ਸਲਮਾਨ ਦੇ ਜੇਲ੍ਹ ਤੋਂ ਛੁੱਟਣ ਸਮੇਂ ਦੀਆਂ ਤਾਜ਼ਾ ਤਸਵੀਰਾਂ

ਵੇਖੋ ਜੋਧਪੁਰ ਤੋਂ ਮੁੰਬਈ ਲਈ ਰਵਾਨਾ ਹੋ ਰਹੇ ਸਲਮਾਨ ਖ਼ਾਨ ਦੀਆਂ ਖਾਸ ਤਸਵੀਰਾਂ।
ਪਰ ਅੱਜ ਸਲਮਾਨ ਦੀ ਇਸ ਸਜ਼ਾ 'ਤੇ ਸੈਸ਼ਨ ਕੋਰਟ ਨੇ ਰੋਕ ਲਾ ਦਿੱਤੀ ਹੈ ਤੇ ਉਨ੍ਹਾਂ ਨੂੰ ਜ਼ਮਾਨਤ ਵੀ ਮਿਲ ਗਈ ਹੈ। ਮਾਮਲੇ ਦੀ ਅਗਲੀ ਤਾਰੀਖ਼ ਮਈ ਵਿੱਚ ਤੈਅ ਕੀਤੀ ਗਈ ਹੈ।
ਦਰਅਸਲ, ਕਾਲਾ ਹਿਰਣ ਇੱਕ ਅਲੋਪ ਹੋਣ ਦੇ ਖ਼ਤਰੇ ਤਹਿਤ ਆਉਂਦੀਆਂ ਜੰਗਲੀ ਜੀਵ ਪ੍ਰਜਾਤੀਆਂ ਵਿੱਚੋਂ ਇੱਕ ਹੈ। ਇਸ ਲਈ ਸਲਮਾਨ ਨੂੰ ਜੰਗਲੀ ਜੀਵ ਸੁਰੱਖਿਆ ਕਾਨੂੰਨ, 1972 ਅਧੀਨ ਧਾਰਾ 9/51 ਤਹਿਤ ਦੋਸ਼ੀ ਪਾਇਆ ਗਿਆ ਹੈ ਤੇ ਪੰਜ ਸਾਲ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ।
ਸਲਮਾਨ ਤੋਂ ਇਲਾਵਾ ਬਾਕੀ ਚਾਰੇ ਸਿਤਾਰਿਆਂ ਨੂੰ ਸਬੂਤਾਂ ਦੀ ਘਾਟ ਕਾਰਨ ਬਰੀ ਕਰ ਦਿੱਤਾ ਗਿਆ। ਸਲਮਾਨ ਖ਼ਾਨ ਨੂੰ ਪੰਜ ਸਾਲ ਦੀ ਜੇਲ੍ਹ ਤੇ 10 ਹਜ਼ਾਰ ਰੁਪਏ ਜ਼ੁਰਮਾਨਾ ਵੀ ਲਾਇਆ ਗਿਆ ਹੈ।
ਇਸ ਸਬੰਧੀ ਸਲਮਾਨ 'ਤੇ ਅਸਲਾ ਐਕਟ ਸਮੇਤ ਕੁੱਲ ਚਾਰ ਕੇਸ ਦਰਜ ਸਨ। ਬਾਕੀ ਤਿੰਨਾ ਮਾਮਲਿਆਂ ਵਿੱਚ ਸਲਮਾਨ ਬਰੀ ਹੋ ਚੁੱਕੇ ਹਨ, ਇਹ ਚੌਥਾ ਮਾਮਲਾ ਕਾਂਕਾਣੀ ਪਿੰਡ ਦਾ ਹੈ।
ਸਲਮਾਨ 1998 ਵਿੱਚ ਜਦੋਂ ਹਮ ਸਾਥ-ਸਾਥ ਹੈਂ ਦੀ ਸ਼ੂਟਿੰਗ ਲਈ ਜੋਧਪੁਰ ਵਿੱਚ ਸਨ। ਉਸ ਸਮੇਂ ਉਨ੍ਹਾਂ ਨਾਲ ਸੈਫ਼ ਅਲੀ ਖ਼ਾਨ, ਤੱਬੂ, ਸੋਨਾਲੀ ਬੇਂਦਰੇ ਤੇ ਨੀਲਮ ਵੀ ਸਨ। ਸਲਮਾਨ ਸਮੇਤ ਇਨ੍ਹਾਂ ਚਾਰਾਂ 'ਤੇ ਇਲਜ਼ਾਮ ਸਨ ਕਿ ਉਨ੍ਹਾਂ ਇੱਕ ਅਕਤੂਬਰ 1998 ਨੂੰ ਜੋਧਪੁਰ ਦੇ ਨੇੜੇ ਕਾਂਕਾਣੀ ਪਿੰਡ ਵਿੱਚ ਦੋ ਕਾਲ਼ੇ ਹਿਰਣਾਂ ਦਾ ਸ਼ਿਕਾਰ ਕੀਤਾ ਸੀ।
ਸਲਮਾਨ ਖ਼ਾਨ ਜੋਧਪੁਰ ਜੇਲ੍ਹ ਵਿੱਚੋਂ ਛੁੱਟ ਗਏ ਹਨ। ਉਨ੍ਹਾਂ ਨੂੰ ਅੱਜ ਦੁਪਹਿਰ ਕਾਲਾ ਹਿਰਣ ਸ਼ਿਕਾਰ ਮਾਮਲੇ ਵਿੱਚ ਜ਼ਮਾਨਤ ਮਿਲ ਗਈ ਹੈ। ਕੋਰਟ ਨੇ ਸਲਮਾਨ ਨੂੰ 50 ਹਜ਼ਾਰ ਦੇ ਮੁਚਲਕੇ 'ਤੇ ਜ਼ਮਾਨਤ ਦੇ ਦਿੱਤੀ ਹੈ। ਜ਼ਮਾਨਤ ਮਿਲਦਿਆਂ ਹੀ ਸਲਮਾਨ ਦੇ ਫੈਨ ਖੁਸ਼ੀ ਨਾਲ ਝੂਮ ਉੱਠੇ। ਜੇਲ੍ਹ ਦੇ ਬਾਹਰ ਸਲਮਾਨ ਦੇ ਫੈਨਜ਼ ਨੇ ਬਜਰੰਗੀ ਭਾਈਜਾਨ ਦੇ ਨਾਅਰੇ ਵੀ ਲਾਏ।