ਪੈਂਤੀਆਂ ਦੀ ਹੋਈ ਭੱਜੀ ਦੀ ਪਤਨੀ ਗੀਤਾ ਬਸਰਾ, ਬਾਲੀਵੁੱਡ 'ਚ ਪਾ ਚੁੱਕੀ ਧਮਾਲ
ਗੀਤਾ ਤੇ ਹਰਭਜਨ ਦੀ ਹੁਣ ਇੱਕ ਧੀ ਹਿਨਾਇਆ ਹੈ। ਗੀਤਾ ਸੋਸ਼ਲ ਮੀਡੀਆ ‘ਤੇ ਕਾਫੀ ਫੇਮਸ ਹੈ। ਉਹ ਆਏ ਦਿਨ ਆਪਣੀਆਂ ਤਸਵੀਰਾਂ ਨੂੰ ਸ਼ੇਅਰ ਕਰਦੀ ਰਹਿੰਦੀ ਹੈ।
ਆਪਣੀ ਸ਼ੁਰੂਆਤ ‘ਚ ਗੀਤਾ ਕਾਫੀ ਹੌਟ ਅੰਦਾਜ਼ ‘ਚ ਨਜ਼ਰ ਆਈ। ਫ਼ਿਲਮ ‘ਦ ਟ੍ਰੇਨ’ ‘ਚ ਇਮਰਾਨ ਹਾਸ਼ਮੀ ਦੇ ਨਾਲ ਗੀਤਾ ਨੇ ਜੰਮ ਕੇ ਕੀਸਿੰਗ ਸੀਨ ਤੇ ਬੋਲਡ ਪੋਣ ਕੀਤੇ ਸੀ। ਇਸ ਤੋਂ ਬਾਵਜੂਦ ਉਨ੍ਹਾਂ ਦਾ ਕਰੀਅਰ ਸਹੀਂ ਟ੍ਰੈਕ ‘ਤੇ ਨਹੀਂ ਆ ਪਾਇਆ।
ਗੀਤਾ ਬਸਰਾ ਬਾਲੀਵੁੱਡ ‘ਚ ਆਉਣ ਤੋਂ ਪਹਿਲਾ ਬਿਹਤਰੀਨ ਮਾਡਲ ਵੀ ਰਹਿ ਚੁੱਕੀ ਹੈ। ਫ਼ਿਲਮਾਂ ‘ਚ ਐਂਟਰੀ ਉਸ ਨੇ ਇਮਰਾਨ ਹਾਸ਼ਮੀ ਨਾਲ ‘ਦਿਲ ਦੀਆ ਹੈ’ ਨਾਲ ਕੀਤੀ।
ਗੀਤਾ ਨੇ ਲੰਡਨ ‘ਚ 4-5 ਸਾਲ ਤਕ ਥਿਏਟਰ ਕੀਤਾ ਤੇ ਉਸ ਤੋਂ ਬਾਅਦ ਮੁੰਬਈ ਦੇ ਕਿਸ਼ੋਰ ਨਮਿਤ ਐਕਟਿੰਗ ਸਕੂਲ ‘ਚ ਦਾਖਲਾ ਲਿਆ। ਐਕਟਿੰਗ ਸਿੱਖਣ ਤੋਂ ਬਾਅਦ ਉਸ ਨੂੰ ਬਾਲੀਵੁੱਡ ਨੇ ਪਹਿਲਾ ਬ੍ਰੈਕ ਦਿੱਤਾ।
ਗੀਤਾ ਦਾ ਜਨਮ 13 ਮਾਰਚ, 1984 ਨੂੰ ਇੰਗਲੈਂਡ ਦੇ ਪੋਰਟਸਮਾਉਥ ‘ਚ ਪੰਜਾਬੀ ਪਰਿਵਾਰ ‘ਚ ਹੋਇਆ। ਗੀਤਾ ਇੰਗਲੈਂਡ ‘ਚ ਹੀ ਜੰਮਪਲ ਹੈ।
ਵਿਆਹ ਤੋਂ ਬਾਅਦ ਵੀ ਗੀਤਾ ਫ਼ਿਲਮ ਇੰਡਸਟਰੀ ‘ਚ ਐਕਟਿਵ ਰਹੀ। ਵਿਆਹ ਤੋਂ ਬਾਅਦ ਪੰਜਾਬੀ ਸਿਨੇਮਾ ‘ਸੈਕਿੰਡ ਹੈਂਡ ਹਸਬੈਂਡ’ ਤੇ ‘ਲੌਕ’ ‘ਚ ਕੰਮ ਕਰ ਚੁੱਕੀ ਹੈ।
ਬਾਲੀਵੁੱਡ ਐਕਟਰਸ ਤੇ ਭਾਰਤੀ ਕ੍ਰਿਕਟਰ ਹਰਭਜਨ ਸਿੰਘ ਦੀ ਪਤਨੀ ਗੀਤਾ ਬਸਰਾ ਅੱਜ ਆਪਣਾ 35ਵਾਂ ਜਨਮ ਦਿਨ ਮਨਾ ਰਹੀ ਹੈ।
ਉਸ ਨੇ ਸਾਲ 2015 ‘ਚ ਭਾਰਤੀ ਕ੍ਰਿਕਟ ਟੀਮ ਦੇ ਸਪਿਨਰ ਹਰਭਜਨ ਸਿੰਘ ਨਾਲ ਵਿਆਹ ਕੀਤਾ। ਖ਼ਬਰਾਂ ਨੇ ਕਿ ਵਿਆਹ ਤੋਂ ਪਹਿਲਾਂ ਦੋਵਾਂ ਨੇ ਇੱਕ-ਦੂਜੇ ਨੂੰ ਤਿੰਨ ਸਾਲ ਡੇਟ ਕੀਤਾ ਸੀ।