ਸ਼੍ਰੀਦੇਵੀ ਦੀ ਬੇਟੀ ਦੁਹਰਾਏਗੀ ਮੰਮੀ ਵਾਲਾ ਇਤਿਹਾਸ..?
ਲੋਕਾਂ ਨੇ ਕਰਨ ਜੌਹਰ 'ਤੇ ਤਿੱਖੇ ਸ਼ਬਦੀ ਹਮਲੇ ਕਰਦਿਆਂ ਕਿਹਾ, ਇੰਨੀ ਵੱਡੀ ਆਬਾਦੀ ਵਾਲੇ ਦੇਸ਼ ਭਾਰਤ ਵਿੱਚ ਸਿਰਫ ਫ਼ਿਲਮੀ ਸਿਤਾਰਿਆਂ ਦੇ ਬੱਚਿਆਂ ਵਿੱਚ ਹੀ ਕਿਉਂ ਅਦਾਕਾਰੀ ਦਾ ਹੁਨਰ ਵਿਖਾਈ ਦਿੰਦਾ ਹੈ। ਕਰਨ ਜੌਹਰ ਨੇ ਤਾਂ ਫ਼ਿਲਮਾਂ ਨੂੰ ਪਰਿਵਾਰਕ ਬਿਜ਼ਨੈੱਸ ਬਣਾ ਲਿਆ ਹੈ।
ਅਜਿਹੇ ਵਿੱਚ ਜਿੱਥੇ ਇੱਕ ਪਾਸੇ ਜਾਨ੍ਹਵੀ ਤੇ ਈਸ਼ਾਂਤ ਦੀ ਆਉਣ ਵਾਲੀ ਫ਼ਿਲਮ ਦੇ ਪੋਸਟਰਜ਼ ਦੀ ਕਾਫੀ ਤਾਰੀਫ ਹੋ ਰਹੀ ਹੈ, ਉੱਥੇ ਹੀ ਕਰਨ ਜੌਹਰ ਨੂੰ ਬਾਲੀਵੁੱਡ ਵਿੱਚ ਵੰਸ਼ਵਾਦ ਦੀ ਬਹਿਸ ਕਾਰਨ ਖਰੀਆਂ-ਖਰੀਆਂ ਵੀ ਸੁਣਨੀਆਂ ਪੈ ਰਹੀਆਂ ਹਨ।
ਬੀਤੇ ਕੱਲ੍ਹ ਫ਼ਿਲਮ ਦੇ ਕੁਝ ਪੋਸਟਰ ਜਾਰੀ ਕੀਤੇ ਗਏ ਹਨ। ਕਰਨ ਜੌਹਰ ਨੇ ਸਾਰੇ ਪੋਸਟਰਜ਼ ਨੂੰ ਸੋਸ਼ਲ ਮੀਡੀਆ 'ਤੇ ਟਵੀਟ ਰਾਹੀਂ ਸਾਂਝਾ ਕੀਤਾ ਹੈ। ਇਸ ਫ਼ਿਲਮ ਨੂੰ ਸ਼ਸ਼ਾਂਕ ਖੇਤਾਨ ਨਿਰਦੇਸ਼ਤ ਕਰਨਗੇ।
ਇਨ੍ਹਾਂ ਸਟਾਰ-ਕਿੱਡਜ਼ ਨੂੰ ਲੌਂਚ ਕਰਨ ਜਾ ਰਹੇ ਕਰਨ ਜੌਹਰ ਇਸ ਤੋਂ ਪਹਿਲਾਂ ਆਲੀਆ ਭੱਟ ਤੇ ਵਰੁਣ ਧਵਨ ਨੂੰ ਵੀ ਫ਼ਿਲਮ 'ਸਟੂਡੈਂਟ ਆਫ ਦ ਈਅਰ' ਰਾਹੀਂ ਲੌਂਚ ਕਰ ਚੁੱਕੇ ਹਨ।
