ਸੁਰਵੀਨ ਚਾਵਲਾ ਹੋਈ ਗਰਭਵਤੀ, ਖੁਦ ਤਸਵੀਰਾਂ ਸ਼ੇਅਰ ਕਰ ਕੀਤਾ ਖੁਲਾਸਾ
ਸੁਰਵੀਨ ਨੇ ਸੋਸ਼ਲ ਮੀਡੀਆ ਰਾਹੀਂ ਆਪਣੀ ਪ੍ਰੈਗਨੈਂਸੀ ਦਾ ਖੁਲਾਸਾ ਕੀਤਾ ਹੈ।
ਸੁਰਵੀਨ ਦੇ ਵਿਆਹ ਦੀ ਖ਼ਬਰ ਨੇ ਸਭ ਨੂੰ ਹੈਰਾਨ ਹੀ ਕੀਤਾ ਸੀ। ਅਜੇ ਤਕ ਉਸ ਦੇ ਫੈਨਸ ਸੁਰਵੀਨ ਦੇ ਵਿਆਹ ਦੀ ਖ਼ਬਰ ਨੂੰ ਹਜ਼ਮ ਨਹੀਂ ਕਰ ਪਾਏ ਸੀ ਕਿ ਸੁਰਵੀਨ ਨੇ ਅਗਲਾ ਧਮਾਕਾ ਵੀ ਕਰ ਦਿੱਤਾ।
ਸੁਰਵੀਨ ਚਾਵਲਾ ਨੇ ਸਾਲ 2015 ‘ਚ ਹੀ ਅਕਸ਼ੈ ਠੱਕਰ ਨਾਲ ਵਿਆਹ ਕੀਤਾ ਸੀ ਪਰ ਉਸ ਨੇ ਆਪਣੇ ਵਿਆਹ ਦਾ ਖੁਲਾਸਾ ਪਿਛਲੇ ਸਾਲ ਹੀ ਕੀਤਾ ਹੈ।
ਨਵੇਂ ਸਾਲ ‘ਤੇ ਸੁਰਵੀਨ ਨੇ ਆਪਣੇ ਪਤੀ ਨਾਲ ਫੋਟੋ ਸ਼ੇਅਰ ਕਰ ਆਪਣੇ ਫੈਨਸ ਨੂੰ ਨਿਊ ਈਅਰ ਵਿੱਸ਼ ਕੀਤਾ ਸੀ।
ਇਸ ਤੋਂ ਪਹਿਲਾ ਸੁਰਵੀਨ ਨੇ ਇਹ ਤਸਵੀਰ ਸ਼ੇਅਰ ਕਰਦੇ ਹੋਏ ਪ੍ਰੈਗਨੈਂਸੀ ਸਮੇਂ ਹੋਣ ਵਾਲੀ ਕਰੇਵਿੰਗ ਬਾਰੇ ਗੱਲ ਕੀਤੀ ਹੈ।
ਤਸਵੀਰ ਨੂੰ ਕੈਪਸ਼ਨ ਦਿੰਦੇ ਹੋਏ ਸੁਰਵੀਨ ਨੇ ਲਿਖਿਆ, “ਇਹ ਹੈ ਆਫੀਸ਼ੀਅਲ ਬੰਪੀ, ਹੁਣ ਮੈਂ ਵੀ ਪ੍ਰੈਗਨੈਂਟ ਇਮੋਜ਼ੀ ਵਰਗੀ ਲੱਗਣ ਲੱਗੀ ਹਾਂ।”
ਹਾਲ ਹੀ ‘ਚ ਸੁਰਵੀਨ ਨੇ ਆਪਣੇ ਬੇਬੀ ਬੰਪ ਨਾਲ ਸੋਸ਼ਲ ਮੀਡੀਆ ਅਕਾਉਂਟ ‘ਤੇ ਤਸਵੀਰਾਂ ਪੋਸਟ ਕੀਤੀਆ ਹਨ। ਇਨ੍ਹਾਂ ‘ਚ ਉਹ ਆਪਣੇ ਪਤੀ ਨਾਲ ਨਜ਼ਰ ਆ ਰਹੀ ਹੈ।
ਬਾਲੀਵੁੱਡ ਤੇ ਪਾਲੀਵੁੱਡ ਐਕਟਰਸ ਸੁਰਵੀਨਾ ਚਾਵਲਾ ਜਲਦੀ ਹੀ ਮਾਂ ਬਣਨ ਵਾਲੀ ਹੈ। ਇਨ੍ਹੀਂ ਦਿਨੀਂ ਉਹ ਆਪਣੀ ਪ੍ਰੈਗਨੈਂਸੀ ਇੰਜੂਆਏ ਕਰ ਰਹੀ ਹੈ।