✕
  • ਹੋਮ

ਸੰਜੇ ਦੱਤ ਦੀ ਇੱਕ ਝਲਕ ਲਈ ਸ਼ੁਦਾਈ ਹੋਏ ਲੋਕ

ਏਬੀਪੀ ਸਾਂਝਾ   |  08 Jun 2018 03:55 PM (IST)
1

ਸੰਜੇ ਦੱਤ ਦੀ ਇਹ ਫਿਲਮ ਦੱਖਣੀ ਫਿਲਮ ਦਾ ਰੀਮੇਕ ਹੈ। ਵੈਸੇ ਵੀ ਸੰਜੇ ਦੀ ਬਾਇਓਪਿਕ ਵੀ ਇਨ੍ਹੀਂ ਦਿਨੀ ਚਰਚਾ 'ਚ ਹੈ। ਫਿਲਮ ਦਾ ਟ੍ਰੇਲਰ ਦੇਖ ਕੇ ਹੀ ਪਤਾ ਲੱਗਦਾ ਹੈ ਕਿ ਉਨ੍ਹਾਂ ਦੀ ਜ਼ਿੰਦਗੀ 'ਚ ਕਿੰਨ੍ਹੇ ਉਤਰਾ-ਚੜਾਅ ਆਏ।

2

ਇਸ ਦੌਰਾਨ ਸੰਜੇ ਦੱਤ ਨੂੰ ਦੇਖਦਿਆਂ ਹੀ ਲੋਕਾਂ 'ਚ ਭਾਰੀ ਉਤਸ਼ਾਹ ਪਾਇਆ ਗਿਆ। ਸੰਜੇ ਨੇ ਵੀ ਲੋਕਾਂ ਨੂੰ ਨਰਾਜ਼ ਨਾ ਕਰਦਿਆਂ ਹੱਥ ਹਿਲਾ ਕੇ ਉਨ੍ਹਾਂ ਦੀ ਖੁਸ਼ੀ ਦੀ ਇਜ਼ਹਾਰ ਕਬੂਲਿਆ।

3

ਇੱਕ ਨਿੱਜੀ ਮੈਡੀਕਲ ਕਾਲਜ 'ਚ 6 ਮਿੰਟ ਦੇ ਸ਼ੂਟ ਤੋਂ ਬਾਅਦ ਫਿਲਮ ਦੀ ਯੂਨਿਟ ਲਖਨਊ ਲਈ ਰਵਾਨਾ ਹੋ ਗਈ। ਇਸ ਸ਼ੂਟਿੰਗ ਬਾਰੇ ਜ਼ਿਲ੍ਹੇ ਦੇ ਅਫ਼ਸਰਾਂ ਤੱਕ ਨੂੰ ਵੀ ਕੋਈ ਜਾਣਕਾਰੀ ਨਹੀਂ ਸੀ।

4

ਸੰਜੇ ਦੱਤ, ਜੈਕੀ ਸ਼ਰਾਫ ਤੇ ਮਨੀਸ਼ਾ ਕੋਇਰਾਲਾ ਜਿਹੇ ਸਿਤਾਰੇ ਬਾਰਾਬੰਕੀ 'ਚ ਸ਼ੂਟਿੰਗ ਕਰ ਰਹੇ ਹਨ। ਹਾਲਾਂਕਿ ਕਿਸੇ ਨੂੰ ਵੀ ਉਨ੍ਹਾਂ ਦੀ ਸ਼ੂਟਿੰਗ ਬਾਰੇ ਕੋਈ ਖ਼ਬਰ ਨਹੀਂ।

5

ਇਨ੍ਹੀਂ ਦਿਨੀਂ ਸੰਜੇ ਦੱਤ ਲਖਨਊ ਦੇ ਬਾਰਾਬੰਕੀ 'ਚ ਆਪਣੀ ਆਉਣ ਵਾਲੀ ਫਿਲਮ 'ਪ੍ਰਸਥਾਨਮ' ਦੀ ਸ਼ੂਟਿੰਗ ਕਰ ਰਹੇ ਹਨ। ਜਿਵੇਂ ਹੀ ਉਨ੍ਹਾਂ ਦੇ ਚਾਹੁਣ ਵਾਲਿਆਂ ਨੂੰ ਇਹ ਖ਼ਬਰ ਪਤਾ ਲੱਗੀ ਤਾਂ ਵੱਡੀ ਗਿਣਤੀ 'ਚ ਸੰਜੇ ਦੇ ਚਾਹੁਣ ਵਾਲੇ ਸ਼ੂਟਿੰਗ ਵਾਲੀ ਜਗ੍ਹਾ ਪਹੁੰਚੇ।

  • ਹੋਮ
  • ਬਾਲੀਵੁੱਡ
  • ਸੰਜੇ ਦੱਤ ਦੀ ਇੱਕ ਝਲਕ ਲਈ ਸ਼ੁਦਾਈ ਹੋਏ ਲੋਕ
About us | Advertisement| Privacy policy
© Copyright@2026.ABP Network Private Limited. All rights reserved.