ਪਾਕਿਸਤਾਨੀ ਅਦਾਕਾਰਾ ਨੂੰ ਸਿਗਟਰ ਪੀਣੀ ਪਈ ਮਹਿੰਗੀ!

ਦੱਸਿਆ ਜਾਂਦਾ ਹੈ ਕਿ ਸਬਾ ਨੇ ਇਸ ਤੋਂ ਪਹਿਲਾਂ ਵੀ ਸਿਗਰਟ ਪੀਂਦਿਆਂ ਤਸਵੀਰਾਂ ਖਿਚਵਾਈਆਂ ਸੀ। ਇਹ ਤਸਵੀਰ ਇੰਸਟਾਗਰਾਮ ’ਤੇ ਪੋਸਟ ਕਰਦਿਆਂ ਉਸ ਨੇ ਲਿਖਿਆ ਕਿ ਮਰਦ ਸਿਗਰਟ ਪੀਣ ਤਾਂ ਵਾਹ, ਪਰ ਅਸੀਂ ਪੀਏ ਤਾਂ ਓਹ, ਤੁਸੀਂ ਖਾਓ ਤਾਂ ਚਿਪਸ, ਅਸੀਂ ਖਾਈਏ ਤਾਂ ਆਲੂ, ਸਿਗਰਟਨੋਸ਼ੀ ਸਾਰਿਆਂ ਲਈ ਨੁਕਸਾਨਦਾਇਕ ਹੈ, ਸਿਰਫ ਮਹਿਲਾਵਾਂ ਲਈ ਨਹੀਂ। (ਤਸਵੀਰਾਂ- ਇੰਸਟਾਗਰਾਮ)
ਸਬਾ ਕਮਰ ਬਾਲੀਵੁੱਡ ਅਦਾਕਾਰ ਇਰਫਾਨ ਖਾਨ ਨਾਲ ਫਿਲਮ ‘ਹਿੰਦੀ ਮੀਡੀਅਮ’ ਵਿੱਚ ਕੰਮ ਕਰ ਚੁੱਕੀ ਹੈ।
ਲੋਕਾਂ ਨੇ ਲਿਖਿਆ ਕਿ ਪਾਕਿਸਤਾਨ ਦੀਆਂ ਅਦਾਕਾਰਾਂ ਨਾਂ ਕਮਾਉਣ ਲਈ ਕਿਸੇ ਵੀ ਹੱਦ ਤਕ ਜਾ ਸਕਦੀਆਂ ਹਨ। ਜਦਕਿ ਕੁਝ ਨੇ ਕਿਹਾ ਕਿ ਸਬਾ ਪਾਕਿਸਤਾਨੀ ਅਦਾਕਾਰਾ ਮਾਹਿਰਾ ਦੇ ਨਕਸ਼ੇ ਕਦਮਾਂ ’ਤੇ ਚੱਲ ਰਹੀ ਹੈ। ਇੱਕ ਬੰਦੇ ਨੇ ਲਿਖਿਆ ਕਿ ਜਦੋਂ ਸਿਗਰਟਨੋਸ਼ੀ ਤੁਹਾਡੀ ਜ਼ਿੰਦਗੀ ਬਣ ਜਾਏ ਤਾਂ ਉਹ ਸਬਾ ਕਮਰ ਹੈ।
ਇਨ੍ਹਾਂ ਤਸਵੀਰਾਂ ਵਿੱਚ ਸਭਾ ਆਪਣੇ ਫੋਟੋਸ਼ੂਟ ਲਈ ਤਿਆਰ ਹੋ ਰਹੀ ਹੈ। ਇਸ ਦੌਰਾਨ ਉਸ ਨੇ ਹੱਥ ਵਿੱਚ ਸਿਗਰਟ ਫੜ੍ਹੀ ਹੋਈ ਹੈ।
ਇਨ੍ਹਾਂ ਤਸਵੀਰਾਂ ’ਤੇ ਲੋਕ ਕਾਫੀ ਟਿੱਪਣੀਆਂ ਕਰ ਰਹੇ ਹਨ।
ਦਰਅਸਲ, ਉਸ ਦੀਆਂ ਸਿਗਰਟ ਪੀਂਦਿਆਂ ਹੋਇਆਂ ਦੀਆਂ ਤਸਵੀਰਾਂ ਲੀਕ ਹੋ ਗਈਆਂ ਹਨ।
ਪਾਕਿਸਤਾਨੀ ਅਦਾਕਾਰਾ ਤੇ ਮਾਡਲ ਸਬਾ ਕਮਰ ਅਚਾਨਕ ਵਿਵਾਦਾਂ ਵਿੱਚ ਘਿਰ ਗਈ।