ਕਿੰਨਾ ਖ਼ਾਸ ਹੈ ਕਪਿਲ-ਗਿੰਨੀ ਦੇ ਵਿਆਹ ਦਾ ਸੱਦਾ ਪੱਤਰ, ਵੇਖੋ ਤਸਵੀਰਾਂ
ਫੇਮਸ ਕਾਮੇਡੀਅਨ ਕਪਿਲ ਸ਼ਰਮਾ 12 ਦਸੰਬਰ ਨੂੰ ਆਪਣੀ ਖ਼ਾਸ ਦੋਸਤ ਗਿੰਨੀ ਚਤੁਰਥ ਨਾਲ ਵਿਆਹ ਕਰ ਰਹੇ ਹਨ। ਕੁਝ ਦਿਨ ਪਹਿਲਾਂ ਕਪਿਲ ਨੇ ਇਸ ਖੁਸ਼ਖ਼ਬਰੀ ਨੂੰ ਆਪਣੇ ਫੈਨਸ ਨਾਲ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤਾ ਸੀ। ਹੁਣ ਅਸੀਂ ਤੁਹਾਡੇ ਲਈ ਕਪਿਲ ਦੇ ਵਿਆਹ ਦੇ ਕਾਰਡ ਦੀਆਂ ਕੁਝ ਤਸਵੀਰਾਂ ਲੈ ਕੇ ਆਏ ਹਾਂ।
Download ABP Live App and Watch All Latest Videos
View In Appਕਪਿਲ ਦੀ ਫੈਮਿਲੀ ਦੀ ਤਰ੍ਹਾਂ ਉਸ ਦੇ ਫੈਨਸ ਵੀ ਕਪਿਲ ਦੇ ਵਿਆਹ ਲਈ ਕਾਫੀ ਉਤਸ਼ਾਹਿਤ ਹਨ। ਜੇਕਰ ਕਪਿਲ ਦੇ ਵਿਆਹ ਦੇ ਸੱਦਾ ਪੱਤਰ ਦੀ ਗੱਲ ਕਰੀਏ ਤਾਂ ਇਹ ਬੇਹੱਦ ਸ਼ਾਨਦਾਰ ਹੈ।
ਕਪਿਲ ਸ਼ਰਮਾ ਵਿਆਹ ਤੋਂ ਬਾਅਦ ਜਲਦੀ ਹੀ ਛੋਟੇ ਪਰਦੇ ‘ਤੇ ਵਾਪਸੀ ਕਰ ਰਹੇ ਹਨ। ਉਨ੍ਹਾਂ ਦੇ ਸ਼ੋਅ ਦੇ ਦੂਜੇ ਸੀਜ਼ਨ ਦਾ ਟੀਜ਼ਰ ਵੀ ਸਾਹਮਣੇ ਆ ਚੁੱਕਿਆ ਹੈ।
ਕਾਰਡ ਨੂੰ ਤਿੰਨ ਹਿੱਸਿਆਂ ‘ਚ ਵੰਡਿਆ ਗਿਆ ਹੈ ਜਿਸ ਨੂੰ ਅੰਦਰੋਂ ਮਿਠਾਈਆਂ ਅਤੇ ਇਨਵੀਟੇਸ਼ਨ ਕਾਰਡ ਨਾਲ ਸਜਾਇਆ ਗਿਆ ਹੈ। ਇਸ ਦੇ ਨਾਲ ਕਪਿਲ ਅਤੇ ਗਿੰਨੀ ਦੇ ਨਾਂਅ ਵੀ ਜੋੜੇ ਗਏ ਹਨ।
ਕਪਿਲ ਸ਼ਰਮਾ ਨੇ ਖੁਦ ਫੈਨਸ ਨੂੰ ਜਾਣਕਾਰੀ ਦਿੱਤੀ ਕਿ ਉਸ ਦਾ ਵਿਆਹ 12 ਦਸੰਬਰ ਨੂੰ ਜਲੰਧਰ ‘ਚ ਅਤੇ 14 ਦਸੰਬਰ ਨੂੰ ਮੁੰਬਈ ‘ਚ ਵਿਆਹ ਦੀ ਰਿਸੈਪਸ਼ਨ ਹੋਣੀ ਹੈ।
- - - - - - - - - Advertisement - - - - - - - - -