‘ਖਾਨਦਾਨੀ ਸ਼ਫ਼ਾਖਾਨਾ’ ਲੌਂਚ ਕਰਨ ਆਏ ਬਾਦਸ਼ਾਹ ਦਾ ਸਵੈਗ, ਸੋਨਾਕਸ਼ੀ ਦਾ ਕੂਲ ਅੰਦਾਜ਼ ਆਇਆ ਨਜ਼ਰ
ਇਸ ਦੌਰਾਨ ਬਾਦਸ਼ਾਹ ਨੇ ਵੀ ਆਪਣੇ ਕੂਲ ਅੰਦਾਜ਼ ‘ਚ ਮੀਡੀਆ ਨੂੰ ਖੂਬ ਪੋਜ਼ ਦਿੱਤੇ।
ਬਾਦਸ਼ਾਹ ਨੇ ਕਾਲੇ ਟ੍ਰਾਊਜ਼ਰ ਨਾਲ ਟੀ-ਸ਼ਰਟ ਤੇ ਨਾਲ ਰੰਗ-ਬਿਰੰਗੀ ਜੈਕੇਟ ਪਾਈ ਸੀ।
ਇਸ ਫ਼ਿਲਮ ‘ਚ ਸੋਨਾਕਸ਼ੀ ਤੇ ਬਾਦਸ਼ਾਹ ਦੇ ਨਾਲ ਵਰੁਣ ਸ਼ਰਮਾ, ਅੰਨੂ ਕਪੂਰ ਤੇ ਡਾਇਨਾ ਪੈਂਟੀ ਜਿਹੇ ਕਲਾਕਾਰ ਵੀ ਨਜ਼ਰ ਆਉਣਗੇ।
ਇਸ ਮੌਕੇ ਸੋਨਾਕਸ਼ੀ ਹਲਕੇ ਸੰਤਰੀ ਰੰਗ ਦੀ ਡ੍ਰੈੱਸ ‘ਚ ਨਜ਼ਰ ਆਈ। ਉਨ੍ਹਾਂ ਨੇ ਪਾਪਰੇਜ਼ੀ ਨੂੰ ਖੂਬ ਪੋਜ਼ ਵੀ ਦਿੱਤੇ।
ਆਪਣੀ ਫ਼ਿਲਮ ਦੇ ਦੂਜੇ ਟ੍ਰੇਲਰ ਲੌਂਚ ਮੌਕੇ ਸੋਨਾ ਕਾਫੀ ਖੁਸ਼ ਨਜ਼ਰ ਆਈ।
‘ਖਾਨਦਾਨੀ ਸ਼ਫ਼ਾਖਾਨਾ’ ਦਾ ਡਾਇਰੈਕਸ਼ਨ ਸ਼ਿਲਪੀ ਦਾਸਗੁਪਤਾ ਨੇ ਕੀਤਾ ਹੈ। ਫ਼ਿਲਮ 2 ਅਗਸਤ ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋ ਰਹੀ ਹੈ।
ਇਸ ਦੌਰਾਨ ਰੈਪਰ-ਐਕਟਰ ਬਾਦਸ਼ਾਹ ਆਪਣੀ ਪ੍ਰਸਿੱਧ ਲੁੱਕ ‘ਚ ਨਜ਼ਰ ਆਏ।
ਸੋਨਾਕਸ਼ੀ ਸਿਨ੍ਹਾ ਦੀ ਇਸ ਫ਼ਿਲਮ ਦਾ ਪਹਿਲਾ ਟ੍ਰੇਲਰ ਕਾਫੀ ਪਹਿਲਾਂ ਰਿਲੀਜ਼ ਹੋ ਚੁੱਕਿਆ ਹੈ। ਅੱਜ ਫ਼ਿਲਮ ਦੇ ਦੂਜੇ ਟ੍ਰੇਲਰ ਨੂੰ ਲੌਂਚ ਕੀਤਾ ਗਿਆ ਹੈ।
ਰੈਪਰ ਬਾਦਸ਼ਾਹ ਆਪਣੀ ਪਹਿਲੀ ਫ਼ਿਲਮ ‘ਖਾਨਦਾਨੀ ਸ਼ਫ਼ਾਖਾਨਾ’ ਦੇ ਦੂਜੇ ਟ੍ਰੇਲਟ ਲੌਂਚ ਮੌਕੇ ਸਵੈਗ ‘ਚ ਨਜ਼ਰ ਆਏ। ਇਸ ਦੌਰਾਨ ਫ਼ਿਲਮ ਦੀ ਐਕਟਰ ਸੋਨਾਕਸ਼ੀ ਸਿਨ੍ਹਾ ਵੀ ਉਸ ਨਾਲ ਮੌਜੂਦ ਰਹੀ।