✕
  • ਹੋਮ

ਸੰਜੇ ਦੱਤ ਦੇ ਸੱਚ ਨੇ ਕੀਤਾ ਸਾਰਿਆਂ ਨੂੰ ਹੈਰਾਨ..!

ਏਬੀਪੀ ਸਾਂਝਾ   |  18 Sep 2017 05:46 PM (IST)
1

ਇਹ ਫ਼ਿਲਮ 22 ਸਤੰਬਰ ਨੂੰ ਰਿਲੀਜ਼ ਹੋਣੀ ਹੈ।

2

ਸੰਜੇ ਦੱਤ ਕਾਫੀ ਦਿਨਾਂ ਬਾਅਦ ਨਵੀਂ ਫ਼ਿਲਮ ਭੂਮੀ ਰਾਹੀਂ ਜ਼ਰੀਏ ਫ਼ਿਲਮਾਂ ਵਿੱਚ ਵਾਪਸੀ ਕਰ ਰਹੇ ਹਨ।

3

ਜਦੋਂ ਉਨ੍ਹਾਂ ਦੀ ਪਲੇਅ ਬੁਆਏ ਦੀ ਇਮੇਜ਼ ਬਾਰੇ ਪੁੱਛਿਆ ਗਿਆ ਤਾਂ ਸੰਜੇ ਨੇ ਕਿਹਾ ਹੈ ਕਿ ਇਹ ਤਾਂ ਚੰਗੀ ਗੱਲ ਹੈ ਕਿ ਲੋਕ ਤੁਹਾਨੂੰ ਪਿਆਰ ਕਰਨ ਤੇ ਖ਼ਾਸ ਕਰਕੇ ਮਹਿਲਾਵਾਂ।

4

ਜਦੋਂ ਸੰਜੇ ਤੋਂ ਪੁੱਛਿਆ ਗਿਆ ਕਿ ਇੱਕੋ ਸਮੇਂ ਤਿੰਨ-ਤਿੰਨ ਹੀਰੋਇਨਾਂ ਨਾਲ ਰਿਸ਼ਤੇ ਕਿਵੇਂ ਸੰਭਾਲਦੇ ਸਨ ਤਾਂ ਉਨ੍ਹਾਂ ਬੜੀ ਸਹਿਜਤਾ ਨਾਲ ਦੱਸਿਆ ਕਿ ਕਿਸ ਸਮੇਂ ਕੀ ਹੋ ਰਿਹਾ ਹੈ, ਬੱਸ ਤੁਹਾਨੂੰ ਇੰਨਾ ਹੀ ਪਤਾ ਹੋਣਾ ਚਾਹੀਦਾ ਹੈ।

5

ਸੰਜੇ ਦੱਤ ਆਪਣੇ ਕਰੀਅਰ ਦੇ ਸ਼ੁਰੂਆਤੀ ਦਿਨਾਂ ਤੋਂ ਹੀ ਪਲੇਅ ਬੁਆਏ ਦੀ ਇਮੇਜ਼ ਬਣਾ ਚੁੱਕੇ ਸਨ। ਅਜਿਹਾ ਕਿਹਾ ਜਾਂਦਾ ਸੀ ਕਿ ਸੰਜੇ ਦੇ ਕਈ ਹੀਰੋਇਨਾਂ ਨਾਲ ਰਿਸ਼ਤੇ ਰਹੇ ਹਨ ਤੇ ਹੁਣ ਉਨ੍ਹਾਂ ਨਵੇਂ ਖੁਲਾਸੇ ਨਾਲ ਇਸ ਗੱਲ 'ਤੇ ਪੱਕੀ ਮੁਹਰ ਲੱਗ ਗਈ ਹੈ।

6

ਹਾਲ ਹੀ ਵਿੱਚ ਦਿੱਤੇ ਗਏ ਇੱਕ ਇੰਟਰਵਿਊ ਦੌਰਾਨ ਸੰਜੇ ਦੱਤ ਨੇ ਇੱਕ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਇੱਕ ਸਮੇਂ ਉਹ ਫ਼ਿਲਮ ਇੰਡਸਟਰੀ ਵਿੱਚ ਤਿੰਨ-ਤਿੰਨ ਅਦਾਕਾਰਵਾਂ ਨਾਲ ਇੱਕੋ ਸਮੇਂ ਰਿਸ਼ਤੇ ਵਿੱਚ ਰਹਿ ਚੁੱਕੇ ਹਨ।

7

ਇਸ ਵਾਰ ਉਹ ਵਿਵਾਦ ਕਾਰਨ ਨਹੀਂ ਬਲਕਿ ਆਪਣੇ ਖੁਲਾਸੇ ਕਾਰਨ ਸੁਰਖੀਆਂ ਵਿੱਚ ਰਹੇ ਹਨ।

8

ਬਾਲੀਵੁੱਡ ਇੰਡਸਟਰੀ ਵਿੱਚ ਬਾਬਾ ਕਹੇ ਜਾਣ ਵਾਲੇ ਸੰਜੇ ਦੱਤ ਦਾ ਵਿਵਾਦਾਂ ਨਾਲ ਪੁਰਾਣਾ ਰਿਸ਼ਤਾ ਰਿਹਾ ਹੈ। ਇਸੇ ਕਾਰਨ ਅਕਸਰ ਸੰਜੇ ਮੀਡੀਆ ਦੀ ਸੁਰਖੀਆਂ ਵਿੱਚ ਰਹਿੰਦੇ ਹਨ।

  • ਹੋਮ
  • ਬਾਲੀਵੁੱਡ
  • ਸੰਜੇ ਦੱਤ ਦੇ ਸੱਚ ਨੇ ਕੀਤਾ ਸਾਰਿਆਂ ਨੂੰ ਹੈਰਾਨ..!
About us | Advertisement| Privacy policy
© Copyright@2026.ABP Network Private Limited. All rights reserved.