ਤੁਹਾਨੂੰ ਦੱਸ ਦਈਏ ਕਿ ਇਹ ਫ਼ਿਲਮ ਅਗਲੇ ਸਾਲ 6 ਜੁਲਾਈ ਨੂੰ ਰਿਲੀਜ਼ ਹੋਣੀ ਹੈ। ਇਹ ਫ਼ਿਲਮ ਮਰਾਠੀ ਫ਼ਿਲਮ 'ਸੈਰਾਟ' ਦਾ ਹਿੰਦੀ ਰੀਮੇਕ ਹੈ।
ਸੈਰਾਟ ਇੱਕ ਮਸ਼ਹੂਰ ਫ਼ਿਲਮ ਸਾਬਤ ਹੋਈ ਹੈ, ਹਾਲਾਂਕਿ ਇਸ ਵਿੱਚ ਨਵੇਂ ਕਲਾਕਾਰਾਂ ਨੂੰ ਮੌਕਾ ਦਿੱਤਾ ਗਿਆ ਸੀ। ਹੁਣ ਇਹ ਵੇਖਣਾ ਕਾਫ ਦਿਲਚਸਪ ਹੋਵੇਗਾ ਕਿ ਹਿੰਦੀ ਵਾਲੀ ਸੈਰਾਟ ਯਾਨੀ ਕਿ ਧੜਕ ਟਿਕਟ ਖਿੜਕੀ 'ਤੇ ਕਿੰਨੀ ਕੁ ਧਮਾਲ ਮਚਾ ਸਕਦੀ ਹੈ।
ਤੁਹਾਨੂੰ ਦੱਸ ਦੇਈਏ ਕਿ ਜਦੋਂ ਸ਼੍ਰੀਦੇਵੀ ਨੇ ਆਪਣੇ ਫ਼ਿਲਮੀ ਸਫ਼ਰ ਦੀ ਸ਼ੁਰੂਆਤ ਕੀਤੀ ਸੀ ਤਾਂ ਥੋੜ੍ਹੇ ਹੀ ਸਮੇਂ ਸਭਨਾਂ ਦੇ ਦਿਲਾਂ ਦੀ ਧੜਕਨ ਬਣ ਗਈ ਸੀ।
ਹੁਣ ਵੇਖਣਾ ਹੋਵੇਗਾ ਕਿ ਕੀ ਜਾਨ੍ਹਵੀ ਵੀ ਆਪਣੀ ਮਾਂ ਵਾਲਾ ਇਤਿਹਾਸ ਮੁੜ ਦੁਹਰਾਉਂਦੀ ਹੈ..? ਅੱਖੇ ਵੋਖੇ ਜਾਨ੍ਹਵੀ ਤੇ ਇਸ਼ਾਂਤ ਦੀਆਂ ਕੁਝ ਹੋਰ ਤਸਵੀਰਾਂ।
ਹੁਣ ਵੇਖਣਾ ਹੋਵੇਗਾ ਕਿ ਕੀ ਜਾਨ੍ਹਵੀ ਵੀ ਆਪਣੀ ਮਾਂ ਵਾਲਾ ਇਤਿਹਾਸ ਮੁੜ ਦੁਹਰਾਉਂਦੀ ਹੈ..? ਅੱਖੇ ਵੋਖੇ ਜਾਨ੍ਹਵੀ ਤੇ ਇਸ਼ਾਂਤ ਦੀਆਂ ਕੁਝ ਹੋਰ ਤਸਵੀਰਾਂ।
ਨਵੀਂ ਦਿੱਲੀ: ਸ਼੍ਰੀਦੇਵੀ ਦੀ ਧੀ ਜਾਨ੍ਹਵੀ ਕਪੂਰ ਤੇ ਸ਼ਾਹਿਦ ਕਪੂਰ ਦੇ ਭਰਾ ਈਸ਼ਾਂਤ ਖੱਟਰ ਫ਼ਿਲਮ 'ਧੜਕ' ਨਾਲ ਬਹੁਤ ਛੇਤੀ ਬਾਲੀਵੁੱਡ ਵਿੱਚ ਆਪਣੇ ਕਦਮ ਰੱਖਣ ਵਾਲੇ ਹਨ।