2019 ‘ਚ ਇਨ੍ਹਾਂ ਸੁਪਰਹੀਰੋ ਤੇ ਫ਼ਿਲਮਾਂ ਦਾ ਹੋਏਗਾ ਧਮਾਕਾ
ਸਪਾਈਡਰਮੈਨ: ਫਾਰ ਫਰੌਮ ਹੌਮ: ਇਸ ਫ਼ਿਲਮ ਦਾ ਟ੍ਰੇਲਰ ਅਜੇ ਆਉਣਾ ਬਾਕੀ ਹੈ ਪਰ ਫ਼ਿਲਮ ਬਾਰੇ ਗੱਲ ਕੀਤੀ ਜਾਵੇ ਤਾਂ ਇਸ ਸਾਲ ਰਿਲੀਜ਼ ਫ਼ਿਲਮ ‘ਅਵੈਂਜਰਸ ਇੰਨਫਿਨਟੀ ਵਾਰ’ ‘ਚ ਸਪਾਈਡਰ ਮੈਨ ਨੂੰ ਰਾਖ ਹੁੰਦੇ ਦਿਖਾਇਆ ਗਿਆ ਸੀ ਜਿਸ ਨੂੰ ਦੇਖ ਕਈ ਫੈਨਸ ਦੁਖ ਨਾਲ ਭਰ ਗਏ ਸੀ। ਫ਼ਿਲਮ ‘ਚ ਸਪਾਈਡਰਮੈਨ, ਟੋਨੀ ਸਟਾਰਕ ਨਾਲ ਲਿਪਟ ਕੇ ਕਹਿੰਦਾ ਹੈ ਕਿ ਉਹ ਜਾਣਾ ਨਹੀਂ ਚਾਹੁੰਦਾ ਪਰ ਫੈਨਸ ਲਈ ਖੁਸ਼ੀ ਦੀ ਗੱਲ ਹੈ ਕਿ ਘਰ ਤੋਂ ਦੂਰ ਹੀ ਸਹੀ ਪਰ ਉਨ੍ਹਾਂ ਦਾ ਫੇਵਰੇਟ ਸੁਪਰਹੀਰੋ ਸਪਾਈਡਰਮੈਨ ਅਜੇ ਜ਼ਿੰਦਾ ਹੈ। ਉਹ ਕਿੱਥੇ ਹੈ ਇਹ ਤਾਂ 5 ਜੁਲਾਈ ਨੂੰ ਹੀ ਪਤਾ ਲੱਗੇਗਾ।
Download ABP Live App and Watch All Latest Videos
View In Appਦ ਲਾਈਨ ਕਿੰਗ: ਇਸ ਫ਼ਿਲਮ ਦੀ ਸੀਰੀਜ਼ ਦੀ ਇਹ ਦੂਜੀ ਫ਼ਿਲਮ ਹੈ ਜਿਸ ਦੀ ਕਿਊਟਨੈਸ ਨੇ ਲੋਕਾਂ ਦਾ ਦਿਲ ਜਿੱਤ ਲਿਆ ਹੈ ਹੁਣ ਤਾਂ ਫੈਨਸ ਨੂੰ ਬਸ ਫ਼ਿਲਮ ਦੇ ਰਿਲੀਜ਼ ਦਾ ਇੰਤਜ਼ਾਰ ਹੈ।
ਮੈਨ ਇੰਨ ਬਲੈਕ: ਇਹ ਇੱਕ ਸਾਈ-ਫਾਈ ਫ਼ਿਲਮ ਦੀ ਕਲਰ ਫ਼ਿਲਮ ਹੈ ਜਿਸ ‘ਚ ਇਸ ਵਾਰ ‘ਥੋਰ’ ਦਾ ਕਿਰਦਾਰ ਪਲੇਅ ਕਰ ਚੁੱਕੇ ਕ੍ਰਿਸ ਹੇਮਸਵਰਥ ਨੂੰ ਵਿਲ ਸਮੀਥ ਦੀ ਥਾਂ ਦਿੱਤੀ ਗਈ ਹੈ। ਫ਼ਿਲਮ ਦਾ ਟ੍ਰੇਲਰ ਕਾਫੀ ਵਧੀਆ ਹੈ, ਜੋ 14 ਜੂਨ ਨੂੰ ਆ ਚੁੱਕਿਆ ਹੈ।
