ਵਰੁਣ ਦੀ ਸੈਲਫੀ ਨੇ ਪੁਆਏ ਪੁਆੜੇ...
ਆਟੋ 'ਚ ਬੈਠੀ ਇਹ ਪ੍ਰਸੰਸਕ ਵਰੁਣ ਨੂੰ ਦੇਖ ਕੇ ਕਾਫ਼ੀ ਉਤਸ਼ਾਹਿਤ ਹੋ ਗਈ ਤੇ ਉਹ ਸੈਲਫ਼ੀ ਲੈਣਾ ਚਾਹੁੰਦੀ ਸੀ | ਅਜਿਹੇ 'ਚ ਵਰੁਣ ਨੇ ਉਸ ਦਾ ਮੋਬਾਈਲ ਫੜ ਕੇ ਉਸ ਨਾਲ ਸੈਲਫ਼ੀ ਲੈ ਲਈ ਤੇ ਇਹ ਤਸਵੀਰ ਸਥਾਨਕ ਅਖ਼ਬਾਰ 'ਚ ਛਪ ਗਈ ।ਇਸ ਤੋਂ ਬਾਅਦ ਮੁੰਬਈ ਪੁਲਿਸ ਨੇ ਅਖ਼ਬਾਰ 'ਚ ਇਹ ਤਸਵੀਰ ਦੇਖ ਕੇ ਟਵੀਟ ਕਰਦਿਆਂ ਵਰੁਣ ਨੂੰ ਕਾਫ਼ੀ ਫਟਕਾਰ ਲਗਾਈ ਤੇ ਉਨ੍ਹਾਂ ਦੇ ਘਰ ਇਕ ਈ-ਚਾਲਾਣ ਵੀ ਭੇਜ ਦਿੱਤਾ।
ਮੁੰਬਈ ਪੁਲਿਸ ਨੇ ਕਿਹਾ ਕਿ ਜੇਕਰ ਅੱਗੇ ਤੋਂ ਅਜਿਹਾ ਫਿਰ ਦੁਹਰਾਇਆ ਗਿਆ ਉਹ ਹੋਰ ਸਖ਼ਤੀ ਦਿਖਾਉਣਗੇ | ਵਰੁਣ ਨੇ ਵੀ ਟਵੀਟ ਕਰਦਿਆਂ ਲਿਖਿਆ ਕਿ ਉਸ ਸਮੇਂ ਉਹ ਲਾਲ ਬੱਤੀਆਂ ਕਾਰਨ ਰੁਕੇ ਹੋਏ ਸਨ | ਉਨ੍ਹਾਂ ਇਸ ਲਈ ਮੁਆਫ਼ੀ ਮੰਗਦਿਆਂ ਕਿਹਾ ਕਿ ਅਗਲੀ ਵਾਰ ਉਹ ਸੁਰੱਖਿਆ ਦਾ ਪੂਰਾ ਧਿਆਨ ਰੱਖੇਗਾ।
ਹਾਲਾਂਕਿ ਮੁੰਬਈ ਪੁਲਿਸ ਦੀ ਇਸ ਫਟਕਾਰ ਤੋਂ ਬਾਅਦ ਧਵਨ ਨੇ ਮੁਆਫ਼ੀ ਮੰਗਣ 'ਚ ਵੀ ਦੇਰ ਨਹੀਂ ਲਗਾਈ । ਦਰਅਸਲ ਇਹ ਸਾਰਾ ਮਾਮਲਾ ਉਦੋਂ ਸ਼ੁਰੂ ਹੋਇਆ ਜਦ ਵਰੁਣ ਧਵਨ ਆਪਣੇ ਪ੍ਰਸੰਸਕਾਂ ਦੇ ਨਾਲ ਮੁੰਬਈ ਦੇ ਕਾਫ਼ੀ ਆਵਾਜਾਈ ਵਾਲੀ ਇਕ ਸੜਕ 'ਤੇ ਸੈਲਫ਼ੀ ਲੈਣ ਲੱਗੇ।
ਨਵੀਂ ਦਿੱਲੀ- ਬਾਲੀਵੁੱਡ ਫ਼ਿਲਮਾਂ 'ਚ ਅਕਸਰ ਅਦਾਕਾਰ ਸੜਕਾਂ ਵਿਚਕਾਰ ਡਾਂਸ ਕਰਦੇ ਜਾਂ ਬੱਸਾਂ, ਕਾਰਾਂ 'ਤੇ ਸਟੰਟ ਕਰਦੇ ਨਜ਼ਰ ਆਉਂਦੇ ਹਨ, ਪਰ ਵਰੁਣ ਧਵਨ ਨੇ ਆਪਣੀ ਇਕ ਪ੍ਰਸੰਸਕ ਲਈ ਕੁੱਝ ਅਜਿਹਾ ਹੀ ਕਰਨ ਦੀ ਗਲਤੀ ਕੀ ਕੀਤੀ ਕਿ ਮੁੰਬਈ ਪੁਲਿਸ ਨੇ ਉਨ੍ਹਾਂ ਦੇ ਘਰ ਈ-ਚਲਾਣ ਭੇਜ ਦਿੱਤਾ।