✕
  • ਹੋਮ

ਚੌਥੇ ਸਾਲ ਤੋਂ ਹੀ ਸ਼ੁਰੂ ਹੋ ਗਿਆ ਸੀ ਸ਼੍ਰੀਦੇਵੀ ਦਾ ਫ਼ਿਲਮੀ ਸਫਰ, ਇਸ ਤਰ੍ਹਾਂ ਬਣੀ ਸੁਪਰਸਟਾਰ

ਏਬੀਪੀ ਸਾਂਝਾ   |  25 Feb 2018 12:13 PM (IST)
ਚੌਥੇ ਸਾਲ ਤੋਂ ਹੀ ਸ਼ੁਰੂ ਹੋ ਗਿਆ ਸੀ ਸ਼੍ਰੀਦੇਵੀ ਦਾ ਫ਼ਿਲਮੀ ਸਫਰ, ਇਸ ਤਰ੍ਹਾਂ ਬਣੀ ਸੁਪਰਸਟਾਰ
1

ਵੇਖੋ ਸ੍ਰੀਦੇਵੀ ਦੇ ਫ਼ਿਲਮੀ ਜੀਵਨ ਦੀਆਂ ਚੋਣਵੀਆਂ ਤਸਵੀਰਾਂ।

2

3

4

5

6

1987 ਵਿੱਚ ਫ਼ਿਲਮ ਮਿਸਟਰ ਇੰਡੀਆ ਵਿੱਚ ਸ਼੍ਰੀਦੇਵੀ ਨੇ ਇੱਕ ਪੱਤਰਕਾਰ ਦੀ ਭੂਮੀਕਾ ਅਦਾ ਕੀਤੀ। ਇਸ ਫ਼ਿਲਮ ਦੇ ਗਾਣੇ ਹਵਾ-ਹਵਾਈ ਕਰਕੇ ਸ਼੍ਰੀਦੇਵੀ ਨੂੰ ਲੋਕ ਅੱਜ ਵੀ ਯਾਦ ਕਰਦੇ ਹਨ।

7

1989 ਵਿੱਚ ਫ਼ਿਲਮ ਚਾਲਬਾਜ਼ ਵਿੱਚ ਸ਼੍ਰੀਦੇਵੀ ਨੇ ਡਬਲ ਰੋਲ ਕੀਤਾ। ਇਸ ਫ਼ਿਲਮ ਲਈ ਵੀ ਫ਼ਿਲਮ ਫੇਅਰ ਐਵਾਰਡ ਜਿੱਤਿਆ। ਇਸ ਤੋਂ ਬਾਅਦ ਸ਼੍ਰੀਦੇਵੀ ਯਸ਼ਰਾਜ ਕੈਂਪ ਦੀ ਹੀਰੋਇਨ ਬਣ ਗਈ। ਚਾਂਦਨੀ, ਲਮਹੇ ਵਰਗੀਆਂ ਫ਼ਿਲਮਾਂ ਨੇ ਉਨ੍ਹਾਂ ਨੂੰ ਦੌਲਤ ਅਤੇ ਸ਼ੋਹਰਤ ਦਿੱਤੀ। ਲਮਹੇ ਫ਼ਿਲਮ ਲਈ ਫਿਰ ਫ਼ਿਲਮ ਫੇਅਰ ਮਿਲਿਆ।

8

ਸਾਲ 1996 ਵਿੱਚ ਸ਼੍ਰੀਦੇਵੀ ਨੇ ਅਨਿਲ ਕਪੂਰ ਦੇ ਵੱਡੇ ਭਰਾ ਅਤੇ ਡਾਇਰੈਕਟਰ ਬੋਨੀ ਕਪੂਰ ਨਾਲ ਵਿਆਹ ਕਰ ਲਿਆ। ਇਸ ਤੋਂ ਬਾਅਦ ਸ਼੍ਰੀਦੇਵੀ ਨੇ ਫ਼ਿਲਮੀ ਦੁਨੀਆ ਤੋਂ ਦੂਰੀ ਬਣਾ ਲਈ। ਸਾਲ 2012 ਵਿੱਚ ਸ਼੍ਰੀਦੇਵੀ ਨੇ ਗੌਰੀ ਸ਼ਿੰਦੇ ਦੀ ਫਿਲਮ ਇੰਗਲਿਸ਼-ਵਿੰਗਲਿਸ਼ ਰਾਹੀਂ ਵਾਪਸੀ ਕੀਤੀ। ਸਾਲ 2017 ਵਿੱਚ ਰਿਲੀਜ਼ ਹੋਈ ਮੌਮ ਉਨਾਂ ਦੀ ਆਖ਼ਰੀ ਫ਼ਿਲਮ ਸੀ।

