18 ਸਾਲ ਦੀ ਹੁੰਦਿਆਂ ਹੀ ਇੰਟਰਨੈੱਟ ’ਤੇ ਛਾਈ ਸ਼ਾਹਰੁਖ਼ ਦੀ ਧੀ
ਸਟਾਰ ਡਾਟਰ ਦੀ ਲੋਕਪ੍ਰਿਯਤਾ ਦੀ ਲਿਸਟ ਵਿੱਚ ਸੁਹਾਨਾ ਸਭ ਤੋਂ ਮੋਹਰੀ ਹੈ। (ਤਸਵੀਰਾਂ: ਸੋਸ਼ਲ ਮੀਡੀਆ)
ਪਿਛਲੇ ਦਿਨ ਉਹ ਅਮਿਤਾਬ ਬੱਚਨ ਦੇ ਦੋਹਤੇ ਅਗਸਤਿਆ ਨੰਦਾ ਨਾਲ ਪਾਰਟੀ ਕਰਦੀ ਨਜ਼ਰ ਆਈ ਸੀ।
ਸੁਹਾਨਾ ਅਕਸਰ ਹੀ ਆਪਣੇ ਦੋਸਤਾਂ ਨਾਲ ਘੁੰਮਦੀ ਦਾ ਪਾਰਟੀਆਂ ਕਰਦੀ ਵੇਖੀ ਜਾਂਦੀ ਹੈ।
ਫਿਲਹਾਲ ਸੁਹਾਨਾ ਅਜੇ ਪੜ੍ਹਾਈ ਕਰ ਰਹੀ ਹੈ। ਸ਼ਾਹਰੁਖ਼ ਨੇ ਦੱਸਿਆ ਕਿ ਉਹ ਜਿਸ ਵੀ ਖੇਤਰ ’ਚ ਕਰੀਅਰ ਬਣਾਉਣਾ ਚਾਹੁੰਦੀ ਹੈ, ਬਣਾ ਸਕਦੀ ਹੈ।
ਪ੍ਰਸ਼ੰਸਕਾਂ ਨੂੰ ਸੁਹਾਨਾ ਦੇ ਬਾਲੀਵੁੱਡ ਡੈਬਿਊ ਦਾ ਬੇਸਬਰੀ ਨਾਲ ਇੰਤਜ਼ਾਰ ਹੈ।
ਸੁਹਾਨਾ ਅਜੇ 18 ਸਾਲ ਦੀ ਹੋਈ ਹੈ ਪਰ ਸੋਸ਼ਲ ਮੀਡੀਆ ’ਤੇ ਉਸ ਦੀ ਫੈਲ ਫੌਲੋਇੰਗ ਵੱਡੇ ਸਿਤਾਰਿਆਂ ਨੂੰ ਮਾਤ ਦਿੰਦੀ ਹੈ।
ਤਸਵੀਰਾਂ ਵਿੱਚ ਸੁਹਾਨਾ ਆਪਣੀਆਂ ਸਹੇਲੀਆਂ ਨਾਲ ਨਜ਼ਰ ਆ ਰਹੀ ਹੈ।
ਇਸ ਦੇ ਨਾਲ ਸੁਹਾਨਾ ਦੀਆਂ ਇਹ ਰਵਾਇਤੀ ਲੁਕ ਵਾਲੀਆਂ ਤਸਵੀਰਾਂ ਵੀ ਕਾਫ਼ੀ ਪਸੰਦ ਕੀਤੀਆਂ ਜਾ ਰਹੀਆਂ ਹਨ।
ਸ਼ਾਹਰੁਖ਼ ਦੀ ਲਿਖੀ ਕੈਪਸ਼ਨ ਤੋਂ ਵੀ ਸਾਫ਼ ਹੈ ਕਿ ਸੁਹਾਨ ਪਹਿਲਾਂ ਤੋਂ ਹੀ ਇਹ ਸਭ ਇੰਜੂਏ ਕਰ ਰਹੀ ਹੈ ਪਰ ਉਸ ਦੀਆਂ ਅਜਿਹੀਆਂ ਤਸਵੀਰਾਂ 18 ਸਾਲ ਪੂਰੇ ਹੋਣ ਤੋਂ ਬਾਅਦ ਹੀ ਸਾਹਮਣੇ ਆ ਰਹੀਆਂ ਹਨ।
ਸਾਫ਼ ਹੈ ਕਿ ਸੁਹਾਨਾ ਆਪਣੇ ਪਿਤਾ ਦੀ ਸਲਾਹ ’ਤੇ ਅਮਲ ਵੀ ਕਰ ਰਹੀ। ਤਸਵੀਰ ਤੋਂ ਸਾਫ਼ ਹੈ ਕਿ ਸੁਹਾਨਾ ਦੀ ਇਹ ਤਸਵੀਰ ਕਿਸੀ ਡਿਸਕੋ ਜਾਂ ਕਲੱਬ ਦੀ ਹੈ।
ਸ਼ਾਹਰੁਖ਼ ਖ਼ਾਨ ਨੇ ਲਿਖਿਆ ਕਿ ਹੁਣ ਉਹ ਕਾਨੂੰਨਨ ਉਹ ਸਭ ਕਰ ਸਕਦੀ ਹੈ ਜੋ ਉਹ 16 ਸਾਲ ਦੀ ਉਮਰ ਤੋਂ ਕਰਦੀ ਆ ਰਹੀ ਹੈ, ਲਵ ਯੂ।
22 ਮਈ ਨੂੰ ਸੁਹਾਨਾ 18 ਸਾਲ ਦੀ ਹੋ ਗਈ ਹੈ। ਸ਼ਾਹਰੁਖ਼ ਨੇ ਵਿਸ਼ੇਸ਼ ਕੈਪਸ਼ਨ ਨਾਲ ਉਸ ਦੀ ਫੋਟੋ ਪੋਸਟ ਕਰਦਿਆਂ ਉਸ ਨੂੰ ਜਨਮ ਦਿਨ ਦੀ ਵਧਾਈ ਦਿੱਤੀ।
ਸ਼ਾਹਰੁਖ਼ ਖ਼ਾਨ ਦੀ ਧੀ ਸੁਹਾਨਾ ਦੀ ਇੱਕ ਤਸਵੀਰ ਹੀ ਵਾਇਰਲ ਹੋਣ ਲਈ ਕਾਫ਼ੀ ਹੈ। ਹਾਲ ਹੀ ਵਿੱਚ ਫਿਰ ਉਸ ਦੀ ਤਸਵੀਰ ਇੰਟਰਨੈੱਟ ’ਤੇ ਵਾਇਰਲ ਹੋ ਰਹੀ ਹੈ ਜਿਸ ਨੂੰ ਲੋਕ ਕਾਫ਼ੀ ਪਸੰਦ ਕਰ ਰਹੇ ਹਨ।