65 ਲੱਖ 'ਚ ਬਣੀ ਸੀ ਹਨੀ ਸਿੰਘ ਦੀ ਇੱਕ 'ਵੀਡੀਓ'
ਯੋ ਯੋ ਹਨੀ ਸਿੰਘ ਦਾ ਗੀਤ 'ਬ੍ਰਾਊਨ ਰੰਗ' ਹੁਣ ਤਕ ਦਾ ਸਭ ਤੋਂ ਮਹਿੰਗਾ ਪੰਜਾਬੀ ਵੀਡੀਓ ਹੈ। ਇਸ ਨੂੰ ਬਣਾਉਣ 'ਤੇ ਤਕਰੀਬਨ 1 ਲੱਖ ਡਾਲਰ ਦਾ ਖਰਚ ਆਇਆ ਸੀ ਤੇ ਇਸ ਗੀਤ ਨੂੰ ਲਾਸ ਏਂਜਲਸ ਦੇ ਨਿਰਦੇਸ਼ਕਾਂ ਨੇ ਡਾਇਰੈਕਟ ਕੀਤਾ ਸੀ।
Download ABP Live App and Watch All Latest Videos
View In Appਜੀ ਹਾਂ, ਹਨੀ ਸਿੰਘ ਦਾ ਅਸਲੀ ਨਾਂ ਹਰਿਦੇਸ਼ ਸਿੰਘ ਹੈ ਤੇ ਉਸ ਨੇ ਗਾਇਕੀ ਵਿੱਚ ਆਉਣ ਲਈ ਆਪਣਾ ਨਾਂਅ ਬਦਲ ਲਿਆ। ਅੱਜ ਹਨੀ ਸਿੰਘ ਆਪਣਾ ਚੌਂਤੀਵਾਂ ਜਨਮ ਦਿਨ ਮਨਾ ਰਿਹਾ ਹੈ। ਸੋ, ਤੁਹਾਨੂੰ ਅੱਜ ਦੱਸਦੇ ਹਾਂ ਉਸ ਦੀਆਂ ਕੁਝ ਖਾਸ ਗੱਲਾਂ।
ਹਨੀ ਸਿੰਘ ਦੀ ਐਲਬਮ 'ਇੰਟਰਨੈਸ਼ਨਲ ਵਿਲੇਜਰਜ਼' ਹੁਣ ਤਕ ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਪੰਜਾਬੀ ਐਲਬਮ ਹੈ।
ਹਨੀ ਸਿੰਘ ਪਹਿਲਾ ਅਜਿਹਾ ਗਾਇਕ ਹੈ ਜਿਸ ਨੂੰ ਬਾਲੀਵੁੱਡ ਵਿੱਚ ਸਿਰਫ ਇੱਕ ਗੀਤ ਲਈ 70 ਲੱਖ ਰੁਪਏ ਦੀ ਪੇਸ਼ਕਸ਼ ਕੀਤੀ ਜਾ ਚੁੱਕੀ ਹੈ। ਉਸ ਨੇ ਬਾਲੀਵੁੱਡ ਵਿੱਚ ਆਪਣਾ ਪਹਿਲਾ ਗੀਤ ਨਸੀਰੁੱਦੀਨ ਸ਼ਾਹ ਦੀ ਫ਼ਿਲਮ ਮਸਤਾਨ ਵਿੱਚ ਗਾਇਆ ਸੀ।
ਹਨੀ ਸਿੰਘ ਨੂੰ ਆਪਣਾ ਇਹ ਨਾਂ ਉਸ ਦੇ ਅਫਰੀਕਨ-ਅਮਰੀਕਨ ਦੋਸਤ ਤੋਂ ਮਿਲਿਆ ਸੀ।
ਹੋਸ਼ਿਆਰਪੁਰ ਦਾ ਹਰਿਦੇਸ਼ ਪੰਜਾਬੀ ਗੀਤਾਂ ਤੋਂ ਪਹਿਲਾਂ ਅੰਗ੍ਰੇਜ਼ੀ ਗੀਤ ਗਾਉਂਦਾ ਹੁੰਦਾ ਸੀ। ਹਨੀ ਸਿੰਘ ਨੂੰ 2005 ਵਿੱਚ ਮਿਊਜ਼ਿਕ ਨਿਰਮਾਤਾ ਦੇ ਤੌਰ 'ਤੇ ਸ਼ੁਰੂਆਤ ਕੀਤੀ ਤੇ ਅਗਲੇ ਸਾਲ ਹੀ ਉਸ ਦਾ ਗੀਤ ਬੀ.ਬੀ.ਸੀ. ਵਰਲਡ ਚਾਰਟਸ ਦੀ ਲਿਸਟ ਵਿੱਚ ਸ਼ਾਮਲ ਗੋ ਗਿਆ ਸੀ। ਉਹ ਗੀਤ ਸੀ ਖੜਕੇ ਗਲਾਸੀ ਜਿਸ ਨੂੰ ਅਸ਼ੋਕ ਮਸਤੀ ਨੇ ਗਾਇਆ ਸੀ।
ਪੰਜਾਬੀ ਰੈਪ ਗੀਤਾਂ ਤੋਂ ਲੈ ਕੇ ਬਾਲੀਵੁੱਡ ਤਕ ਸਫ਼ਰ ਕਿਸੇ ਲਈ ਆਸਾਨ ਨਹੀਂ ਹੁੰਦਾ ਪਰ ਹੁਸ਼ਿਆਰਪੁਰ ਦੇ ਰਹਿਣ ਵਾਲੇ ਹਰਿਦੇਸ਼ ਸਿੰਘ ਨੇ ਇਹ ਸੁਫ਼ਨਾ ਸੱਚ ਕਰ ਵਿਖਾਇਆ। ਤੁਸੀਂ ਹੈਰਾਨ ਨਾ ਹੋਵੋ ਅਸੀਂ ਗੱਲ ਕਰ ਰਹੇ ਹਾਂ ਯੋ-ਯੋ ਹਨੀ ਸਿੰਘ ਦੀ।
- - - - - - - - - Advertisement - - - - - - - - -