ਪਹਿਲੀ ਵਾਰ ਪਗੜੀਧਾਰੀ ਸਿੱਖ ਬਣਾਇਆ ਪਾਕਿਸਤਾਨੀ ਫਿਲਮ ਦਾ 'ਹੀਰੋ'
ਏਬੀਪੀ ਸਾਂਝਾ | 01 Mar 2017 09:10 AM (IST)
1
2
3
ਵਿਸ਼ੇਸ਼ ਤੌਰ 'ਤੇ ਪਾਕਿ ਟੀ. ਵੀ. ਦੇ ਨੌਜਵਾਨ ਲੜਕੇ-ਲੜਕੀਆਂ ਦਾ ਪਸੰਦੀਦਾ ਐਂਕਰ ਬਣ ਚੁਕੇ ਤਰਨਜੀਤ ਸਿੰਘ ਨੇ ਆਪਣੀ ਆਉਣ ਵਾਲੀ ਫਿਲਮ 'ਏ ਦਿਲ ਮੇਰੇ ਚਲ ਰੇ' ਬਾਰੇ ਦੱਸਿਆ ਕਿ ਫਿਲਮ ਦੀ ਵਧੇਰੇ ਸ਼ੂਟਿੰਗ ਲਾਹੌਰ, ਇਸਲਾਮਾਬਾਦ ਤੇ ਕਰਾਚੀ 'ਚ ਕੀਤੀ ਗਈ ਹੈ ਅਤੇ ਦਰਸ਼ਕ ਇਹ ਫਿਲਮ ਇਸ ਸਾਲ ਦੇ ਅਖੀਰ ਤੱਕ ਪਾਕਿਸਤਾਨ ਦੇ ਸਿਨੇਮਾ-ਘਰਾਂ 'ਚ ਵੇਖ ਸਕਣਗੇ।
4
ਉਮਰ ਪ੍ਰੋਡਕਸ਼ਨ ਵੱਲੋਂ ਬਣਾਈ ਜਾ ਰਹੀ ਇਸ ਫਿਲਮ ਦੇ ਨਿਰਦੇਸ਼ਕ ਜ਼ਮਾਲ ਸ਼ਾਹ ਹਨ। ਤਰਨਜੀਤ ਸਿੰਘ ਪਿਛਲੇ ਸੱਤ ਸਾਲ ਤੋਂ ਵੱਖ-ਵੱਖ ਪਾਕਿ ਟੀ.ਵੀ. ਚੈਨਲਾਂ ਲਈ ਪ੍ਰੋਗਰਾਮਾਂ ਦੀ ਮੇਜ਼ਬਾਨੀ ਕਰਦਾ ਆ ਰਿਹਾ ਹੈ ਤੇ ਉਹ ਹੁਣ ਤੱਕ 200 ਤੋਂ ਵਧੇਰੇ ਪ੍ਰੋਗਰਾਮਾਂ ਦੀ ਮੇਜ਼ਬਾਨੀ ਕਰ ਚੁੱਕਾ ਹੈ।
5
ਲਾਹੌਰ ਦੇ ਤਰਨਜੀਤ ਸਿੰਘ ਫਿਲਮ 'ਏ ਦਿਲ ਮੇਰੇ ਚਲ ਰੇ' 'ਚ ਸਹਿ-ਅਭਿਨੇਤਾ ਦੇ ਤੌਰ 'ਤੇ ਆਪਣੀ ਅਦਾਕਾਰੀ ਦਿਖਾਏਗਾ।
6
ਚੰਡੀਗੜ੍ਹ: ਪਾਕਿਸਤਾਨ ਦੇ ਇਤਿਹਾਸ 'ਚ ਪਹਿਲੀ ਵਾਰ ਪਗੜੀਧਾਰੀ ਸਿੱਖ ਨੌਜਵਾਨ ਵੱਡੇ ਪਰਦੇ 'ਤੇ ਆਪਣੀ ਅਦਾਕਾਰੀ ਦੇ ਜਲਵੇ ਦਿਖਾਏਗਾ।