ਪਤਨੀ ਦੀ ਆਗਿਆ ਮਗਰੋਂ ਸ਼ਾਹਰੁਖ਼ ਨੇ ਸ਼ੇਅਰ ਕੀਤੀ ਖ਼ਾਸ ਤਸਵੀਰ
ਏਬੀਪੀ ਸਾਂਝਾ | 08 Jul 2018 02:54 PM (IST)
1
ਇਨ੍ਹੀਂ ਦਿਨੀਂ ਸ਼ਾਹਰੁਖ ਖਾਨ ਆਪਣੇ ਬੱਚਿਆਂ ਤੇ ਪਰਿਵਾਰ ਨਾਲ ਛੁੱਟੀਆਂ ਮਨਾ ਰਿਹਾ ਹੈ। ਗੌਰੀ ਖਾਨ ਨੇ ਇਸੇ ਦੌਰਾਨ ਦੀ ਇਹ ਤਸਵੀਰ ਆਪਣੇ ਇੰਸਟਾਗਰਾਮ ’ਤੇ ਸ਼ੇਅਰ ਕੀਤੀ ਹੈ। (ਤਸਵੀਰਾਂ- ਸੋਸ਼ਲ ਮੀਡੀਆ)
2
ਬੇਟੀ ਸੁਹਾਨਾ ਨਾਲ ਇਹ ਤਸਵੀਰ ਸ਼ੇਅਰ ਕਰਿਦਆਂ ਸ਼ਾਹਰੁਖ ਥੋੜਾ ਗੰਭੀਰ ਹੋ ਗਿਆ ਸੀ। ਇਹ ਤਸਵੀਰ ਉਦੋਂ ਦੀ ਹੈ ਜਦੋਂ ਉਹ ਛੁੱਟੀਆਂ ਦੇ ਬਾਅਦ ਆਪਣੇ ਬੱਚਿਆਂ ਨੂੰ ਏਅਰਪੋਰਟ ਛੱਡਣ ਜਾ ਰਿਹਾ ਸੀ।
3
ਇਹ ਤਸਵੀਰ ਸ਼ਾਹਰੁਖ ਨੇ ਮਾਰਚ ਵਿੱਚ ਸ਼ੇਅਰ ਕੀਤੀ ਸੀ। ਇਸ ਵਿੱਚ ਉਸ ਦਾ ਛੋਟਾ ਪੁੱਤਰ ਅਬਰਾਮ ਵੀ ਨਜ਼ਰ ਆ ਰਿਹਾ ਹੈ।
4
ਇਹ ਤਸਵੀਰ ਉਸ ਨੇ ਆਪਣੇ ਇੰਸਟਾਗਰਾਮ ਅਕਾਊਂਟ ’ਤੇ ਸ਼ੇਅਰ ਕੀਤੀ ਹੈ। ਇਸ ਨਾਲ ਉਸ ਨੇ ਕੈਪਸ਼ਨ ਲਿਖੀ ਕਿ ਸਾਲਾਂ ਬਾਅਦ ਮੇਰੀ ਕਲਿੱਕ ਕੀਤੀ ਤਸਵੀਰ ਮੇਰੀ ਪਤਨੀ ਨੂੰ ਪਸੰਦ ਆਈ ਤੇ ਉਸ ਨੇ ਇਸ ਨੂੰ ਪੋਸਟ ਕਰਨ ਦੀ ਇਜਾਜ਼ਤ ਦਿੱਤੀ।
5
ਸ਼ਾਹਰੁਖ ਨੇ ਪਤਨੀ ਗੌਰੀ ਖਾਨ ਨਾਲ ਇੱਕ ਬਹੁਤ ਪਿਆਰੀ ਤਸਵੀਰ ਸ਼ੇਅਰ ਕੀਤੀ ਹੈ। ਉਸ ਨੇ ਪਹਿਲੀ ਵਾਰ ਆਪਣੀ ਪਤਨੀ ਨਾਲ ਸੈਲਫੀ ਸ਼ੇਅਰ ਕੀਤੀ।