ ਅਨੋਖੇ ਅੰਦਾਜ਼ ਵਿੱਚ ਆਪਣੇ ਲੱਖਾਂ ਪ੍ਰਸ਼ੰਸਕਾਂ ਦਾ ਧੰਨਵਾਦ ਕਰਦਿਆਂ ਉਨ੍ਹਾਂ ਨੂੰ ਘਰੋ-ਘਰੀਂ ਜਾ ਕੇ ਸੌਣ ਦੀ ਅਪੀਲ ਕੀਤੀ। ਪ੍ਰਸ਼ੰਸਕਾਂ ਨੂੰ ਸੌਣ ਦਾ ਇਸ਼ਾਰਾ ਕਰਦੇ ਹੋਏ ਸਲਮਾਨ।
ਇਸ ਮੌਕੇ ਸਲਮਾਨ ਨਾਲ ਉਨ੍ਹਾਂ ਦੇ ਪਿਤਾ ਸਲੀਮ, ਬੌਡੀਗਾਰਡ ਸ਼ੇਰਾ ਤੇ ਭਾਣਜਾ ਅਹਿਲ ਹਾਜ਼ਰ ਸਨ।
ਜੋਧਪੁਰ ਤੋਂ ਮੁੰਬਈ ਪੁੱਜਦਿਆਂ ਹੀ ਸਲਮਾਨ ਸਭ ਤੋਂ ਪਹਿਲਾਂ ਆਪਣੇ ਪਿਤਾ ਸਲੀਮ ਤੇ ਮਾਂ ਸਲਮਾ ਨੂੰ ਮਿਲੇ। ਇਸ ਪਿੱਛੋਂ ਘਰ ਦੇ ਬਾਹਰ ਇਕੱਠੇ ਹੋਏ ਆਪਣੇ ਪ੍ਰਸ਼ੰਸਕਾਂ ਦਾ ਧੰਨਵਾਦ ਕਰਨ ਲਈ ਉਹ ਬਾਲਕੋਨੀ ’ਚ ਆ ਗਏ।
ਬਾਲੀਵੁੱਡ ਅਦਾਕਾਰ ਸਲਮਾਨ ਖ਼ਾਨ ਨੂੰ ਸਜ਼ਾ ਪਿੱਛੋਂ ਜ਼ਮਾਨਤ ਮਿਲਣ ਨਾਲ ਉਨ੍ਹਾਂ ਦੇ ਪਰਿਵਾਰ ਤੇ ਪ੍ਰਸ਼ੰਸਕਾਂ ਸਮੇਤ ਪੂਰਾ ਫ਼ਿਲਮ ਜਗਤ ਬੇਹੱਦ ਖ਼ੁਸ਼ ਹੈ। ਤਸਵੀਰਾਂ ’ਚ ਦੇਖੋ ਕਿਸ ਤਰ੍ਹਾਂ ਦੇ ਵਿਲੱਖਣ ਅੰਦਾਜ਼ ’ਚ ਸਲਮਾਨ ਨੇ ਘਰ ਬਾਹਰ ਇਕੱਠੇ ਹੋਏ ਆਪਣੇ ਪ੍ਰਸ਼ੰਸਕਾਂ ਦਾ ਧੰਨਵਾਦ ਕੀਤਾ।