ਡਾਰਕ ਫੀਨਿਕਸ: ਐਕਸ ਮੈਨ ਸੀਰੀਜ਼ ਦੀ ਫ਼ਿਲਮ ‘ਡਾਰਕ ਫੀਨੀਕਸ’ ‘ਚ ਸੋਫੀਆ ਟਰਨਰ ਦਾ ਕਿਰਦਾਰ ਜੀਨ ਗ੍ਰੇ ਜਿੰਨਾ ਤਾਕਤਵਰ ਹੋ ਗਿਆ ਹੈ ਜਿਸ ਨੂੰ ਸੰਭਾਲਣ ਅਤੇ ਧਰਤੀ ‘ਤੇ ਏਲੀਅਨ ਦੇ ਰਾਜ਼ ਕਰਨ ਤੋਂ ਰੋਕਣ ਲਈ ਸਾਰੇ ਐਕਸ-ਮੈਨ ਨੂੰ ਇੱਕ ਹੋਣ ਪਵੇਗਾ।
ਗੌਡਜ਼ਿਲਾ: 31 ਮਈ ਨੂੰ ‘ਗੌਡਜ਼ੀਲਾ: ਕਿੰਗ ਆਫ ਦ ਮੌਨਸਟਰਸ’ ਦਾ ਟ੍ਰੇਲਰ ਆਇਆ ਸੀ, ਜੋ ਕਾਫੀ ਐਕਸਾਈਟਿੰਗ ਹੈ। ਪਹਿਲੀ ਫ਼ਿਲਮ ਨੇ ਲੋਕਾਂ ਦੇ ਰੌਂਗਟੇ ਖੜ੍ਹੇ ਕਰ ਦਿੱਤੇ ਸੀ ਤੇ ਹੁਣ ਐਨੀਮੇਸ਼ਨ ਦੀ ਬਦੌਲਤ ਗੌਡਜ਼ੀਲਾ ਦਾ ਡ੍ਰੈਗਨ ਵਰਜਨ ਦੇਖਣ ਨੂੰ ਮਿਲੇਗਾ।
ਅਵੈਂਜਰਸ: ‘ਐਂਡ ਗੇਮ’ ‘ਚ ਦੋ ਤਰ੍ਹਾਂ ਦੀਆਂ ਭਾਵਨਾਵਾਂ ਜੁੜੀਆਂ ਹਨ। ਇੱਕ ਤਾਂ ਇਸ ਦੇ ਨਾਲ ਹੀ ਅਵੈਂਜਰਸ ਸੀਰੀਜ਼ ਖ਼ਤਮ ਹੋ ਜਾਵੇਗੀ। ਦੂਜੀ ਗੱਲ ਕਿ ‘ਅਵੈਂਜਰਸ ਇੰਨਫਿਨਟੀ ਵਾਰ’ ਤੋਂ ਬਾਅਦ 2019 ‘ਚ ਆਉਣ ਵਾਲੀ ਇਹ ਸਭ ਤੋਂ ਵੱਡੀ ਹਿੱਟ ਫ਼ਿਲਮ ਸਾਬਤ ਹੋ ਸਕਦੀ ਹੈ। ਇਸ ਫ਼ਿਲਮ ਦਾ ਟ੍ਰੇਲਰ ਰਿਲੀਜ਼ ਤੋਂ ਬਾਅਦ ਵਾਰ-ਵਾਰ ਯੂ-ਟਿਊਬ ‘ਤੇ ਟ੍ਰੈਂਡ ਕਰਨ ‘ਚ ਵਾਪਸ ਆ ਜਾਂਦਾ ਹੈ।
ਹੇਲ ਬੁਆਏ: ਇਸ ਫ਼ਿਲਮ ਦਾ ਤਾਂ ਨਾਂ ਹੀ ਕਾਫੀ ਹੈ। ਇਹ ਹੇਲ ਬੁਆਏ ਦੀ ਤੀਜੀ ਸੀਰੀਜ਼ ਹੋਵੇਗੀ। ਫ਼ਿਲਮ 2004 ‘ਚ ਆਈ ਸੀ ਜਿਸ ਨੂੰ ਭਾਰਤੀ ਸਿਨੇ ਪ੍ਰੇਮੀਆਂ ਨੇ ਖੂਬ ਪਸੰਦ ਕੀਤਾ ਸੀ। ਇਸ ਦੀ ਪਹਿਲੀ ਦੋ ਸੀਰੀਜ਼ ਆਸਰਕ ਜੇਤੂ ਗੁਈਲੇਰਮੋ ਡੇਲ ਟੋਰੋ ਨੇ ਬਣਾਈ ਸੀ ਤੇ ਹੁਣ ਫ਼ਿਲਮ ਨੂੰ ਨੀਲ ਮਾਰਸ਼ਲ ਡਾਇਰੈਕਟ ਕਰ ਰਹੇ ਹਨ।
ਸ਼ਾਜਾਮ: 5 ਅਪ੍ਰੈਲ ਨੂੰ ਵਾਰਨਰ ਬ੍ਰੌਸ ਦੇ ਬੈਨਰ ਹੇਠ ਬਣਨ ਵਾਲੀ ‘ਸ਼ਾਜਾਮ’ ਦਾ ਟ੍ਰੇਲਰ ਆਇਆ। ਇਸ ਦੀ ਲੀਡ ਕਾਫੀ ਹੱਦ ਤਕ ‘ਡੈਡਪੁਲ’ ਨਾਲ ਮਿਲਦੀ ਜੁਲਦੀ ਹੈ। ਇਸ ਦੇ ਟ੍ਰੇਲਰ ਕਿਤੇ ਇਹ ਨਹੀਂ ਦਿਖਾਇਆ ਗਿਆ ਕਿ ਸ਼ਾਜਾਮ ਕਿਸੇ ਐਕਸਪੈਰੀਮੈਂਟ ਕਰਕੇ ਸੁਪਰਹੀਰੋ ਬਣਿਆ
ਮਾਰਵਲ ਦੀ 21ਵੀਂ ਫ਼ਿਲਮ ‘ਕੈਪਟਨ ਮਾਰਵਲ’ ਦਾ ਟ੍ਰੇਲਰ 8 ਮਾਰਚ ਨੂੰ ਰਿਲੀਜ਼ ਹੋ ਰਿਹਾ ਹੈ। ਇਸ ਸਾਲ ਆਈ ‘ਅਵੈਂਜਰਸ ਇੰਨਫਿਨਟੀ ਵਾਰ’ ਸੁਪਰਹੀਰੋ ਫ਼ਿਲਮ ਸੀ ਜੋ ਧਮਾਕੇਦਾਰ ਫ਼ਿਲਮ ਬਣੀ। ਇਸ ਦੇ ਨਾਲ ਹੁਣ ‘ਕੈਪਟਨ ਮਾਰਵਲ’ ਦੀ ਸ਼ੁਰੂਆਤ ‘ਚ ਅਵੈਂਜਰਸ ਦੇ ਜਨਕ ਨਿਕ ਫਿਊਰੀ ਦਾ ਸੁਨੇਹਾ ਸੁਣਾਈ ਦੇਵੇਗਾ। ਥਨੋਸ ਤੋਂ ਹਾਰਨ ਵਾਲੀ ਅਵੈਂਜਰਸ ਦੀ ਟੀਮ ਨਾਲ ਕੈਪਟਨ ਮਾਰਵਕ ਕਿਵੇਂ ਜੁੜਦੀ ਹੈ, ਇਹ ਜਾਣਨ ਲਈ ਔਡੀਅੰਸ ਬੇਤਾਬ ਹੈ। ਇਸ ਦੇ ਨਾਲ ਹੀ ਡੀਸੀ ਦੀ ਵੰਡਰ ਵੁਮਨ ਦੀ ਤਰਜ਼ ‘ਤੇ ਮਾਰਵ ਸਟੂਡੀਓ ਨੂੰ ਪਹਿਲੀ ਫੀਮੇਲ ਸੁਰਹੀਰੋ ਮਿਲੇਗੀ।