9

1992 ਵਿੱਚ ਰਿਲੀਜ਼ ਹੋਈ ਖ਼ੁਦਾ ਗਵਾਹ ਤੋਂ ਬਾਅਦ ਸ਼੍ਰੀਦੇਵੀ ਦਾ ਕਰੀਅਰ ਗ੍ਰਾਫ ਹੇਠਾਂ ਆਉਣਾ ਸ਼ੁਰੂ ਹੋ ਗਿਆ। ਕਈ ਫ਼ਿਲਮਾਂ ਫਲਾਪ ਰਹੀਆਂ। ਅਨਿਲ ਕਪੂਰ ਨਾਲ ਉਨ੍ਹਾਂ ਦੀਆਂ ਕਈ ਫ਼ਿਲਮਾਂ ਹਿੱਟ ਵੀ ਹੋਈਆਂ। ਸਾਲ 1997 ਵਿੱਚ ਉਨ੍ਹਾਂ ਨੇ ਫਿਰ ਬਾਲੀਵੁੱਡ ਵਿੱਚ ਧਮਾਕਾ ਕਰ ਦਿੱਤਾ।

10

ਸਾਲ 1986 ਵਿੱਚ ਫ਼ਿਲਮ ਨਗੀਨਾ ਵਿੱਚ ਸ਼੍ਰੀਦੇਵੀ ਨਾਗਿਨ ਬਣੀ। ਇਹ ਵੀ ਸੁਪਰਹਿੱਟ ਰਹੀ। ਇਸੇ ਸਾਲ ਕਰਮਾ ਅਤੇ ਜਾਂਬਾਜ਼ ਵੀ ਰਿਲੀਜ਼ ਹੋਈਆਂ।

11

12

13

14

15

16

16 ਸਾਲ ਦੀ ਉਮਰ ਵਿੱਚ ਸ਼੍ਰੀਦੇਵੀ ਨੂੰ ਬਾਲੀਵੁੱਡ ਵਿੱਚ ਪਹਿਲਾ ਬ੍ਰੇਕ ਮਿਲਿਆ। ਪੀ. ਭਰਤੀਰਾਜਾ ਨੇ ਸੋਲ੍ਹਵਾਂ ਸਾਵਨ ਨਾਂ ਦੀ ਫ਼ਿਲਮ ਬਣਾਈ। ਇਹ ਫ਼ਿਲਮ ਕੁੱਝ ਖਾਸ ਨਹੀਂ ਕਰ ਸਕੀ। ਸ਼੍ਰੀਦੇਵੀ ਵਾਪਸ ਦੱਖਣ ਭਾਰਤੀ ਸਿਨੇਮਾ ਵੱਲ ਮੁੜ ਗਈ। ਅਗਲੀ ਫ਼ਿਲਮ ਲਈ ਚਾਰ ਸਾਲ ਦਾ ਇੰਤਜ਼ਾਰ ਕਰਨਾ ਪਿਆ ਅਤੇ ਉਹ ਮੁੜ ਬਾਲੀਵੁੱਡ ਵਿੱਚ ਪਰਤੀ। ਉਨ੍ਹਾਂ ਦੇ ਨਾਲ ਕਮਲ ਹਾਸਨ ਨੇ ਫ਼ਿਲਮ ਸਦਮਾ ਬਣਾਈ। ਫ਼ਿਲਮ ਹਿੱਟ ਹੋਈ ਅਤੇ ਸ਼੍ਰੀਦੇਵੀ ਨੂੰ ਫ਼ਿਲਮਫੇਅਰ ਐਵਾਰਡ ਵੀ ਮਿਲਿਆ। ਇਸ ਤੋਂ ਬਾਅਦ ਉਨ੍ਹਾਂ ਦੀ ਫ਼ਿਲਮ ਹਿਮੱਤਵਾਲਾ ਨੇ ਤਾਂ ਸ਼੍ਰੀਦੇਵੀ ਨੂੰ ਬੇਹੱਦ ਹਿੱਟ ਕਰ ਦਿੱਤਾ।

