ਸੈਫ-ਕਰੀਨਾ ਨਾਲ ਤੈਮੂਰ ਦਾ ਡੇਅ ਆਊਟ, ਨਜ਼ਰ ਆਏ ਬਲੂ ਕੁਰਤੇ ‘ਚ
ਹਾਲ ਹੀ ‘ਚ ਇੰਟਰਨੈੱਟ ਸੈਂਸੇਸ਼ਨ ਤੈਮੂਰ ਅਲੀ ਖ਼ਾਨ ਬੁੱਧਵਾਰ ਨੂੰ ਆਪਣੇ ਮਾਂ-ਪਿਓ ਨਾਲ ਡੇਅ-ਆਊਟ ਲਈ ਗਏ ਸੀ। ਉਨ੍ਹਾਂ ਦੀਆਂ ਤਸਵੀਰਾਂ ਇੱਕ ਵਾਰ ਫੇਰ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ।
ਇਸ ਦੌਰਾਨ ਵੀ ਤੈਮੂਰ ਬਲੂ ਕੁਰਤੇ ‘ਚ ਨਜ਼ਰ ਆਏ ਜਿਸ ਉਹ ਬੇਹੱਦ ਕਿਊਟ ਲੱਗ ਰਹੇ ਸੀ।
ਤੈਮੂਰ ਦੀ ਇਸ ਇੰਡੀਅਨ ਕੁਰਤਾ ਸਟਾਈਲ ਲੁੱਕ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚ ਲਿਆ। ਕੁਰਤੇ ਨਾਲ ਤੈਮੂਰ ਡੈਨਿਮ ਕੈਪਰੀ ਨਾਲ ਟੀਮਅੱਪ ਕੀਤਾ ਸੀ। ਇਸ ਨਾਲ ਉਹ ਮੈਚਚਿੰਗ ਸੈਂਡਲ ‘ਚ ਸ਼ਾਨਦਾਰ ਲੱਗ ਰਿਹਾ ਸੀ।
ਤੈਮੂਰ ਆਪਣੀ ਮਾਂ-ਪਿਓ ਨਾਲ ਸਪੈਸ਼ਲ ਬੌਂਡਿੰਗ ਸ਼ੇਅਰ ਕਰਦੇ ਹਨ। ਤੈਮੂਰ ਨੂੰ ਕਈ ਵਾਰ ਸੈਫ ਨਾਲ ਖੇਡਦੇ ਤੇ ਕਈ ਵਾਰ ਉਸ ਦੇ ਮੋਢਿਆਂ ਦੀ ਸਵਾਰੀ ਕਰਦੇ ਦੇਖਿਆ ਗਿਆ ਹੈ।
ਤੈਮੂਰ ਦੀ ਪ੍ਰਸਿੱਧੀ ਤੋਂ ਬਾਅਦ ਉਸ ਦੇ ਨਾਂ ਦੇ ਖਿਡੌਣੇ ਵੀ ਮਾਰਕੀਟ ‘ਚ ਆ ਗਏ ਹਨ।
ਰਿਪੋਰਟ ਦੀ ਮੰਨੀਏ ਤਾਂ ਤੈਮੂਰ ਦੇ ਕੁਰਤੇ ਦੀ ਕੀਮਤ $15.99- $27.99 ਹੈ। ਤੈਮੂਰ ਦੀ ਬਲੂ ਕਲਰ ਦੀ African Dashiki ਸ਼ਰਟ ਦੀ ਕੀਮਤ ਇੱਕ ਹਜ਼ਾਰ ਤੋਂ ਦੋ ਹਜ਼ਾਰ ਤਕ ਦੱਸੀ ਜਾ ਰਹੀ ਹੈ।
ਤੈਮੂਰ ਦੀ ਹਰ ਫੋਟੋ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੁੰਦੀ ਹੈ। ਫੈਨਸ ਉਸ ਦੀ ਤਸਵੀਰਾਂ ਦਾ ਬੇਸਬਰੀ ਨਾਲ ਇੰਤਜ਼ਾਰ ਕਰਦੇ ਹਨ। ਤੈਮੂਰ ਨਾਲ ‘ਤੇ ਉਸ ਦੇ ਫੈਨਸ ਕਈ ਪੇਜ਼ ਚਲਾ ਰਹੇ ਹਨ।
ਇਹ ਕੁਰਤਾ ਆਨਲਾਈਨ ਵੀ ਮਿਲ ਰਿਹਾ ਹੈ ਪਰ ਤੈਮੂਰ ਆਪਣੀ ਲੁੱਕ ‘ਚ ਬੇਹੱਦ ਜੱਚ ਰਿਹਾ ਹੈ ਤੇ ਆਪਣੀ ਲੁੱਕ ਨੂੰ ਤੈਮੂਰ ਨੇ ਗ੍ਰੀਨ ਸ਼ੇਡਸ ਨਾਲ ਪੂਰਾ ਕੀਤਾ।