ਦ ਹਿਡਨ ਵਰਲਡ: ਇਹ ਸੀਰੀਜ਼ ਫ਼ਿਲਮ ਦੀ ਤੀਜੀ ਕਹਾਣੀ ਹੈ। ਪਹਿਲੇ ਪਾਰਟ ‘ਚ ਡ੍ਰੈਗਨ ਨੂੰ ਟ੍ਰੇਨ ਕਰਕੇ ਇਸ ਦੀ ਸਵਾਰੀ ਕਰਨ ਤੋਂ ਲੈ ਕੇ ਤੀਜੇ ਪਾਰਟ ‘ਚ ਇਸ ਇੱਕ ਛੁਪੀ ਹੋਈ ਦੁਨੀਆ ਤਕ ਪਹੁੰਚਦੀ ਹੈ। ਇਸ ਸੀਰੀਜ਼ ਦੇ ਦੀਵਾਨਿਆਂ ਨੂੰ ਸੀਰੀਜ਼ ਦਾ ਖਾਸ ਇੰਤਜ਼ਾਰ ਰਹਿੰਦਾ ਹੈ। ਫ਼ਿਲਮ ਦਾ ਟ੍ਰੇਲਰ 22 ਫਰਵਰੀ ਨੂੰ ਆ ਚੁੱਕਿਆ ਹੈ ਜਿਸ ਨੂੰ ਕੱਲਰਫੁੱਲ ਐਨੀਮੇਸ਼ਨ ਇਸ ਨੂੰ ਹੋਰ ਕਾਮਯਾਬ ਬਣਾਉਣ ‘ਚ ਅਹਿਮ ਰੋਲ ਅਦਾ ਕਰਦਾ ਹੈ।
ਇਜ਼ੰਟ ਇਟ ਰੋਮਾਂਟਿਕ: ਇਹ ਨਾ ਤਾਂ ਰੋਮਾਂਟਿਕ ਫ਼ਿਲਮ ਹੈ ਤੇ ਨਾ ਹੀ ਫੈਂਟਸੀ ਪਰ ਭਾਰਤੀਆਂ ਲਈ ਬੇਹੱਦ ਖਾਸ ਹੈ ਕਿਉਂਕਿ ਇਸ ‘ਚ ਦੇਸੀ ਗਰਲ ਪ੍ਰਿਅੰਕਾ ਚੋਪੜਾ ਹੈ। 14 ਫਰਵਰੀ ਨੂੰ ਆਉਣ ਵਾਲੀ ਇਹ ਇੱਕ ਰੋਮ-ਕੋਮ ਫ਼ਿਲਮ ਹੈ ਜਿਸ ਦੀਆਂ ਵਾਇਰਲ ਤਸਵੀਰਾਂ ਨੇ ਖੂਬ ਸੁਰਖੀਆਂ ਬਟੋਰੀਆਂ ਸੀ ਪਰ ਫ਼ਿਲਮ ਦੇ ਟ੍ਰੇਲਰ ‘ਚ ਪੀਸੀ ਨਾ ਦੇ ਬਰਾਬਰ ਸੀ।
ਦ ਕਿੱਡ ਹੂ ਵੁੱਡ ਬੀ ਕਿੰਗ: 20th Century Fox ਜਿਹੇ ਵੱਡੇ ਬੈਨਰ ਹੇਠ ਬਣ ਰਹੀ ਇਸ ਫ਼ਿਲਮ ਦਾ ਜੌਨਰ ਫੈਂਟਸੀ-ਅਡਵੈਂਚਰ ਹੈ। ਇਸ ਦਾ ਟ੍ਰੇਲਰ ‘ਹੈਰੀ ਪੌਟਰ’ ਤੇ ‘ਨਾਰਨੀਆ’ ਜਿਹੀਆਂ ਫ਼ਿਲਮਾਂ ਵਰਗਾ ਹੀ ਹੈ। ਫ਼ਿਲਮ ’ਚ ਮਾਡਰਨ ਸਕੂਲ ਦੇ ਬੱਚਿਆਂ ਨੂੰ ਫੈਂਟਸੀ ਦੀ ਦੁਨੀਆ ‘ਚ ਜਿਸ ਤਰ੍ਹਾਂ ਦਿਖਾਇਆ ਗਿਆ ਹੈ, ਉਹ ਫ਼ਿਲਮ ਦੇ ਕੰਸੈਪਟ ਨੂੰ ਵੱਖਰੇ ਤਰੀਕੇ ਨਾਲ ਪੇਸ਼ ਕਰਦਾ ਹੈ। ਕੁੱਲ ਮਿਲਾ ਕੇ ਫ਼ਿਲਮ ਨੂੰ ਦੇਖਣ ਦਾ ਇਹੀ ਕਾਰਨ ਹੈ।
- - - - - - - - - Advertisement - - - - - - - - -