ਸੰਨੀ ਦਿਓਲ ਤੇ ਅਕਸ਼ੇ ਕੁਮਾਰ ਦੀ ਸਿੱਧੀ ਟੱਕਰ

ਭਾਰਤ ਨੇ 12 ਅਗਸਤ 1948 ਨੂੰ ਓਲੰਪਿਕ ਦੇ ਦੌਰਾਨ ਸੁਤੰਤਰ ਭਾਰਤ ਦੇ ਰੂਪ 'ਚ ਆਪਣਾ ਪਹਿਲਾਂ ਸੋਨ ਤਮਗਾ ਜਿੱਤਿਆ ਸੀ। ਇਸੇ ਇਤਿਹਾਸਕ ਜਿੱਤ ਦਾ ਜਸ਼ਨ ਮਨਾਉਂਦਿਆਂ ਇਸ ਫਿਲਮ ਨੂੰ 15 ਅਗਸਤ ਨੂੰ ਰਿਲੀਜ਼ ਕੀਤਾ ਜਾਵੇਗਾ। ਰੀਮਾ ਕਾਗਤੀ ਦੀ ਨਿਰਦੇਸ਼ਨਾ ਹੇਠ ਬਣੀ ਇਸ ਫਿਲਮ ਨਾਲ ਟੈਲੀਵਿਜ਼ਨ ਆਦਾਕਾਰਾ ਮੌਨੀ ਰਾਏ ਬਾਲੀਵੁੱਡ 'ਚ ਆਪਣਾ ਕਦਮ ਰੱਖ ਰਹੀ ਹੈ।
ਜੌਨ ਅਬਰਾਹਮ ਦੀ ਫਿਲਮ 'ਸਤਯਾਮੇਵ ਜਯਤੇ' ਵੀ 15 ਅਗਸਤ 2018 ਨੂੰ ਰਿਲੀਜ਼ ਹੋਵੇਗੀ।
ਉਥੇ ਹੀ ਬੌਬੀ ਦਿਓਲ ਦਾ ਇਹ ਅੰਦਾਜ਼ ਦੇਖਣ ਨੂੰ ਮਿਲਿਆ।
'ਯਮਲਾ ਪਗਲਾ ਦੀਵਾਨਾ-ਫਿਰ ਸੇ' ਦਾ ਫੈਨਜ਼ ਨੂੰ ਬੇਸਬਰੀ ਨਾਲ ਇੰਤਜ਼ਾਰ ਹੈ। ਇਕ ਪੋਸਟਰ 'ਚ ਧਰਮਿੰਦਰ ਕੁਝ ਇਸ ਚੁਲਬੁਲੇ ਅੰਦਾਜ਼ 'ਚ ਨਜ਼ਰ ਆ ਰਹੇ ਹਨ।
'ਯਮਲਾ ਪਗਲਾ ਦੀਵਾਨਾ-ਫਿਰ ਸੇ' ਇਸ ਸੀਰੀਜ਼ ਦੀ ਤੀਜੀ ਫਿਲਮ ਹੈ। ਅੱਜ ਇਸ ਫਿਲਮ ਦੇ ਤਿੰਨ ਪੋਸਟਰ ਰਿਲੀਜ਼ ਕੀਤੇ ਗਏ।
ਅਕਸ਼ੇ ਕੁਮਾਰ ਦੀ ਸ਼ਿੱਦਤ ਨਾਲ ਇੰਤਜ਼ਾਰ ਕੀਤੀ ਜਾਣ ਵਾਲੀ ਫਿਲਮ 'ਗੋਲਡ' ਦਾ ਪੋਸਟਰ ਅੱਜ ਹੀ ਰਿਲੀਜ਼ ਹੋਇਆ ਪਰ ਕੁਝ ਦੇਰ ਬਾਅਦ ਹੀ ਸਨੀ ਦਿਓਲ ਨੇ ਆਪਣੀ ਫਿਲਮ ਦੀ ਰਿਲੀਜ਼ ਮਿਤੀ ਦਾ ਐਲਾਨ ਕਰ ਦਿੱਤਾ।
ਇਸ ਸਾਲ 15 ਅਗਸਤ ਨੂੰ ਬਾਕਸ ਆਫਿਸ ਤੇ ਵੱਡੀ ਟੱਕਰ ਹੋਣ ਜਾ ਰਹੀ ਹੈ। ਤਿੰਨ ਵੱਡੇ ਸਿਤਾਰਿਆਂ ਦੀਆਂ ਫਿਲਮਾਂ ਇਸ ਦਿਨ ਇਕੱਠੀਆਂ ਰਿਲੀਜ਼ ਹੋਣਗੀਆਂ। ਜਿਨ੍ਹਾਂ 'ਚ ਅਕਸ਼ੇ ਕੁਮਾਰ ਦੀ ਫਿਲਮ 'ਗੋਲਡ' ਦੇ ਨਾਲ ਸਨੀ ਦਿਓਲ ਦੀ 'ਯਮਲਾ ਪਗਲਾ ਦੀਵਾਨਾ-ਫਿਰ ਸੇ' ਤੇ ਜੌਨ ਅਬਰਾਹਮ ਦੀ 'ਸਤਯਮੇਵ ਜਯਤੇ'।