ਵਿਆਹ ਤੋਂ ਬਾਅਦ ਅਨੁਸ਼ਕਾ ਨੇ ਸਿੱਖ ਰਹੀ ਸਿਲਾਈ ਕਢਾਈ ਦਾ ਕੰਮ
`ਸੂਈ ਧਾਗਾ` ਨੂੰ ਸ਼ਰਤ ਕਟਾਰੀਆ ਡਾਇਰੈਕਟ ਕਰ ਰਹੇ ਹਨ। ਇਹ ਫ਼ਿਲਮ ਇਸੇ ਸਾਲ 28 ਸਤੰਬਰ ਨੂੰ ਰਿਲੀਜ਼ ਹੋ ਰਹੀ ਹੈ।
ਇਸ ਫ਼ਿਲਮ ਲਈ ਅਨੁਸ਼ਕਾ ਕਢਾਈ-ਸਿਲਾਈ ਦਾ ਕੰਮ ਵੀ ਸਿੱਖ ਰਹੀ ਹੈ।
ਅਨੁਸ਼ਕਾ ਨੇ ਕੌਟਨ ਦੀ ਗੁਲਾਬੀ ਰੰਗ ਦੀ ਸਾੜੀ ਪਾਈ ਹੋਈ ਹੈ ਜਿਸ `ਚ ਅਨੁਸ਼ਕਾ ਦਾ ਵੱਖਰਾ ਹੀ ਰੂਪ ਸਾਹਮਣੇ ਆ ਰਿਹਾ ਹੈ।
ਮੁੰਬਈ ਦੀ ਸੜਕਾਂ `ਤੇ ਹੋ ੲਹੀ ਇਸ ਸ਼ੂਟਿੰਗ ਦੀਆਂ ਕੁਝ ਤਸਵੀਰਾਂ ਹਾਲ ਹੀ `ਚ ਸਾਹਮਣੇ ਆਇਆਂ ਹਨ। ਜਿਨ੍ਹਾਂ `ਚ ਅਨੁਸ਼ਕਾ ਸਾੜ੍ਹੀ ਪਾ ਕੇ ਕਾਫੀ ਸਿੰਪਲ ਲੁੱਕ `ਚ ਨਜ਼ਰ ਆ ਰਹੀ ਹੈ।
ਇਸ ਫ਼ਿਲਮ `ਚ ਅਨੁਸ਼ਕਾ ਅਤੇ ਵਰੁਣ ਦੀ ਜੋੜੀ ਬਣੀ ਹੈ। ਦੋਵਾਂ ਦੀ ਫ਼ਿਲਮ ਕਾਫੀ ਸੁਰਖੀਆਂ `ਚ ਹੈ ਅਤੇ ਇਹ ਪਹਿਲੀ ਵਾਰ ਹੈ ਜਦੋਂ ਵਰੁਣ-ਅਨੁਸ਼ਕਾ ਸਕਰੀਨ `ਤੇ ਇਕੱਠੇ ਨਜ਼ਰ ਆਉਣਗੇ। ਇਸ ਤੋਂ ਅਲਾਵਾ ਵਰੁਣ ਕਰਨ ਦੀ `ਕਲੰਕ` ਦੀ ਵੀ ਸ਼ੂਟਿੰਗ ਕਰ ਰਹੇ ਹਨ।
ਬਈ ਬਾਲੀਵੁੱਡ ਦੇ ਐਕਟਰ-ਐਕਟਰਸ ਆਪਣੇ ਕੰਮ ਲਈ ਕਿੰਨੇ ਸੀਰੀਅਸ ਨੇ ਇਹ ਤਾਂ ਸਭ ਜਾਣਦੇ ਨੇ। ਪਰ ਅਨੁਸ਼ਕਾ ਦੇ ਤਾਂ ਕੀ ਕਹਿਣੇ। ਜੀ ਹਾਂ ਵਿਆਹ ਤੋਂ ਬਾਅਦ ਅਨੁਸ਼ਕਾ ਲੱਗ ਗਈ ਹੈ ਆਪਣੇ ਕੰਮ `ਚ। ਜਿੱਥੇ ਉਸ ਨੇ ਹਾਲ ਹੀ `ਚ ਕੀਤੀ ਹੈ `ਜ਼ੀਰੋ` ਦੀ ਸ਼ੂਟਿੰਗ ਉੱਥੇ ਹੀ ਹੁਣ ਅਨੁਸ਼ਕਾ ਮੁੰਬਈ `ਚ ਵਰੁਣ ਦੇ ਨਾਲ ਫ਼ਿਲਮ `ਸੂਈ ਧਾਗਾ` ਦੀ ਸ਼ੂਟਿੰਗ ਕਰਦੇ ਨਜ਼ਰ ਆਈ।