‘ਸੰਜੂ’ ਦੀ 120 ਕਰੋੜ ਦੀ ਸਕਸੈੱਸ ਪਾਰਟੀ
ਫ਼ਿਲਮ ਨੇ ਹੁਣ ਤੱਕ 120 ਕਰੋੜ ਦੀ ਕਮਾਈ ਕਰ ਲਈ ਹੈ ਤੇ ਬਾਕਸਆਫਿਸ ’ਤੇ ਇਹ ਰੇਸ ਅਜੇ ਵੀ ਬਰਕਰਾਰ ਹੈ।
ਫ਼ਿਲਮ ਦੀ ਗੱਲ ਕੀਤੀ ਜਾਵੇ ਤਾਂ ਫ਼ਿਲਮ ਨੇ ਓਪਨਿੰਗ ਵਾਲੇ ਦਿਨ ਵੀ 34 ਕਰੋੜ ਦੀ ਕਮਾਈ ਕਰ ਕੇ ਪਹਿਲੇ ਹੀ ਦਿਨ ਸਭ ਤੋਂ ਵਧ ਕਮਾਈ ਕਰਨ ਵਾਲੀ ਫ਼ਿਲਮ ਦਾ ਰਿਕਾਰਡ ਬਣਾ ਲਆ ਹੈ।
ਇਸ ਤੋਂ ਇਲਾਵਾ ਇਸ ਬੈਸ਼ ਵਿੱਚ ਸੰਜੂ ਦਾ ਸਰਕੀਟ ਯਾਨੀ ਬਾਲੀਵੁੱਡ ਐਕਟਰ ਅਰਸ਼ਦ ਵਾਰਸੀ ਵੀ ਹਾਜ਼ਰ ਸੀ।
ਇਸ ਸਕਸੈੱਸ ਪਾਰਟੀ ਵਿੱਚ ਰਣਬੀਰ ਕਪੂਰ, ਪਰੇਸ਼ ਰਾਵਲ, ਮਨੀਸ਼ਾ ਕੋਇਰਾਲਾ, ਕਰਿਸ਼ਮਾ ਤੰਨਾ, ਰਾਜਕੁਮਾਰ ਹਿਰਾਨੀ ਤੇ ਰਾਈਟਰ ਅਭਿਜਾਤ ਜੋਸ਼ੀ ਸ਼ਾਮਲ ਹੋਏ। ਇਸ ਸਮੇਂ ਸਾਰੇ ਸਿਤਾਰੇ ਕਾਫੀ ਖੁਸ਼ ਨਜ਼ਰ ਆਏ। ਸਿਰਫ ਫ਼ਿਲਮ ਦੀ ਕਾਸਟ ਹੀ ਨਹੀਂ, ਪਾਰਟੀ ਵਿੱਚ ਗਾਇਕ ਸੋਨੂੰ ਨਿਗਮ ਤੇ ਮੋਨਾਲੀ ਨੇ ਵੀ ਸ਼ਿਰਕਤ ਕੀਤੀ।
ਇੰਨੇ ਰਿਕਾਰਡ ਬਣਾਉਣ ਦੀ ਖ਼ੁਸ਼ੀ ਵਿੱਚ ਟੀਮ ਵੱਲੋਂ ਸਕਸੈੱਸ ਪਾਰਟੀ ਕੀਤੀ ਗਈ। ਸੋਮਵਾਰ ਨੂੰ ਫ਼ਿਲਮ ਦੀ ਟੀਮ ਨੂੰ ਇਕੱਠਿਆਂ ਪਾਰਟੀ ਕਰਦਿਆਂ ਵੇਖਿਆ ਗਿਆ।
ਇਹ ਫ਼ਿਲਮ ਰਣਬੀਰ ਕਪੂਰ ਦੇ ਕਰੀਅਰ ਦੀ ਸਭ ਤੋਂ ਬਿਹਤਰ ਫ਼ਿਲਮ ਸਾਬਤ ਹੋਈ।
ਫ਼ਿਲਮ ਨੇ ਹੁਣ ਤੱਕ 120 ਕਰੋੜ ਦੀ ਕਮਾਈ ਕਰ ਲਈ ਹੈ।
ਚੰਡੀਗੜ੍ਹ: 29 ਜੂਨ ਨੂੰ ਬਾਕਸ-ਆਫਿਸ ’ਤੇ ਆਈ ਫ਼ਿਲਮ ‘ਸੰਜੂ’ ਨੇ ਰਿਕਾਰਡ ਬਣਾਉਣ ਦੀ ਝੜੀ ਲਾ ਦਿੱਤੀ ਹੈ।