ਰਿਲੀਜ਼ ਤੋਂ ਪਹਿਲਾਂ ਹੀ ਸਿਤਾਰਿਆਂ ਸਿਰ ਚੜ੍ਹੀ ‘ਸੰਜੂ’ ਦੀ ਖ਼ੁਮਾਰੀ
ਫ਼ਿਲਮ ‘ਚ ਰਣਬੀਰ ਤੋਂ ਇਲਾਵਾ ਵਿੱਕੀ ਕੌਸ਼ਲ, ਪਰੇਸ਼ ਰਾਵਲ, ਮਨੀਸ਼ਾ ਕੋਇਰਾਲਾ, ਅਨੁਸ਼ਕਾ ਸ਼ਰਮਾ, ਸੋਨਮ ਕਪੂਰ, ਬੋਮਨ ਇਰਾਨੀ, ਕਰਿਸ਼ਮਾ ਤੰਨਾ, ਦੀਆ ਮਿਰਜ਼ਾ ਤੇ ਜਿਮ ਸਾਰਭ ਮੁੱਖ ਕਿਰਦਾਰ ਨਿਭਾਅ ਰਹੇ ਹਨ।
ਫ਼ਿਲਮ ਲਈ ਰਣਬੀਰ ਕਪੂਰ ਨੇ ਖੁਦ ਨੂੰ ਕਾਫੀ ਤਬਦੀਲ ਕੀਤਾ ਹੈ। ਫ਼ਿਲਮ 29 ਜੂਨ ਨੂੰ ਰਿਲੀਜ਼ ਹੋ ਰਹੀ ਹੈ ਜਿਸ ਨੂੰ ਨਿਰਮਾਤਾਵ 4000 ਸਕਰੀਨਸ ‘ਤੇ ਰਿਲੀਜ਼ ਕਰਨ ਦੀ ਯੋਜਨਾ ‘ਚ ਹਨ।
ਜਿਸ ‘ਚ ਨਜ਼ਰ ਆਏ ਅਰਮਾਨ ਜੈਨ, ਆਲੀਆ ਭੱਟ ਦੀ ਮਾਂ ਸੋਨੀ ਰਾਜਦਾਨ, ਨੀਤੂ ਕਪੂਰ, ਡੇਵਿਡ ਧਵਨ, ਰਣਬੀਰ ਕਪੂਰ, ਰੋਹਿਤ ਧਵਨ, ਮਨੀਸ਼ਾ ਕੋਇਰਾਲਾ, ਸੰਜੇ ਖ਼ਾਨ ਤੇ ਕਈ ਹੋਰ ਸਿਤਾਰੇ ਸ਼ਾਮਲ ਹੋਏ।
'ਸੰਜੂ' ਕਈ ਮਾਈਨਿਆਂ ‘ਚ ਬੇਹੱਦ ਖਾਸ ਫ਼ਿਲਮ ਹੈ। ਇੱਕ ਤਾਂ ਸੰਜੇ ਦੱਤ ਦੀ ਲਾਈਫ ਦੇ ਉਹ ਪਲ ਜਿਨ੍ਹਾਂ ਬਾਰੇ ਕੋਈ ਨਹੀਂ ਜਾਣਦਾ, ਫਿਰ ਰਣਬੀਰ ਕਪੂਰ ਦੀ ਐਕਟਿੰਗ ਤੇ ਰਾਜਕੁਮਾਰ ਦੀ ਡਾਇਰੈਕਸ਼ਨ ਅਤੇ ਕਈ ਵੱਡੇ ਸਿਤਾਰੇ, ਜਿਨ੍ਹਾਂ ਨੇ ਫ਼ਿਲਮ ਨੂੰ ਖਾਸ ਬਣਾਉਨ ‘ਚ ਬੇਹੱਦ ਅਹਿਮ ਰੋਲ ਪਲੇ ਕੀਤਾ ਹੈ।
ਅਜਿਹੇ ‘ਚ ਫ਼ਿਲਮ ਦੀ ਰਿਲੀਜ਼ ਤੋਂ ਇੱਕ ਦਿਨ ਪਹਿਲਾਂ ਬੁੱਧਵਾਰ ਨੂੰ ਫ਼ਿਲਮ ਦੇ ਮੇਕਰਸ ਨੇ ਰੱਖੀ ਬੀ-ਟਾਊਨ ਲਈ ਸਪੈਸ਼ਲ ਸਕਰੀਨਿੰਗ।
ਫ਼ਿਲਮ ‘ਚ ਸੰਜੇ ਦੱਤ ਦਾ ਰੋਲ ਕੀਤਾ ਹੈ। ਬਾਲੀਵੁੱਡ ਦੇ ਚਾਕਲੇਟੀ ਬੁਆਏ ਰਣਬੀਰ ਕਪੂਰ ਹਨ।
ਫ਼ਿਲਮ ਦਾ ਟ੍ਰੇਲਰ, ਪੋਸਟਰ ਅਤੇ ਰਿਲੀਜ਼ ਹੋਏ ਗੀਤਾ ਹਰ ਪਾਸੇ ਧੁੰਮ ਮਚਾ ਰਹੇ ਹਨ। ਰਾਜਕੁਮਾਰ ਤੇ ਰਣਬੀਰ ਦੀ ਤਾਂ ਤਾਰੀਫ 'ਤੇ ਤਾਰੀਫ ਹੋ ਰਹੀ ਹੈ।
ਮੁੰਬਈ: ਸਾਲ ਦੀ ਸਭ ਤੋਂ ਵੱਧ ਉਡੀਕੀ ਜਾਣ ਵਾਲੀਆਣ ਫ਼ਿਲਮਾਂ ‘ਚੋਂ ਪਹਿਲੇ ਨੰਬਰ ‘ਤੇ ਹੈ ਰਾਜਕੁਮਾਰ ਹਿਰਾਨੀ ਦੀ ਨਿਰਦੇਸ਼ਤ ਕੀਤੀ ਬਾਇਓਪਿਕ ਫ਼ਿਲਮ ‘ਸੰਜੂ’, ਜਿਸ ‘ਚ ਬਾਲੀਵੁੱਡ ਦੇ ਬਾਬਾ ਸੰਜੇ ਦੱਤ ਦੀ ਲਾਈਫ ਦੇ ਵੱਖ-ਵੱਖ ਨੂੰ ਦਰਸ਼ਕਾਂ ਅੱਗੇ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ।