ਮਹਾਨ ਗਾਇਕ ਕੇਐਲ ਸਹਿਗਲ ਦੀ ਜ਼ਿੰਦਗੀ ਦੇ ਦਿਲਚਸਪ ਕਿੱਸੇ
ਸਹਿਗਲ 42 ਸਾਲ ਦੀ ਉਮਰ ‘ਚ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ। ਸਹਿਗਲ ਦੀ ਮੌਤ ਤੋਂ ਬਾਅਦ ਬੀਐਨ ਸਰਕਾਰ ਨੇ ਉਨ੍ਹਾਂ ਨੂੰ ਸ਼ਰਧਾਜਲੀ ਦੇਣ ਲਈ ਸਹਿਗਲ ਦੀ ਜਿੰਦਗੀ ‘ਤੇ ਵਰੀਤਚਿਤੱਰ ‘ਅਮਰ ਸਹਿਗਲ’ ਬਣਾਈ ਜਿਸ ‘ਚ ਸਹਿਗਲ ਦੇ ਗਾਏ 19 ਗਾਣਿਆਂ ਨੂੰ ਸ਼ਾਮਲ ਕੀਤਾ ਗਿਆ।
ਕੇਐਲ ਸਹਿਗਲ ਨੱਕ ਤੋਂ ਗਾਉਂਦੇ ਸੀ ਜਿਸ ਕਾਰਨ ਉਨ੍ਹਾਂ ਦੀ ਗਾਇਕੀ ਕੁਝ ਵੱਖਰੀ ਹੋ ਜਾਂਦੀ ਸੀ। ਉਨ੍ਹਾਂ ਦੀ ਆਵਾਜ਼ ਦਾ ਦਰਦ ਦਿਲ ਨੂੰ ਛੂਹ ਲੈਂਦਾ ਸੀ। ਸਹਿਗਲ ਬਾਰੇ ਇੱਕ ਤਾਂ ਇਹ ਵੀ ਬਹੁਤ ਮਸ਼ਹੂਰ ਹੈ ਕਿ ਉਹ ਹਰ ਰਿਕਾਰਡਿੰਗ ਤੋਂ ਪਹਿਲਾਂ ਪੈੱਗ ਪੀਂਦੇ ਸੀ ਪਰ ਨੌਸ਼ਾਦ ਦੇ ਕਹਿਣ ‘ਤੇ ਉਨ੍ਹਾਂ ਨੇ ‘ਜਬ ਦਿਲ ਹੀ ਟੂਟ ਗਿਆ’ ਗਾਣਾ ਬਿਨ ਪੀਤੇ ਗਾਇਆ ਜੋ ਪਹਿਲੇ ਹੀ ਟੈੱਕ ‘ਚ ਓਕੇ ਹੋ ਗਿਆ ਸੀ।
ਇਸ ਕੰਪਨੀ ਨਾਲ ਕੇਐਲ ਸਹਿਗਲ ਨੇ ਆਪਣਾ ਪਹਿਲਾ ਗਾਣਾ 1932 ‘ਚ ਗਾਇਆ, ਜੋ ਨਾਨ-ਫ਼ਿਲਮੀ ਗਾਣਾ ਸੀ। ‘ਝੂਲਾਨਾ ਝੂਲਾਓ ਰੀ’ ਗਾਣੇ ਦੇ 5 ਲੱਖ ਤੋਂ ਵੀ ਜ਼ਿਆਦਾ ਰਿਕਾਰਡ ਵਿਕੇ ਸੀ ਜੋ ਆਪਣੇ ਆਪ ‘ਚ ਇੱਕ ਰਿਕਾਰਡ ਸੀ।
ਗਾਇਕਾ ਲਤਾ ਮੰਗੇਸ਼ਕਰ ਉਦੋਂ ਪੈਸੇ ਜੋੜਕੇ ਰੇਡੀਓ ਲੈ ਕੇ ਆਈ ਸੀ। ਰੇਡੀਓ ਸੁਣਨ ਲਈ ਜਦੋਂ ਲਤਾ ਨੇ ਉਸ ਨੂੰ ਆਨ ਕੀਤਾ ਤਾਂ ਪਹਿਲੀ ਖ਼ਬਰ ਸਹਿਗਲ ਦੀ ਮੌਤ ਦੀ ਸੀ। ਲਤਾ ਨੂੰ ਲੱਗਿਆ ਇਹ ਮਨਹੂਸ ਰੇਡੀਓ ਸੀ ਤੇ ਉਨ੍ਹਾਂ ਨੇ ਰੇਡੀਓ ਹੀ ਵਾਪਸ ਕਰ ਦਿੱਤਾ।
ਸਹਿਗਲ ਦੀ ਗਾਇਕੀ ਉਨ੍ਹਾਂ ਦੇ ਦੋਸਤਾਂ ਲਈ ਮਨੋਰੰਜਨ ਦਾ ਜ਼ਰੀਆ ਹੁੰਦੀ ਸੀ। ਇੱਕ ਦਿਨ ਹਿੰਦੁਸਤਾਨ ਰਿਕਾਰਡਿੰਗ ਕੰਪਨੀ ਦੇ ਕਰਮਚਾਰੀ ਨੇ ਉਨ੍ਹਾਂ ਨੂੰ ਗਾਉਂਦੇ ਹੋਏ ਸੁਣਿਆ ਤੇ ਆਪਣੀ ਕੰਪਨੀ ਲਈ ਰਿਕਾਰਡਿੰਗ ਕਰਨ ਦਾ ਕਾਨਟ੍ਰੈਕਟ ਸਾਈਨ ਕਰ ਲਿਆ।
ਟੀਨ ਏਜ਼ ‘ਚ ਸਹਿਗਲ ਨੂੰ ਅਹਿਸਾਸ ਹੋਇਆ ਕਿ ਉਨ੍ਹਾਂ ਦੀ ਆਵਾਜ਼ ਬਦਲ ਰਹੀ ਤਾਂ ਇਸ ਗੱਲ ਦਾ ਉਨ੍ਹਾਂ ਨੂੰ ਇੰਨਾ ਗਹਿਰਾ ਸਦਮਾ ਲੱਗਿਆ ਕਿ ਉਹ ਕਈ ਮਹੀਨਿਆਂ ਤੱਕ ਕੁਝ ਬੋਲੇ ਹੀ ਨਹੀਂ। ਫੇਰ ਇੱਕ ਸੰਤ ਨੇ ਉਨ੍ਹਾਂ ਨੂੰ ਲਗਾਤਾਰ ਰਿਆਜ਼ ਕਰਨ ਦੀ ਸਲਾਹ ਦਿੱਤੀ।
ਕੁੰਦਨ ਲਾਲ ਸਹਿਗਲ ਦੇ ਪਿਤਾ ਅਮਰਚੰਦ ਮਹਾਰਾਜਾ ਪ੍ਰਤਾਪ ਸਿੰਘ ਦੇ ਦਰਬਾਰ ‘ਚ ਕੰਮ ਕਰਦੇ ਸੀ ਜਿਸ ਕਰਕੇ ਸਹਿਗਲ ਨੇ ਮਹਾਰਾਜਾ ਦੇ ਦਰਬਾਰ ‘ਚ 12 ਸਾਲ ਦੀ ਉਮਰ ‘ਚ ਪਹਿਲਾ ਭਜਨ ਗਾਇਆ। ਇਸ ਤੋਂ ਖੁਸ਼ ਹੋ ਕੇ ਮਹਾਰਾਜਾ ਨੇ ਉਨ੍ਹਾਂ ਦੇ ਸੰਗੀਤ ‘ਚ ਵਧੀਆ ਭਵਿੱਖ ਹੋਣ ਦੀ ਗੱਲ ਕਹੀ।
