ਹਾਰਦਿਕ ਨਾਲ ਜੁੜਿਆ ਉਰਵਸ਼ੀ ਦਾ ਨਾਂ, ਮੈਨੇਜਰ ਦੀ ਹਰਕਤ!
ਇਸ ‘ਚ ਉਸ ਨੇ ਖੁਲਾਸਾ ਕੀਤਾ ਕਿ ਉਸ ਦੇ ਸਾਬਕਾ ਮੈਨੇਜਰ ਨੂੰ ਨਸ਼ੇ ਦੀ ਆਦਤ ਸੀ। ਉਹ ਇਸ ਸਮੇਂ ਜੇਲ੍ਹ ‘ਚ ਹੈ ਕਿਉਂਕਿ ਉਸ ਨੇ ਉਰਵਸ਼ੀ ਨੂੰ ਬਲੈਕਮੇਲ ਕਰਨ ਦੀ ਕੋਸ਼ਿਸ਼ ਕੀਤੀ ਸੀ।
ਉਰਵਸ਼ੀ ਦਾ ਕਹਿਣਾ ਹੈ ਕਿ ਇਹ ਸਭ ਖ਼ਬਰਾਂ ਉਸ ਦੀ ਸਾਬਕਾ ਮੈਨੇਜਰ ਨੇ ਉਡਾਈਆਂ ਹਨ। ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ‘ਤੇ ਇਸ ਨਾਲ ਜੁੜੀ ਇੱਕ ਪੋਸਟ ਵੀ ਸ਼ੇਅਰ ਕੀਤੀ।
ਰੌਤੇਲਾ ਨੇ ਕਿਹਾ, “ਇਹ ਸਭ ਖ਼ਬਰਾਂ ਝੂਠ ਹਨ। ਅਸੀਂ ਤਾਂ ਖੁਦ ਆਪਣੀ ਸ਼ੂਟਿੰਗ ਦੇ ਸਿਲਸਿਲੇ ‘ਚ ਲੰਦਨ ‘ਚ ਹਾਂ। ਮੈਚ ਦੀ ਥਾਂ ਮੈਨਚੈਸਟਰ ਉਸ ਦੀ ਲੋਕੇਸ਼ਨ ਤੋਂ ਕਾਫੀ ਦੂਰ ਹੈ। ਪਲੀਜ਼ ਤੁਸੀਂ ਇਸ ਤਰ੍ਹਾਂ ਦੀਆਂ ਅਫਵਾਹਾਂ ‘ਤੇ ਯਕੀਨ ਨਾ ਕਰੋ।”
ਉਰਵਸ਼ੀ ਨੇ ਮੀਡੀਆ ਰਿਪੋਰਟਸ ਦਾ ਖੰਡਨ ਕਰਦੇ ਹੋਏ ਕਿਹਾ ਕਿ ਉਹ ਲੰਦਨ ‘ਚ ਕਿਸੇ ਕੰਮ ਦੇ ਸਿਲਸਿਲੇ ‘ਚ ਗਈ ਹੈ। ਉਸ ਕੋਲ ਮੈਚ ਦੇਖਣ ਦਾ ਸਮਾਂ ਨਹੀਂ ਤਾਂ ਉਹ ਟਿਕਟ ਕਿਉਂ ਮੰਗੇਗੀ।
ਬੀਤੇ ਦਿਨੀਂ ਐਕਸਟਰ ਉਰਵਸ਼ੀ ਰੌਤੇਲਾ ਤੇ ਕ੍ਰਿਕਟਰ ਹਾਰਦਿਕ ਪਾਂਡਿਆ ਦੇ ਰਿਸ਼ਤੇ ਦੀਆਂ ਖ਼ਬਰਾਂ ਨੇ ਖੂਬ ਸੂਰਖੀਆਂ ਬਟੋਰੀਆਂ ਸੀ। ਜਦਕਿ ਐਕਟਰਸ ਨੇ ਇਨ੍ਹਾਂ ਖ਼ਬਰਾਂ ਨੂੰ ਮਹਿਜ਼ ਅਫਵਾਹ ਕਰਾਰ ਦਿੱਤਾ। ਹੁਣ ਇੱਕ ਵਾਰ ਫੇਰ ਦੋਵਾਂ ਦਾ ਰਿਸ਼ਤਾ ਸੁਰਖੀਆਂ ‘ਚ ਹੈ।
ਰਿਪੋਰਟਾਂ ਦਾ ਕਹਿਣਾ ਹੈ ਕਿ ਹਾਲ ਹੀ ‘ਚ ਹੋਏ ਭਾਰਤ-ਪਾਕਿ ਮੈਚ ਲਈ ਉਰਵਸ਼ੀ ਨੇ ਪਾਂਡਿਆਂ ਨੂੰ ਮੈਚ ਦੀਆਂ ਦੋ ਟਿਕਟਾਂ ਅਰੇਂਜ਼ ਕਰਨ ਨੂੰ ਕਿਹਾ ਸੀ। ਉਰਵਸ਼ੀ ਵੀ ਕੰਮ ਦੇ ਸਿਲਸਿਲੇ ‘ਚ ਇਨ੍ਹਾਂ ਦਿਨੀਂ ਲੰਦਨ ‘ਚ ਹੈ।