ਬਿੱਗ ਬੌਸ 12 ਦੇ ਘਰ ਤੋਹਫੇ ਵੰਡਣ ਆ ਰਹੀ ਇਹ ਹਸੀਨਾ
ਏਬੀਪੀ ਸਾਂਝਾ | 25 Dec 2018 01:41 PM (IST)
1
ਬਿੱਗ ਬੌਸ 12 ਦਾ ਸੀਜ਼ਨ ਆਪਣੇ ਅੰਤਮ ਪੜਾਅ ‘ਚ ਹੈ। ਇਸ ਦੇ ਨਾਲ ਹੀ ਘਰ ‘ਚ ਜਿੱਤ ਦਾ ਖਿਤਾਬ ਆਪਣੇ ਨਾਂ ਕਰਨ ਲਈ ਹਰ ਕੋਈ ਜੱਦੋ-ਜਹਿਦ ਕਰ ਰਿਹਾ ਹੈ। ਇਸ ਗਹਿਮਾ-ਗਹਿਮੀ ਦੇ ਮਾਹੌਲ ‘ਚ ਘਰ ‘ਚ ਬਾਲੀਵੁੱਡ ਐਕਟਰਸ ਉਰਵਸ਼ੀ ਰੌਤੇਲਾ ਦੀ ਐਂਟਰੀ ਹੋਣ ਵਾਲੀ ਹੈ ਜੋ ਸਭ ਨੂੰ ਕ੍ਰਿਸਮਸ ‘ਤੇ ਤੋਹਫੇ ਦੇਣ ਆਈ ਹੈ।
2
ਬਿੱਗ ਬੌਸ ਹਾਉਸ ‘ਚ ਉਰਵਸ਼ੀ ਕ੍ਰਿਸਮਸ ਮੌਕੇ ਆ ਰਹੀ ਹੈ। ਇਸ ਦਾ ਖ਼ੁਲਾਸਾ ਸਾਹਮਣੇ ਆਈਆਂ ਵੀਡੀਓ ਤੇ ਕੁਝ ਤਸਵੀਰਾਂ ਨਾਲ ਹੋਇਆ ਹੈ।
3
ਉਰਵਸ਼ੀ ਨੇ ਘਰਦਿਆਂ ਨੂੰ ਸ਼ਾਂਤਾ ਬਣ ਕੇ ਗਿਫਟ ਦਿੱਤੇ ਤੇ ਨਾਲ ਹੀ ਉਨ੍ਹਾਂ ਨਾਲ ਡਾਂਸ ਵੀ ਕੀਤਾ।
4
ਦੀਪਿਕਾ ਨੂੰ ਸ਼ਾਂਤਾ ਬਣੀ ਉਰਵਸ਼ੀ ਨੇ ਗਿਫਟ ‘ਚ ਵਿਆਹ ਵਾਲਾ ਦੁਪੱਟਾ ਦਿੱਤਾ ਹੈ ਤੇ ਸੁਰਭੀ ਨੂੰ ਟ੍ਰਾਫੀ ਮਿਲੀ ਹੈ ਜੋ ਉਸ ਨੇ ਕਾਫੀ ਪਹਿਲਾਂ ਜਿੱਤੀ ਸੀ।
5
ਬਿੱਗ ਬੌਸ ‘ਚ ਸੁਰਭੀ, ਦੀਪਕ ਤੇ ਸ਼੍ਰੀਸੰਤ ਨੂੰ ਇੱਕ ਸੀਕ੍ਰੇਟ ਟਾਸਕ ਮਿਲਦਾ ਹੈ, ਜਿਸ ‘ਚ ਉਹ ਸਾਰੇ ਕੰਟੈਸਟੈਂਟਸ ਨੂੰ ਇੱਕ-ਇੱਕ ਖੁਫੀਆ ਕੰਮ ਦਿੰਦੇ ਹਨ। ਇਸ ‘ਚ ਸੁਰਭੀ ਨੂੰ ਦੀਪਿਕਾ ਨੂੰ ਰਵਾਉਣ ਦਾ ਕੰਮ ਮਿਲਦਾ ਹੈ।