ਕੱਲ੍ਹ ਨੂੰ ਰਿਲੀਜ਼ ਹੋਣ ਵਾਲੀ 'ਸੰਜੂ' ਦੇ ਕੁੱਝ ਅਣਕਹੇ ਕਿੱਸੇ
ਸੰਜੇ ਦੇ ਸਭ ਤੋਂ ਕਰੀਬੀ ਦੋਸਤ ਸਲਮਾਨ ਨੇ ਖੁਦ ਕਿਹਾ ਕਿ ਇਸ ਫਿਲਮ 'ਚ ਸੰਜੇ ਨੂੰ ਖੁਦ ਆਪਣਾ ਕਿਰਦਾਰ ਨਿਭਾਉਣਾ ਚਾਹੀਦਾ ਸੀ। ਉਨ੍ਹਾਂ ਕਿਹਾ ਜ਼ਿਆਦਾ ਨਹੀ ਤਾਂ ਇਸ ਦੌਰ ਦੇ ਸੰਜੇ ਦੇ ਕਿਰਦਾਰ 'ਚ ਉਨ੍ਹਾਂ ਨੂੰ ਖੁਦ ਪਰਦੇ 'ਤੇ ਆਉਣਾ ਚਾਹੀਦਾ ਸੀ। ਹਾਲਾਕਿ ਫਿਲਮ ਦੇ ਅੰਤ 'ਚ ਕੁੱਝ ਪਲਾਂ ਲਈ ਸੰਜੇ ਦੱਤ ਖੁਦ ਆਨ ਸਕਰੀਨ ਆਉਣਗੇ।
ਸੰਜੇ ਦੱਤ ਦੀ ਜ਼ਿੰਦਗੀ ਦੀ ਕਹਾਣੀ ਜਿੰਨ੍ਹੀ ਵਿਵਾਦਤ ਰਹੀ ਹੈ ਉਸ ਹਿਸਾਬ ਨਾਲ ਲੱਗ ਰਿਹਾ ਸੀ ਕਿ ਸੈਂਸਰ ਬੋਰਡ ਫਿਲਮ 'ਚ ਕਈ ਕੱਟ ਲਾਏਗਾ ਪਰ ਹੋਇਆ ਇਸ ਤੋਂ ਉਲਟ। ਰਿਪੋਰਟਾਂ ਮੁਤਾਬਕ ਇਸ ਫਿਲਮ ਨੂੰ ਬਿਨਾਂ ਕਿਸੇ ਰੋਕ ਟੋਕ ਸੈਂਸਰ ਬੋਰਡ ਨੇ U/A ਸਰਟੀਫਿਕੇਟ ਦੇ ਦਿੱਤਾ। ਹਾਲਾਕਿ ਫਿਲਮ 'ਚ ਦਿਖਾਏ ਇਕ ਜੇਲ੍ਹ ਸੀਨ ਨੂੰ ਦੇਖ ਕੇ ਇਤਰਾਜ਼ ਜਤਾਇਆ ਗਿਆ ਸੀ।
ਰਿਪੋਰਟਾਂ ਮੁਤਾਬਕ ਇਸ ਫਿਲਮ 'ਚ ਸੰਜੇ ਦੀ ਪਹਿਲੀ ਫਿਲਮ 'ਰੌਕੀ' ਦਾ ਇਕ ਗਾਣਾ ਰੀਮਿਕਸ ਕੀਤਾ ਗਿਆ ਹੈ। ਇਸ ਗਾਣੇ ਦਾ ਰੀਮੇਕ ਅਮਾਲ ਮਲਿਕ ਨੇ ਕੀਤਾ ਹੈ। ਇਸ ਤੋਂ ਪਹਿਲਾਂ ਇਸ ਗਾਣੇ ਨੂੰ ਆਰਡੀ ਬਰਮਨ ਨੇ ਕੰਮਪੋਜ਼ ਕੀਤਾ ਸੀ ਜਦਕਿ ਲਤਾ ਤੇ ਕਿਸ਼ੋਰ ਕੁਮਾਰ ਨੇ ਗਾਇਆ ਸੀ।
ਵੈਸੇ ਤਾਂ ਸੰਜੇ ਦੱਤ ਦੀ ਜ਼ਿੰਦਗੀ 'ਚ ਪਤਾ ਨਹੀਂ ਕਿੰਨ੍ਹੀਆਂ ਕੁੜੀਆਂ ਆਈਆਂ। ਫਿਲਮ ਦੇ ਟ੍ਰੇਲਰ 'ਚ ਹੀ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਹੈ ਪਰ ਫਿਲਮ 'ਚ ਇਨ੍ਹਾਂ ਕੁੜੀਆਂ ਨੂੰ ਨਹੀਂ ਦਿਖਾਇਆ ਗਿਆ। ਉਸ ਦੌਰ 'ਚ ਵੀ ਜਿੰਨ੍ਹਾਂ ਕੁੜੀਆਂ ਦਾ ਸੰਜੇ ਦੱਤ ਨਾਲ ਰਿਸ਼ਤਾ ਸੀ ਉਹ ਆਪਣੇ ਵਿਆਹੁਤਾ ਜੀਵਨ ਤੇ ਆਪਣੇ ਪਰਿਵਾਰ 'ਚ ਖੁਸ਼ ਹਨ। ਇਸ ਲਈ ਕਿਸੇ ਦਾ ਵੀ ਨਾਂ ਲੈਣਾ ਨੈਤਿਕ ਤੌਰ 'ਤੇ ਗਲਤ ਹੈ। ਫਿਲਮ 'ਚ ਸੰਜੇ ਦੀਆਂ ਪ੍ਰੇਮਿਕਾਵਾਂ ਦੇ ਕੁੱਝ ਹੀ ਕਿੱਸੇ ਲਏ ਗਏ ਹਨ।
ਇਸ ਫਿਲਮ 'ਚ ਸੰਜੇ ਦੱਤ ਤੇ ਸੁਨੀਲ ਦੱਤ ਦੇ ਖੂਬਸੂਰਤ ਰਿਸ਼ਤੇ ਨੂੰ ਦਿਖਾਇਆ ਗਿਆ ਹੈ ਪਰ ਇਸ ਫਿਲਮ ਜ਼ਰੀਏ ਇਕ ਅਜਿਹੀ ਹੀ ਬਾਪ-ਬੇਟੇ ਦੀ ਜੋੜੀ ਨੂੰ ਨਵੀਂ ਉਡਾਣ ਮਿਲੀ ਹੈ। ਇਹ ਜੋੜੀ ਹੈ ਰਿਸ਼ੀ ਤੇ ਰਣਬੀਰ ਦੀ। ਦਰਅਸਲ ਰਿਸ਼ੀ ਕਪੂਰ ਇਸ ਵਾਰ ਆਪਣੇ ਬੇਟੇ ਦੀ ਅਦਾਕਾਰੀ ਤੋਂ ਕਾਫੀ ਖੁਸ਼ ਹਨ।
ਦੱਸ ਦਈਏ ਕਿ ਜਦੋਂ ਫਿਲਮ ਸੰਜੂ ਦੀ ਸਟਾਰਕਾਸਟ ਫਾਈਨਲ ਕੀਤੀ ਜਾ ਰਹੀ ਸੀ ਤਾਂ ਰਣਬੀਰ ਕਪੂਰ ਦਾ ਨਾਂ ਸਾਹਮਣੇ ਆਇਆ ਸੀ। ਇਸ ਨਾਂ ਨੂੰ ਸੁਣ ਕੇ ਸੰਜੇ ਦੱਤ ਪਹਿਲਾਂ ਹੱਸ ਪਏ ਸਨ। ਏਨਾ ਹੀ ਨਹੀਂ ਸੰਜੇ ਨੇ ਇਹ ਵੀ ਕਿਹਾ ਕਿ ਤੁਸੀਂ ਇਹ ਕਿਵੇਂ ਸੋਚ ਲਿਆ ਕਿ ਜੋ ਅਦਾਕਾਰ ਬਰਫ਼ੀ ਜਿਹੇ ਕਿਰਦਾਰ ਨਿਭਾ ਰਿਹਾ ਹੈ ਉਹ ਆਨ ਸਕਰੀਨ ਮੇਰਾ ਕਿਰਦਾਰ ਨਿਭਾ ਸਕੇਗਾ। ਪਰ ਅੱਜ ਰਣਬੀਰ ਦੀ ਅਦਾਕਾਰੀ ਤੋਂ ਸੰਜੇ ਦੱਤ ਖੁਦ ਕਾਇਲ ਹਨ।
ਸੰਜੇ ਦੱਤ ਦੀ ਜ਼ਿੰਦਗੀ 'ਤੇ ਆਧਾਰਿਤ ਫਿਲਮ 'ਸੰਜੂ' 29 ਜੂਨ ਨੂੰ ਰਿਲੀਜ਼ ਹੋ ਰਹੀ ਹੈ। ਇਸ ਫਿਲਮ ਨੂੰ ਲੈਕੇ ਪ੍ਰਸ਼ੰਸਕਾਂ 'ਚ ਕਾਫੀ ਉਤਸ਼ਾਹ ਹੈ। ਫਿਲਮ ਦੇ ਟੀਜ਼ਰ ਤੋਂ ਬਾਅਦ ਹੀ ਦਰਸ਼ਕਾਂ ਨੇ ਇਸਨੂੰ ਚੰਗਾ ਹੁੰਗਾਰਾ ਦਿੱਤਾ।