ਕੇਐਲ ਸਹਿਗਲ ਪਹਿਲੇ ਸੁਪਰਸਟਾਰ ਸੀ ਜਿਨ੍ਹਾਂ ਨੇ ਸਿਰਫ 15 ਸਾਲ ਦੇ ਆਪਣੇ ਕਰੀਅਰ ‘ਚ ਸਦੀਆਂ ਤੱਕ ਹਿੱਟ ਰਹਿਣ ਵਾਲੇ ਗਾਣੇ ਦਿੱਤੇ।
ਕੇਐਲ ਸਹਿਗਲ ਦਾ ਪੂਰਾ ਨਾਂ ਕੁੰਦਨ ਲਾਲ ਸਹਿਗਲ ਸੀ। ਉਨ੍ਹਾਂ ਦਾ ਦੌਰ 1933 ਤੋਂ 1947 ਤੱਕ ਦਾ ਰਿਹਾ ਤੇ ਉਸ ਸਮੇਂ ਦੇ ਮਸ਼ਹੂਰ ਗਾਇਕ ਕਿਸ਼ੋਰ ਤੇ ਮੁਕੇਸ਼ ਜੀ ਵੀ ਸਹਿਗਲ ਤੋਂ ਕਾਫੀ ਪ੍ਰਭਾਵਿਤ ਸੀ।
ਭਾਰਤੀ ਸਿਨੇਮਾ ਦੇ ਪਹਿਲੇ ਸੁਪਰਸਟਾਰ ਕੇਐਲ ਸਹਿਗਲ ਨੂੰ ਬਚਪਨ ਤੋਂ ਸੰਗੀਤ ‘ਚ ਦਿਲਚਸਪੀ ਸੀ ਪਰ ਉਨ੍ਹਾਂ ਨੇ ਕਿਸੇ ਤੋਂ ਸੰਗੀਤ ਸੀ ਸਿੱਖਿਆ ਨਹੀਂ ਲਈ ਸੀ। ਸਹਿਗਲ ਦੀ ਮਾਂ ਭਜਨ-ਕੀਰਤਨ ਕਰਦੀ ਸੀ ਜਿਸ ਕਰਕੇ ਉਨ੍ਹਾਂ ਦੀ ਸੰਗੀਤ 'ਤੇ ਚੰਗੀ ਪਕੜ ਸੀ ਤੇ ਉਨ੍ਹਾਂ ਦੇ ਸੰਗੀਤ ਨੂੰ ਹੋਰ ਨਿਖਾਰਿਆ ਸੁਫੀ-ਪੀਰ ਸਲਮਾਨ ਯੁਸੂਫ ਨੇ।
ਭਾਰਤ ਦੇ ਮਹਾਨਾਇਕ, ਫੇਮਸ ਸਿੰਗਰ ਕੇਐਲ ਸ਼ਹਿਗਲ ਦਾ 11 ਅਪ੍ਰੈਲ ਨੂੰ 114ਵਾਂ ਜਨਮ ਦਿਨ ਹੈ। ਇਸ ਮੌਕੇ ਗੂਗਲ ਨੇ ਸਹਿਗਲ ਸਾਹਿਬ ਨੂੰ ਯਾਦ ਕਰਦੇ ਹੋਏ ਡੂਡਲ ਬਣਾਇਆ ਹੈ। ਕੇਐਲ ਸ਼ਹਿਗਲ ਦਾ ਅਸਲ ਨਾਂ ਕੁੰਦਨ ਲਾਲ ਸਹਿਗਲ ਸੀ, ਪਰ ਉਹ ਆਪਣੇ ਚਾਹੁਣ ਵਾਲਿਆਂ ‘ਚ ਕੇਐਲ ਸਹਿਗਲ ਦੇ ਨਾਂ ਨਾਲ ਫੇਮਸ ਹੋਏ।