ਜਦੋਂ ਵਿਰਾਟ ਕੋਹਲੀ ਮਿਲਿਆ ਵਿਸ਼ਵ ਸੁੰਦਰੀ ਮਾਨੁਸ਼ੀ ਨੂੰ ਤਾਂ ਕਿਹਾ..!
ਮਾਨੁਸ਼ੀ ਸੋਸ਼ਲ ਮੀਡੀਆ 'ਤੇ ਕਾਫੀ ਸਰਗਰਸ ਰਹਿੰਦੀ ਹੈ। ਵੇਖੋ ਉਸ ਦੇ ਇੰਸਟਾ ਤੋਂ ਲਈਆਂ ਗਈਆਂ ਕੁਝ ਹੋਰ ਸੁੰਦਰ ਤਸਵੀਰਾਂ-
ਹਾਲਾਂਕਿ, ਬੀਤੇ ਦਿਨੀਂ ਮੁੰਬਈ ਵਿੱਚ ਉਸ ਨੇ ਆਮਿਰ ਖ਼ਾਨ ਨਾਲ ਵੀ ਕੰਮ ਕਰਨ ਦੀ ਇੱਛਾ ਜ਼ਾਹਰ ਕੀਤੀ ਸੀ।
ਉਸ ਨੇ ਕਿਹਾ ਕਿ ਉਹ ਵਿਸ਼ਵ ਸੁੰਦਰੀ ਦਾ ਤਾਜ ਪਹਿਨਣ ਤੋਂ ਬਾਅਦ ਵੀ ਉਹ ਪਹਿਲਾਂ ਆਪਣੀ ਪੜ੍ਹਾਈ ਪੂਰੀ ਕਰੇਗੀ ਤੇ ਫਿਰ ਬਾਲੀਵੁੱਡ ਵਿੱਚ ਪੈਰ ਧਰਨ ਬਾਰੇ ਸੋਚੇਗੀ।
ਉੱਥੇ ਮਾਨੁਸ਼ੀ ਨੇ ਵਿਰਾਟ ਲਈ ਕਿਹਾ ਕਿ ਉਹ ਉਸਦਾ ਪਸੰਦੀਦਾ ਕ੍ਰਿਕੇਟ ਖਿਡਾਰੀ ਹੈ।
ਦੱਸ ਦੇਈਏ ਕਿ 20 ਸਾਲ ਦੀ ਮੁਟਿਆਰ ਮਾਨੁਸ਼ੀ ਹਰਿਆਣਾ ਵਰਗੇ ਉਸ ਸੂਬੇ ਤੋਂ ਸਬੰਧ ਰੱਖਦੀ ਹੈ ਜਿੱਥੇ ਪੂਰੇ ਦੇਸ਼ ਵਿੱਚੋਂ ਲਿੰਗ ਅਨੁਪਾਤ ਸਭ ਤੋਂ ਹੇਠਲੇ ਪੱਧਰ 'ਤੇ ਹੈ।
ਵਿਰਾਟ ਨੇ ਮਾਨੁਸ਼ੀ ਨੂੰ ਸਨਮਾਨਿਤ ਕਰਦਿਆਂ ਕਿਹਾ ਕਿ ਉਸ ਨੂੰ ਮਾਨੁਸ਼ੀ 'ਤੇ ਫਖ਼ਰ ਹੈ, ਕਿਉਂਕਿ ਉਸ ਨੇ ਦੇਸ਼ ਦਾ ਮਾਣ ਵਧਾਇਆ ਹੈ।
ਅਜਿਹੇ ਹੀ ਇੱਕ ਸਨਮਾਨ ਸਮਾਗਮ ਦੌਰਾਨ ਰਨ-ਮਸ਼ੀਨ ਵਿਰਾਟ ਕੋਹਲੀ ਤੇ ਵਿਸ਼ਵ ਸੁੰਦਰੀ ਮਾਨੁਸ਼ੀ ਛਿੱਲਰ ਨੇ ਇੱਕ ਦੂਜੇ ਦੀ ਸੁੰਦਰਤਾ ਦੇ ਕਸੀਦੇ ਪੜ੍ਹੇ।
ਭਾਰਤ ਵਿੱਚ ਮਾਨੁਸ਼ੀ ਨੂੰ ਹਰ ਥਾਂ ਸਨਮਾਨਿਤ ਕੀਤਾ ਜਾ ਰਿਹਾ ਹੈ।
ਦੇਸ਼ ਤੋਂ ਬਾਅਦ ਉਹ ਪੂਰੀ ਦੁਨੀਆ ਘੁੰਮੇਗੀ। ਦਰਅਸਲ, ਵਿਸ਼ਵ ਸੁੰਦਰੀ ਬਣੀ ਹਰ ਲੜਕੀ ਨੂੰ ਇਹ ਕਰਨਾ ਹੁੰਦਾ ਹੈ।
ਮਿਸ ਵਰਲਡ 2017 ਮਾਨੁਸ਼ੀ ਛਿੱਲਰ ਵਿਸ਼ਵ ਸੁੰਦਰੀ ਦਾ ਤਾਜ ਪਹਿਨਣ ਤੋਂ ਬਾਅਦ ਆਪਣੇ ਦੇਸ਼ ਪਰਤ ਆਈ ਹੈ।