17

ਹੌਲੀ-ਹੌਲੀ ਦੱਖਣ ਭਾਰਤੀ ਫ਼ਿਲਮ ਇੰਡਸਟ੍ਰੀ ਵਿੱਚ ਸ਼੍ਰੀਦੇਵੀ ਦਾ ਕੱਦ ਵਧਦਾ ਹੀ ਜਾ ਰਿਹਾ ਸੀ ਪਰ ਉਨ੍ਹਾਂ ਦੀ ਮੰਜ਼ਿਲ ਬਾਲੀਵੁੱਡ ਹੀ ਸੀ। ਸਾਲ 1975 ਵਿੱਚ ਉਨ੍ਹਾਂ ਨੂੰ ਫਿਲਮ ਜੂਲੀ ਵਿੱਚ ਇੱਕ ਛੋਟਾ ਜਿਹਾ ਰੋਲ ਮਿਲਿਆ।

18

ਅੱਠ ਸਾਲ ਦੀ ਉਮਰ ਵਿੱਚ ਉਨ੍ਹਾਂ ਮਲਿਆਲਮ ਫ਼ਿਲਮ ਪੂਮਬੱਤਾ ਵਿੱਚ ਕੰਮ ਕੀਤਾ। ਇਸ ਫ਼ਿਲਮ ਵਿੱਚ ਸ਼੍ਰੀਦੇਵੀ ਨੂੰ ਕੇਰਲਾ ਸਟੇਟ ਫ਼ਿਲਮ ਐਵਾਰਡ ਨਾਲ ਸਨਮਾਨਤ ਕੀਤਾ ਗਿਆ।

19

13 ਅਗਸਤ 1963 ਨੂੰ ਤਮਿਲਨਾਡੂ ਦੇ ਸ਼ਿਵਕਾਸੀ ਵਿੱਚ ਸ਼੍ਰੀਦੇਵੀ ਦਾ ਜਨਮ ਹੋਇਆ। ਪਿਤਾ ਅਇੱਪਨ ਤਮਿਲ ਸਨ ਅਤੇ ਮਾਂ ਤੇਲਗੂ। ਘਰ ਵਿੱਚ ਦੋਵੇਂ ਭਾਸ਼ਾਵਾਂ ਬੋਲੀਆਂ ਜਾਂਦੀਆਂ ਸਨ। ਚਾਰ ਸਾਲ ਦੀ ਉਮਰ ਵਿੱਚ ਤਮਿਲ ਫ਼ਿਲਮ ਵਿੱਚ ਚਾਇਲਡ ਆਰਟਿਸਟ ਦੀ ਭੂਮੀਕਾ ਅਦਾ ਕੀਤੀ ਸੀ।

20

ਨਵੀਂ ਦਿੱਲੀ: ਬਾਲੀਵੁੱਡ ਦੀ ਪਹਿਲੀ ਮਹਿਲਾ ਸੁਪਰਸਟਾਰ ਸ਼੍ਰੀਦੇਵੀ ਹੁਣ ਸਾਡੇ ਵਿਚਕਾਰ ਨਹੀਂ ਹੈ। ਆਪਣੇ ਭਾਣਜੇ ਦੇ ਵਿਆਹ ਵਿੱਚ ਦੁਬਈ ਗਈ ਸ਼੍ਰੀਦੇਵੀ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਚੰਚਲ ਸ਼੍ਰੀਦੇਵੀ ਸਿਰਫ 54 ਸਾਲ ਦੀ ਸੀ। ਚਾਰ ਸਾਲ ਦੀ ਉਮਰ ਵਿੱਚ ਉਨ੍ਹਾਂ ਨੇ ਅਦਾਕਾਰੀ ਸ਼ੁਰੂ ਕਰ ਦਿੱਤੀ ਸੀ।

  • ਹੋਮ
  • ਬਾਲੀਵੁੱਡ
  • ਚੌਥੇ ਸਾਲ ਤੋਂ ਹੀ ਸ਼ੁਰੂ ਹੋ ਗਿਆ ਸੀ ਸ਼੍ਰੀਦੇਵੀ ਦਾ ਫ਼ਿਲਮੀ ਸਫਰ, ਇਸ ਤਰ੍ਹਾਂ ਬਣੀ ਸੁਪਰਸਟਾਰ
About us | Advertisement| Privacy policy
© Copyright@2026.ABP Network Private Limited. All rights reserved.