ਨਵ ਵਿਆਹੀ ਸੰਸਦ ਮੈਂਬਰ ਪਹਿਲੀ ਵਾਰ ਪਹੁੰਚੀ ਲੋਕ ਸਭਾ
ਨਿਖਿਲ ਦੀ ਟੈਕਸਟਾਈਲ ਚੇਨ ਨਾਲ ਕੰਮ ਕਰਨ ਦੌਰਾਨ 29 ਸਾਲਾ ਐਕਟਰਸ ਨਾਲ ਮੁਲਾਕਾਤ ਹੋਈ ਸੀ। ਦੋਵਾਂ ਨੇ ਤੁਰਕੀ ਦੇ ਦੱਖਣੀ ਅੇਜੀਆਨ ਤੱਟ ‘ਤੇ ਮੁਗਲਾ ਖੇਤਰ ਦੇ ਨੇੜੇ ਕਰੀਬੀ ਰਿਸ਼ਤੇਦਾਰਾਂ ਤੇ ਦੋਸਤਾਂ ਦੀ ਮੌਜੂਦਗੀ ‘ਚ ਵਿਆਹ ਕੀਤਾ। ਇਸ ਦੌਰਾ ਉਨ੍ਹਾਂ ਦੇ ਕਰੀਬੀ ਦੋਸਤਾਂ ‘ਚ ਮਿਮੀ ਚੱਕਰਵਰਤੀ ਵੀ ਸ਼ਾਮਲ ਸੀ।
ਬੰਗਾਲੀ ਐਕਟਰਸ ਤੇ ਨਵੀਂ ਚੁਣੀ ਗਈ ਨੁਸਰਤ ਜਹਾਂ ਤੁਰਕੀ ਦੇ ਬੋਡਰਮ ਸ਼ਹਿਰ ‘ਚ ਵਪਾਰੀ ਨਿਖਿਲ ਜੈਨ ਨਾਲ ਵਿਆਹ ਦੇ ਬੰਧਨ ‘ਚ ਬੱਝੀ ਹੈ। ਵਿਆਹ ਦੇ ਬੰਧਨ ‘ਚ ਬੰਨ੍ਹੇ ਜਾਣ ਤੋਂ ਬਾਅਦ ਨਵੇਂ ਵਿਆਹੇ ਜੋੜੇ ਨੇ ਆਪਣੀ ਇੱਕ ਤਸਵੀਰ ਸ਼ੇਅਰ ਕੀਤੀ ਸੀ।
ਲੋਕ ਸਭਾ ਲਈ ਚੁਣੀ ਗਈ ਤ੍ਰਿਣਮੂਲ ਕਾਂਗਰਸ ਦੀਆਂ ਦੋ ਮੈਂਬਰਾਂ ਨੁਸਰਤ ਜਹਾਂ ਤੇ ਮਿਮੀ ਚਕਰਵਰਤੀ ਨੇ ਮੰਗਲਵਾਰ ਨੂੰ ਸੰਸਦ ਮੈਂਬਰ ਦਾ ਹਲਫ ਲਿਆ। ਇਹ ਦੋਵੇਂ ਬੰਗਲਾ ਸਿਨੇਮਾ ਦੀ ਫੇਮਸ ਅਦਾਕਾਰਾਂ ਹਨ। ਹਾਲ ਹੀ ‘ਚ ਨੁਸਰਤ ਦਾ ਵਿਆਹ ਹੋਇਆ ਹੈ। ਇਸ ਕਰਕੇ ਉਹ 17ਵੀਂ ਲੋਕ ਸਭਾ ਦੇ ਪਹਿਲੇ ਤੇ ਦੂਜੇ ਦਿਨ ਸਹੁੰ ਨਹੀਂ ਲੈ ਸਕੀਆਂ। ਖ਼ਬਰਾਂ ਦੀ ਮੰਨੀਏ ਤਾਂ ਮਿਮੀ ਵੀ ਨੁਸਰਤ ਦੇ ਵਿਆਹ ‘ਚ ਰੁਝੀ ਹੋਈ ਸੀ ਜਿਸ ਕਰਕੇ ਉਹ ਵੀ ਸਹੁੰ ਨਹੀਂ ਚੁੱਕ ਸਕੀ।
ਸੰਸਦ ਦੀ ਕਾਰਗੁਜਾਰੀ ਮੰਗਲਵਾਰ ਤੋਂ ਸ਼ੁਰੂ ਹੋਣ ‘ਤੇ ਨੁਸਰਤ ਜਹਾਂ ਤੇ ਮਿਮੀ ਨੇ ਸਹੁੰ ਚੁੱਕੀ। ਨੁਸਰਤ ਇੱਥੇ ਪੱਛਮੀ ਬੰਗਾਲ ਦੀ ਬਸੀਰਹਾਟ ਸੀਟ ‘ਤੇ ਚੋਣ ਜਿੱਤ ਕੇ ਸੰਸਦ ਤਕ ਪਹੁੰਚੀ ਹੈ ਜਦਕਿ ਮਿਮੀ ਜਾਧਵਪੁਰ ਲੋਕ ਸਭਾ ਤੋਂ ਚੁਣੀ ਗਈ ਮੈਂਬਰ ਹੈ।