ਸਟੀਫ਼ਨ ਹਾਕਿੰਗ ਦੀ ਬਾਇਓਪਿਕ ਹੈ ਇਹ ਫ਼ਿਲਮ
ਬਿਮਾਰੀ ਤੋਂ ਬਾਅਦ ਉਨ੍ਹਾਂ ਨੂੰ ਦੱਸਿਆ ਕਿ ਉਨ੍ਹਾਂ ਕੋਲ ਜਿਉਣ ਲਈ ਸਿਰਫ਼ ਦੋ ਸਾਲ ਹੋਰ ਬਚੇ ਹਨ। ਇਹ ਜਾਣਦਿਆਂ ਹੋਇਆਂ ਵੀ ਹਾਕਿੰਗ ਪੜ੍ਹਾਈ ਕਰਨ ਲਈ ਕੈਂਬ੍ਰਿਜ ਚਲੇ ਗਏ ਤੇ ਆਪਣੇ ਕੰਮ ਨਾਲ ਐਲਬਰਟ ਆਈਨਸਟਾਈਨ ਵਰਗਾ ਕੱਦ ਹਾਸਲ ਕਰ ਲਿਆ।
ਹਾਕਿੰਗ 1963 ਵਿੱਚ ਮੋਟਰ ਨਿਊਰਾਨ ਨਾਂ ਦੀ ਬਿਮਾਰੀ ਤੋਂ ਪੀੜਤ ਹੋ ਗਏ ਸਨ। ਜਦੋਂ ਉਨ੍ਹਾਂ ਨੂੰ ਇਹ ਬਿਮਾਰੀ ਹੋਈ ਉਦੋਂ ਉਹ ਜਵਾਨ ਸਨ।
ਫ਼ਿਲਮ ਵਿੱਚ ਐਡੀ ਰੇਡਮਾਇਨੇ ਨੇ ਹਾਕਿੰਗ ਦੀ ਇਤਿਹਾਸਕ ਭੂਮਿਕਾ ਅਦਾ ਕੀਤੀ ਸੀ। ਇਸ ਲਈ ਰੇਡਮਾਇਨੇ ਨੂੰ ਸਰਵੋਤਮ ਅਦਾਕਾਰ ਦਾ ਆਸਕਰ ਵੀ ਮਿਲਿਆ ਸੀ।
ਹਾਕਿੰਗ ਇੱਕ ਬ੍ਰਹਿਮੰਡ ਵਿਗਿਆਨੀ ਸਨ। ਉਨ੍ਹਾਂ ਉੱਪਰ ਸਾਲ 2014 ਵਿੱਚ 'ਦ ਥਿਓਰੀ ਆਫ਼ ਐਵਰੀਥਿੰਗ' ਨਾਂ ਦੀ ਇੱਕ ਫ਼ਿਲਮ ਵੀ ਬਣੀ ਸੀ।
1974 ਵਿੱਚ ਬਲੈਕ ਹੋਲਜ਼ 'ਤੇ ਅਸਾਧਾਰਨ ਖੋਜ ਕਰਕੇ ਸਟੀਫ਼ਨ ਹਾਕਿੰਗ ਵਿਗਿਆਨ ਦੀ ਦੁਨੀਆ ਦਾ ਸਭ ਤੋਂ ਵੱਡਾ ਨਾਂ ਬਣ ਗਿਆ ਸੀ।
76 ਸਾਲ ਦੀ ਉਮਰ ਵਿੱਚ ਉਨ੍ਹਾਂ ਦੁਨੀਆ ਨੂੰ ਬਹੁਤ ਕੁਝ ਦਿੱਤਾ। ਬਲੈਕ ਹੋਲਜ਼ ਤੋਂ ਲੈ ਕੇ ਬ੍ਰਹਿਮੰਡ ਦੇ ਰਹੱਸਾਂ ਬਾਰੇ ਉਨ੍ਹਾਂ ਸਾਨੂੰ ਬਹੁਤ ਕੁਝ ਦੱਸਿਆ।
ਬ੍ਰਿਟੇਨ ਦੇ ਮਸ਼ਹੂਰ ਭੌਤਿਕ ਵਿਗਿਆਨੀ ਸਟੀਫ਼ਨ ਹਾਕਿੰਗ ਦੁਨੀਆ ਨੂੰ ਅਲਵਿਦਾ ਕਹਿ ਗਏ। ਉਹ ਦੁਨੀਆ ਦੇ ਮੰਨੇ-ਪ੍ਰਮੰਨੇ ਵਿਗਿਆਨੀ ਸਨ।