ਸ਼੍ਰੀਦੇਵੀ ਦੀ ਧੀ ਜਾਨ੍ਹਵੀ ਨੂੰ ਵਧਾਈਆਂ ਦੇਣ ਪਹੁੰਚਿਆ ਪੂਰਾ ਕਪੂਰ ਖਾਨਦਾਨ
ਤਸਵੀਰਾਂ – ਮਾਨਵ ਮੰਗਲਾਨੀ
ਅਰਜੁਨ ਕਪੂਰ ਭੈਣ ਜਾਨ੍ਹਵੀ ਦੇ ਕੰਮ ਤੋਂ ਕਾਫੀ ਸੰਤੁਸ਼ਟ ਨਜ਼ਰ ਆ ਰਿਹਾ ਹੈ।
ਕੱਲ੍ਹ ਅਰਜੁਨ ਨੇ ਜਾਹਨਵੀ ਦੀ ਫ਼ਿਲਮ ਦੇ ਟ੍ਰੇਲਰ ਸਬੰਧੀ ਟਵੀਟ ਕੀਤਾ ਸੀ।
ਇਸ ਦੌਰਾਨ ਸੋਨਮ ਕਪੂਰ, ਰੀਆ ਕਪੂਰ, ਅਰਜੁਨ ਤੇ ਅੰਸ਼ੁਲਾ ਵੀ ਨਜ਼ਰ ਨਹੀਂ ਆਏ ਕਿਉਂਕਿ ਉਹ ਇਸ ਸਮੇਂ ਲੰਡਨ ਵਿੱਚ ਹਨ।
ਵੱਡੀ ਭੈਣ ਦੀ ਪਹਿਲੀ ਫ਼ਿਲਮ ਦੇ ਟ੍ਰੇਲਰ ਲਾਂਚ ਮੌਕੇ ਖ਼ੁਸ਼ੀ ਆਪਣੇ ਜਜ਼ਬਾਤਾਂ ’ਤੇ ਕਾਬੂ ਨਹੀਂ ਪਾ ਸਕੀ। ਛੋਟੀ ਭੈਣ ਨੂੰ ਰੋਂਦੇ ਵੇਖ ਜਾਨ੍ਹਵੀ ਨੇ ਉਸ ਨੂੰ ਗਲ਼ੇ ਲਾ ਲਿਆ।
ਪੂਰਾ ਪਰਿਵਾਰ ਜਾਨ੍ਹਵੀ ਨਾਲ ਆਇਆ ਤਾਂ ਕਿ ਉਸ ਨੂੰ ਮਾਂ ਦੀ ਕਮੀ ਮਹਿਸੂਸ ਨਾ ਹੋਵੇ।
ਇਸ ਦੌਰਾਨ ਇਸ਼ਾਨ ਤੇ ਜਾਨ੍ਹਵੀ ਕਾਫ਼ੀ ਖ਼ੁਸ਼ ਨਜ਼ਰ ਆ ਰਹੇ ਸਨ।
ਸੰਜੈ ਕਪੂਰ ਦੀ ਧੀ ਸ਼ਾਇਨਾ ਨੇ ਵੀ ਭੈਣ ਜਾਨ੍ਹਵੀ ਦੀ ਪਹਿਲੀ ਫ਼ਿਲਮ ਦੇ ਟ੍ਰੇਲਰ ਲਾਂਚ ਸਮਾਗਮ ਵਿੱਚ ਹਾਜ਼ਰੀ ਭਰੀ।
ਬੌਨੀ ਕਪੂਰ ਦਾ ਛੋਟਾ ਭਾਈ ਸੰਜੈ ਕਪੂਰ ਵੀ ਆਪਣੀ ਪਤਨੀ ਤੇ ਦੋਵੇਂ ਬੱਚਿਆਂ ਨਾਲ ਇਸ ਲਾਂਚ ਵਿੱਚ ਸ਼ਾਮਲ ਹੋਇਆ।
ਇਸ ਦੌਰਾਨ ਇਸ਼ਾਨ ਖੱਟੜ ਦੀ ਮਾਂ ਨੀਲਮ ਵੀ ਨਜ਼ਰ ਆਈ।
ਫ਼ਿਲਮ ਦੇ ਪ੍ਰੋਡਿਊਸਰ ਕਰਨ ਜੌਹਰ ਨੇ ਵੀ ਇਸ ਇਵੈਂਟ ਵਿੱਚ ਹਾਜ਼ਰੀ ਭਰੀ।
ਜਾਨ੍ਹਵੀ ਕਪੂਰ ਦੀ ਫ਼ਿਲਮ ‘ਧੜਕ’ ਦਾ ਟ੍ਰੇਲਰ ਅੱਜ ਰਿਲੀਜ਼ ਹੋ ਗਿਆ ਹੈ। ਇਸ ਮੌਕੇ ਜਾਨ੍ਹਵੀ ਨਾਲ ਪੂਰਾ ਕਪੂਰ ਪਰਿਵਾਰ ਨਜ਼ਰ ਆਇਆ। ਸਾਰਿਆਂ ਨੇ ਕੋਸ਼ਿਸ਼ ਕੀਤੀ ਕਿ ਉਸ ਨੂੰ ਮਾਂ ਸ੍ਰੀਦੇਵੀ ਦੀ ਕਮੀ ਮਹਿਸੂਸ ਨਾ ਹੋਵੇ।