ਸਪਨਾ ਚੌਧਰੀ ਨਾਲ ਸੈਲਫੀ ਲੈਂਦੀ ਰਹੀ ਪੁਲਿਸ, ਭੀੜ ਨੇ ਪਾਏ ਖੌਰੂ
ਕੁਝ ਲੋਕ ਸਟੇਜ 'ਤੇ ਚੜ੍ਹਨ ਦੀ ਕੋਸ਼ਿਸ਼ ਕਰਨ ਲੱਗੇ ਜਿਨ੍ਹਾਂ ਨੂੰ ਬਾਊਂਸਰਾਂ ਵੱਲੋਂ ਰੋਕਿਆ ਗਿਆ। ਪੁਲਿਸ ਵੱਲੋਂ ਵੀ ਕੋਸ਼ਿਸ਼ ਕਰਨ ਤੇ ਜਦੋਂ ਲੋਕ ਸਟੇਜ ਤੇ ਚੜ੍ਹਨੋ ਨਾ ਹਟੇ ਤਾਂ ਸਪਨਾ ਪਿਛਲੇ ਰਸਤਿਉਂ ਨਿਕਲ ਕੇ ਗਈ।
ਬਰੇਲੀ 'ਚ ਸਪਨਾ ਨੇ ਆਪਣੇ ਕਈ ਮਸ਼ਹੂਰ ਗਾਣਿਆ ਤੇ ਡਾਂਸ ਕੀਤਾ। ਹਾਲਾਕਿ ਸ਼ਾਮ ਤੋਂ ਹੀ ਸਪਨਾ ਦਾ ਇੰਤਜ਼ਾਰ ਕਰ ਰਹੀ ਭੀੜ ਬੇਕਾਬੂ ਹੋ ਗਈ ਸੀ।
ਇਸ ਦੌਰਾਨ ਪੁਲਿਸ ਵਾਲੇ ਆਪੋ-ਆਪਣੇ ਮੋਬਾਈਲ 'ਚ ਸਪਨਾ ਚੌਧਰੀ ਦੇ ਡਾਂਸ ਦੀ ਵੀਡੀਓ ਬਣਾ ਰਹੇ ਸਨ ਤੇ ਸੈਲਫੀਆਂ ਲੈਂਦੇ ਵੀ ਨਜ਼ਰ ਆਏ।
ਸਪਨਾ ਚੌਧਰੀ ਦੀ ਸੁਰੱਖਿਆ ਲਈ ਸੈਂਕੜੇ ਪੁਲਿਸ ਕਰਮੀਆਂ ਨੂੰ ਤਾਇਨਾਤ ਕੀਤਾ ਗਿਆ ਸੀ ਪਰ ਜਿਵੇਂ ਹੀ ਸਪਨਾ ਸਟੇਜ 'ਤੇ ਪਹੁੰਚੀ ਤਾਂ ਇਹ ਪੁਲਿਸ ਵਾਲੇ ਵੀ ਸਪਨਾ ਦੇ ਡਾਂਸ ਨਾਲ ਮਸਤ ਹੋ ਗਏ।
ਸਟੇਜ ਸ਼ੋਅ ਪਰਫਾਰਮ ਕਰਨ ਬਰੇਲੀ ਪਹੁੰਚੀ ਸਪਨਾ ਚੌਧਰੀ ਨੂੰ ਦੇਖਣ ਲਈ ਪਹੁੰਚੀ ਹਜ਼ਾਰਾਂ ਦੀ ਭੀੜ ਬੇਕਾਬੂ ਹੋ ਗਈ। ਸੁਰੱਖਿਆ ਲਈ ਤਾਇਨਾਤ ਪੁਲਿਸ ਵੀ ਭੀੜ ਦੇ ਸਾਹਮਣੇ ਬੇਵੱਸ ਦਿਖ ਰਹੀ ਸੀ। ਇਸ ਦੌਰਾਨ ਜ਼ਿਆਦਾਤਰ ਪੁਲਿਸ ਵਾਲੇ ਸੈਲਫੀ ਲੈਣ 'ਚ ਮਸ਼ਰੂਫ ਸਨ।
ਰਿਅਲਟੀ ਸ਼ੋਅ ਬਿੱਗ ਬੌਸ ਜ਼ਰੀਏ ਵੱਖਰੀ ਪਛਾਣ ਬਣਾਉਣ ਵਾਲੀ ਸਪਨਾ ਚੌਧਰੀ ਨੇ ਬਾਲੀਵੁੱਡ 'ਚ ਵੀ ਕਦਮ ਰੱਖਿਆ ਤੇ ਆਪਣੀ ਸ਼ੌਹਰਤ 'ਚ ਵਾਧਾ ਕੀਤਾ। ਕੁਝ ਫਿਲਮਾਂ 'ਚ ਉਸ ਨੇ ਆਈਟਮ ਡਾਂਸ ਵੀ ਕੀਤਾ।