ਵਿਆਹ ਦੀਆਂ ਤਿਆਰੀਆਂ 'ਚ ਜੁਟੀ ਸੋਨਮ ਕਪੂਰ, ਵੇਖੋ ਤਸਵੀਰਾਂ
ਦੱਸਿਆ ਜਾ ਰਿਹਾ ਹੈ ਕਿ ਕਪੂਰ ਪਰਿਵਾਰ ਨੇ ਸੰਗੀਤ ਸਮਾਗਮ ਦੀ ਸਾਰੀ ਜ਼ਿੰਮੇਵਾਰੀ ਫਰਾਹ ਖ਼ਾਨ ਨੂੰ ਦਿੱਤੀ ਹੈ। ਰਿਪੋਰਟਾਂ ਮੁਤਾਬਕ ਸੰਗੀਤ ਲਈ ਅਨਿਲ ਕਪੂਰ ਦੇ ਜੁਹੂ ਨਾਲੇ ਬੰਗਲੇ ਵਿੱਚ ਰਿਹਰਸਲ ਸ਼ੁਰੂ ਹੋ ਗਈ ਹੈ। ਹਾਲਾਂਕਿ ਦੋਵਾਂ ਪਰਿਵਾਰਾਂ ਵੱਲੋਂ ਇਸ ਸਬੰਧੀ ਆਫ਼ੀਸ਼ੀਅਲ ਅਨਾਊਂਸਮੈਂਟ ਨਹੀਂ ਕੀਤੀ ਗਈ।
ਇੰਨੇ ਜਣਿਆਂ ਦੇ ਸਵਿਟਜ਼ਰਲੈਂਡ ਜਾਣ ਵਿੱਚ ਮੁਸ਼ਕਲ ਹੋ ਰਹੀ ਸੀ ਇਸ ਲਈ ਵਿਆਹ ਮੁੰਬਈ ’ਚ ਹੋਣਾ ਤੈਅ ਹੋਇਆ ਹੈ।
ਸੋਨਮ ਤੇ ਆਨੰਦ ਕਾਫ਼ੀ ਸਾਲਾਂ ਤੋਂ ਇਕੱਠੇ ਹਨ। ਪਹਿਲਾਂ ਦੱਸਿਆ ਜਾਂਦਾ ਸੀ ਕਿ ਸੋਨਮ ਤੇ ਆਨੰਦ ‘ਡੈਸਟੀਨੇਸ਼ਨ ਵੈਡਿੰਗ’ ਕਰਨਾ ਚਾਹੁੰਦੇ ਹਨ ਜਿਸ ਲਈ ਉਨ੍ਹਾਂ ਨੇ ਸਵਿਟਜ਼ਰਲੈਂਡ ਨੂੰ ਚੁਣਿਆ ਹੈ ਪਰ ਹੁਣ ਕਿਹਾ ਜਾ ਰਿਹਾ ਹੈ ਕਿ ਕਰੀਬ 150 ਲੋਕ ਇਸ ਵਿਆਹ ’ਚ ਸ਼ਾਮਲ ਹੋਣਗੇ।
ਖ਼ਬਰ ਇਹ ਵੀ ਹੈ ਕਿ ਵਿਆਹ ਲਈ ਰਣਵੀਰ ਕਪੂਰ, ਦੀਪਿਕਾ ਪਾਦੂਕੋਣ ਤੇ ਕਰੀਨਾ ਕਪੂਰ ਖ਼ਾਨ ਨੂੰ ਵੀ ਸੱਦਾ ਦਿੱਤਾ ਗਿਆ ਹੈ।
ਵਿਆਹ ਤੋਂ ਬਾਅਦ ਰਿਸੈਪਸ਼ਨ ਦਿੱਲੀ ਵਿੱਚ ਕੀਤੀ ਜਾਵੇਗੀ ਕਿਉਂਕਿ ਆਨੰਦ ਦਿੱਲੀ ਦਾ ਰਹਿਣ ਵਾਲਾ ਹੈ।
ਖ਼ਬਰਾਂ ’ਚ ਦੱਸਿਆ ਜਾ ਰਿਹਾ ਹੈ ਕਿ ਦੋਵਾਂ ਦਾ ਵਿਆਹ ਬਾਂਦਰਾ ਦੇ ਹੀ ਇੱਕ ਹੋਟਲ ਵਿੱਚ ਹੋਵੇਗਾ।
ਮੀਡੀਆ ਰਿਪੋਰਟਸ ਮੁਤਾਬਕ ਸੋਨਮ ਤੇ ਆਨੰਦ ਦੇ ਵਿਆਹ ਦੀਆਂ ਰਸਮਾਂ 6 ਤੇ 7 ਮਈ ਨੂੰ ਹੋਣਗੀਆਂ।
ਅਦਾਕਾਰਾ ਸੋਨਮ ਕਪੂਰ ਤੇ ਆਨੰਦ ਅਹੂਜਾ ਦੇ ਵਿਆਹ ਦੀਆਂ ਖ਼ਬਰਾਂ ਆ ਰਹੀਆਂ ਹਨ। ਇਸੇ ਦੌਰਾਨ ਦੋਵੇਂ ਮੁੰਬਈ ਦੇ ਬਾਂਦਰਾ ਵਿੱਚ ਇਕੱਠੇ ਨਜ਼ਰ ਆਏ।