ਜਦੋਂ ਸੈਫ ਦੀ ਧੀ ਬਣੀ ਪੰਜਾਬਣ ਮੁਟਿਆਰ, ਸੋਸ਼ਲ ਮੀਡੀਆ 'ਤੇ ਹੋਈ ਰੂਪ ਦੀ ਜੰਮ ਕੇ ਤਾਰੀਫ
ਹੁਣ ਖ਼ਬਰਾਂ ਨੇ ਕਿ ਸਾਰਾ ਜਲਦੀ ਹੀ ਵਰੁਣ ਧਵਨ ਦੇ ਨਾਲ ‘ਕੁਲੀ ਨੰਬਰ-1’ ਦੇ ਰੀਮੇਕ ‘ਚ ਨਜ਼ਰ ਆ ਸਕਦੀ ਹੈ।
ਸਾਰਾ ਨੇ ਦਸੰਬਰ ‘ਚ ‘ਕੇਦਾਰਨਾਥ’ ਤੇ ‘ਸਿੰਬਾ’ ਨਾਲ ਲੋਕਾਂ ਨੂੰ ਆਪਣੀ ਐਕਟਿੰਗ ਦਾ ਕਮਾਲ ਦਿਖਾਇਆ ਹੈ। ਇਸ ਤੋਂ ਬਾਅਦ ਸਾਰਾ ਦੀ ਫੈਨ ਫੋਲੋਇੰਗ ‘ਚ ਵੀ ਵਾਧਾ ਹੋਇਆ ਹੈ।
ਸਾਰਾ ਅਲੀ ਖ਼ਾਨ ਦਾ ਪੰਜਾਬੀ ਲੁੱਕ ਸੋਸ਼ਲ ਮੀਡੀਆ ‘ਤੇ ਫੈਨਸ ਨੂੰ ਕਾਫੀ ਪਸੰਦ ਆਇਆ ਹੈ। ਸਾਰਾ ਨੂੰ ਅਕਸਰ ਵੈਸਟਰਨ ਤੋਂ ਜ਼ਿਆਦਾ ਰਵਾਇਤੀ ਲੁੱਕ ‘ਚ ਦੇਖਿਆ ਜਾਂਦਾ ਹੈ।
ਸਾਰਾ ਨੇ ਇਸ ਸੌਰਾਨ ਪਿੰਕ ਕਲਰ ਦਾ ਸੂਟ ਪਾਇਆ ਜਿਸ ‘ਚ ਉਹ ਪੂਰੀ ਪੰਜਾਬਣ ਮੁਟਿਆਰ ਲੱਗ ਰਹੀ ਸੀ।
ਇਸ ਦੌਰਾਨ ਸਾਰਾ ਨੇ ਕੁਝ ਤਸਵੀਰਾਂ ਆਪਣੀ ਇੰਸਟਾਗ੍ਰਾਮ ਸਟੋਰੀ ‘ਚ ਫੈਨਸ ਨਾਲ ਸ਼ੇਅਰ ਕੀਤੀਆਂ।
ਸਾਰਾ ਅਲੀ ਨੇ ਹਾਲ ਹੀ ‘ਚ ਬਾਲੀਵੁੱਡ ‘ਚ ਐਂਟਰੀ ਕੀਤੀ ਹੈ। ਇਸ ਤੋਂ ਬਾਅਦ ਉਸ ਨੇ ਆਪਣੀ ਮਾਂ ਤੇ ਦੋਸਤਾਂ ਨਾਲ ਲੋਹੜੀ ਦਾ ਤਿਓਹਾਰ ਸ਼ਾਨਦਾਰ ਤਰੀਕੇ ਨਾਲ ਮਨਾਇਆ।
ਬੀ-ਟਾਉਨ ‘ਚ ਲੋਹੜੀ ਦਾ ਤਿਓਹਾਰ ਸੈਲੀਬ੍ਰੇਟ ਕੀਤਾ ਗਿਆ। ਅਜਿਹੇ ਵਿੱਚ ਐਕਟਰ ਸੈਫ ਅਲੀ ਖ਼ਾਨ ਤੇ ਅੰਮ੍ਰਿਤਾ ਸਿੰਘ ਦੀ ਧੀ ਸਾਰਾ ਅਲੀ ਖ਼ਾਨ ਕਿਸੇ ਤੋਂ ਪਿੱਛੇ ਨਹੀਂ ਰਹੀ।