ਕਿੰਗ ਖ਼ਾਨ ਦੀ ਮਮਤਾ ਬੈਨਰਜੀ ਨਾਲ ਮੁਲਾਕਾਤ ਦੀ ਸੋਸ਼ਲ ਮੀਡੀਆ 'ਤੇ ਚਰਚਾ
ਏਬੀਪੀ ਸਾਂਝਾ | 27 Mar 2019 04:05 PM (IST)
1
2
3
4
5
6
7
ਪਿਛਲੇ ਦਿਨੀਂ ਸ਼ਾਹਰੁਖ ‘ਜ਼ੀਰੋ’ ਫ਼ਿਲਮ ‘ਚ ਨਜ਼ਰ ਆਏ ਸੀ ਜਿਸ ‘ਚ ਉਨ੍ਹਾਂ ਨੇ ਬਹੁਆ ਸਿੰਘ ਬੌਨੇ ਦਾ ਕਿਰਦਾਰ ਨਿਭਾਇਆ ਸੀ। ਫ਼ਿਲਮ ਫਲੌਪ ਰਹੀ ਸੀ।
8
ਮੀਡੀਆ ਨਾਲ ਗੱਲ ਕਰਦੇ ਹੋਏ ਮਮਤਾ ਨੇ ਕਿਹਾ, “ਸ਼ਾਹਰੁਖ ਮੇਰੇ ਭਰਾ ਜਿਹਾ ਹੈ। ਇਸ ਸਾਲ ਆਈਪੀਐਲ ‘ਚ ਸਾਡੀ ਟੀਮ ਜਿੱਤੇਗੀ।” ਇਸ ਦਾ ਜਵਾਬ ਦਿੰਦੇ ਹੋਏ ਸ਼ਾਹਰਖ ਨੇ ਕਿਹਾ, “ਇੰਸ਼ਾਅੱਲ੍ਹਾ ਅਸੀਂ ਸਭ ਜਿੱਤਾਂਗੇ।”
9
ਸੋਸ਼ਲ ਮੀਡੀਆ ‘ਤੇ ਦੋਵਾਂ ਦੀ ਇਸ ਮੁਲਾਕਾਤ ਦੀਆਂ ਤਸਵੀਰਾਂ ਖੂਬ ਵਾਇਰਲ ਹੋ ਰਹੀਆਂ ਹਨ। ਪਿਛਲੇ ਸਾਲ ਇੰਟਰਨੈਸ਼ਨਲ ਕੋਲਕਾਤਾ ਫ਼ਿਲਮ ਫੈਸਟੀਵਲ ਦੌਰਾਨ ਸ਼ਾਹਰੁਖ ਨੇ ਮਮਤਾ ਦੀ ਖੂਬ ਤਾਰੀਫ ਕੀਤੀ ਸੀ।
10
ਉਂਝ ਸ਼ਾਹਰੁਖ ਖ਼ਾਨ ਪੱਛਮੀ ਬੰਗਾਲ ਦੇ ਬ੍ਰੈਂਡ ਅੰਬੈਸਡਰ ਵੀ ਹਨ। ਇਸ ਕਰਕੇ ਉਹ ਮਮਤਾ ਨੂੰ ਮਿਲਣ ਸਪੈਸ਼ਲ ਕੋਲਕਾਤਾ ਗਏ।
11
ਬਾਲੀਵੁੱਡ ਐਕਟਰ ਸ਼ਾਹਰੁਖ ਖ਼ਾਨ ਨੇ ਬੀਤੇ ਦਿਨ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਤੇ ਟੀਐਮਸੀ ਪ੍ਰਧਾਨ ਮਮਤਾ ਬੈਨਰਜੀ ਨਾਲ ਖਾਸ ਮੁਲਾਕਾਤ ਕੀਤੀ। ਇਹ ਕਿੰਗ ਖ਼ਾਨ ਦੀ ਸਿਆਸੀ ਪਾਰੀ ਦੀ ਸ਼ੁਰੂਆਤ ਲਈ ਨਹੀਂ ਸਗੋਂ ਆਈਪੀਐਲ ਮੈਚ ਕਰਕੇ ਸੀ।