ਪੰਜਾਬੀ ਦੁਲਹਣ ਬਣੀ ਸਨੀ ਲਿਓਨੀ ਦੀ 7 ਸਾਲ ਬਾਅਦ ਫੋਟੋ ਵਾਈਰਲ
ਬਾਲੀਵੁੱਡ ਅਦਾਕਾਰਾ ਸਨੀ ਲਿਓਨੀ ਅਕਸਰ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਲੋਕਾਂ ਦੀਆਂ ਨਜ਼ਰਾਂ ’ਚ ਰਹਿੰਦੀ ਹੈ। ਕੁਝ ਸਮਾਂ ਪਹਿਲਾਂ ਹੀ ਸਨੀ ਨੇ ਆਪਣੇ ਵਿਆਹ ਦੀ ਇੱਕ ਫੋਟੋ ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀ ਹੈ।
ਸਨੀ ਨੇ ਸੈਰੋਗੇਸੀ ਦੀ ਮਦਦ ਨਾਲ ਜੁੜਵਾ ਬੱਚਿਆਂ ਨੂੰ ਜਨਮ ਦਿੱਤਾ ਹੈ।
ਪ੍ਰਸ਼ੰਸਕ ਸਨੀ ਦੀਆਂ ਫ਼ਿਲਮਾਂ ਦੀ ਬੇਸਬਰੀ ਨਾਲ ਉਡੀਕ ਕਰਦੇ ਹਨ।
ਬਾਲੀਵੁੱਡ ਵਿੱਚ ਆਪਣੀ ਖ਼ਾਸ ਪਛਾਣ ਬਣਾਉਣ ਵਾਲੀ ਸਨੀ ਤੇ ਡੇਨੀਅਲ ਦੇ ਤਿੰਨ ਬੱਚੇ ਹਨ।
ਆਖ਼ਰੀ ਦਫ਼ਾ ਸਨੀ ਫ਼ਿਲਮ ‘ਤੇਰਾ ਇੰਤਜ਼ਾਰ’ ਵਿੱਚ ਅਰਬਾਜ਼ ਖ਼ਾਨ ਨਾਲ ਨਜ਼ਰ ਆਈ ਸੀ।
ਪਤੀ ਡੇਨੀਅਲ ਨਾਲ ਸਨੀ ਅਕਸਰ ਫੋਟੋਆਂ ਸਾਂਝੀਆਂ ਕਰਦੀ ਰਹਿੰਦੀ ਹੈ ਜੋ ਉਸ ਦੇ ਪ੍ਰਸ਼ੰਸਕਾਂ ਨੂੰ ਕਾਫ਼ੀ ਪਸੰਦ ਆਉਂਦੀਆਂ ਹਨ।
ਸਨੀ ਨੇ ਇੱਕ ਕੁੜੀ ਨੂੰ ਗੋਦ ਵੀ ਲਿਆ ਹੋਇਆ ਹੈ ਜਿਸ ਦਾ ਨਾਮ ਨਿਸ਼ਾ ਹੈ।
ਕੁਝ ਸਮਾਂ ਪਹਿਲਾਂ ਸਨੀ ਨੇ ਪ੍ਰਸ਼ੰਸਕਾਂ ਨੂੰ ਆਪਣੇ ਜੁੜਵਾ ਬੱਚਿਆਂ ਦੀ ਖ਼ਬਰ ਦੇ ਕੇ ਹੈਰਾਨ ਕਰ ਦਿੱਤਾ ਸੀ।
ਸਨੀ ਦੇ ਵਿਆਹ ਦੀ ਇਹ ਵਾਇਰਲ ਤਸਵੀਰ ਪ੍ਰਸ਼ੰਸਕਾਂ ਨੂੰ ਕਾਫ਼ੀ ਪਸੰਦ ਆ ਰਹੀ ਹੈ।
ਉਨ੍ਹਾਂ ਦੇ ਵਿਆਹ ਦੀ ਇਹ ਪਹਿਲੀ ਤਸਵੀਰ ਲੋਕਾਂ ਨੂੰ ਵੇਖਣ ਨੂੰ ਮਿਲੀ ਹੈ। ਹੁਣ ਤਕ ਸਨੀ ਦੇ ਵਿਆਹ ਦੀ ਕੋਈ ਤਸਵੀਰ ਪਬਲਿਕ ਡੋਮੇਨ ’ਚ ਨਹੀਂ ਸੀ।
ਤਸਵੀਰ ਵਿੱਚ ਸਨੀ ਪੰਜਾਬੀ ਦੁਲਹਨ ਦੇ ਰੂਪ ਵਿੱਚ ਬੇਹੱਦ ਖ਼ੂਬਸੂਰਤ ਲੱਗ ਰਹੀ ਹੈ।
ਸਨੀ ਦੇ ਪੋਸਟ ਕਰਦਿਆਂ ਹੀ ਉਸ ਦੇ ਵਿਆਹ ਦੀ ਇਹ ਤਸਵੀਰ ਵਾਇਰਲ ਹੋ ਗਈ।
ਸਨੀ ਨੇ ਲਿਖਿਆ, “ 7 ਸਾਲ ਪਹਿਲਾਂ ਅਸੀਂ ਰੱਬ ਸਾਹਮਣੇ ਪ੍ਰਣ ਲਿਆ ਸੀ ਕਿ ਇੱਕ-ਦੂਜੇ ਨੂੰ ਹਮੇਸ਼ਾ ਪਿਆਰ ਕਰਾਂਗੇ, ਭਾਵੇਂ ਕਿੱਦਾਂ ਦੀ ਵੀ ਸਥਿਤੀ ਹੋਵੇ। ਮੈਂ ਅਜਿਹਾ ਕਹਿ ਸਕਦੀ ਹਾਂ ਕਿ ਉਸ ਦਿਨ ਤੋਂ ਵੀ ਜ਼ਿਆਦਾ ਮੈਂ ਅੱਜ ਤੇਰੇ ਨਾਲ ਪਿਆਰ ਕਰਦੀ ਹਾਂ। ਵਰ੍ਹੇਗੰਢ ਮੁਬਾਰਕ!”
ਤਸਵੀਰ ਨੂੰ ਸੋਸ਼ਲ ਮੀਡੀਆ ’ਤੇ ਸਾਂਝਾ ਕਰਦਿਆਂ ਸਨੀ ਨੇ ਪਤੀ ਡੇਨੀਅਲ ਵੀਬਰ ਨੂੰ ਵਿਆਹ ਦੀ 7ਵੀਂ ਵਰ੍ਹੇਗੰਢ ਦੀ ਵਧਾਈ ਦਿੱਤੀ।
ਸਨੀ ਨੂੰ ਵਿਆਹ ਦੀ 7ਵੀਂ ਵਰ੍ਹੇਗੰਢ ਦੀਆਂ ਮੁਬਾਰਕਾਂ। (ਤਸਵੀਰਾਂ: ਸਨੀ ਲਿਓਨੀ)