ਸ਼ਾਕਾਹਾਰੀ ਹੁੰਦਿਆਂ ਵੀ ਇੰਨੇ ਫਿੱਟ ਨੇ ਇਹ ਸਿਤਾਰੇ
ਤੁਸੀਂ ਸਮਝ ਗਏ ਹੋਵੋਗੇ ਕਿ ਸਬਜ਼ੀਆਂ ਤੁਹਾਡੇ ਸਰੀਰ ਲਈ ਕਿੰਨੀਆਂ ਫ਼ਾਇਦੇਮੰਦ ਹਨ। ਇਨ੍ਹਾਂ ਨਾਲ ਤੁਸੀਂ ਨਾ ਸਿਰਫ਼ ਤੰਦਰੁਸਤ ਤੇ ਫਿੱਟ ਰਹੋਗੇ ਸਗੋਂ ਤੁਹਾਡੀ ਚਮੜੀ ’ਤੇ ਵੀ ਕੁਦਰਤੀ ਚਮਕ ਆਏਗੀ। ਕੌਮਾਂਤਰੀ ਸਿਹਤ ਦਿਵਸ ਮੌਕੇ ਤੁਸੀਂ ਵੀ ਆਪਣੀ ਖ਼ੁਰਾਕ ਵਿੱਚ ਫ਼ਲ ਤੇ ਸਬਜ਼ੀਆਂ ਸ਼ਾਮਲ ਕਰੋ।
ਯਾਮੀ ਗੌਤਮ- ਬਾਲੀਵੁੱਡ ਵਿੱਚ ਅਦਾਕਾਰਾ ਯਾਮੀ ਗੌਤਮ ਦਾ ਸਰੀਰ ਅਥਲੀਟਾਂ ਵਰਗਾ ਹੈ। ਫਿੱਟ ਰਹਿਣ ਲਈ ਉਹ ਸ਼ਾਕਾਹਾਰੀ ਖ਼ੁਰਾਕ ਹੀ ਲੈਂਦੀ ਹੈ।
ਰਿਚਾ ਚੱਡਾ- ਰਿਚਾ ਚੱਡਾ ਵੀ ਸ਼ਾਕਾਹਾਰੀ ਹੈ। ਉਸ ਨੇ ਕਈ ਇੰਟਰਵਿਊਜ਼ ’ਚ ਦੱਸਿਆ ਕਿ ਉਹ ਮੀਟ ਨਹੀਂ ਖਾਂਦੀ।
ਲਿਜਾ ਹੇਡਨ- ਹਾਲ ਹੀ ਵਿੱਚ ਮਾਂ ਬਣੀ ਲਿਜਾ ਹੇਡਨ ਦੀ ਫਿਟਨੈਸ ਹੈਰਾਨ ਕਰਨ ਵਾਲੀ ਹੈ। ਉਹ ਵੀ ਤੰਦਰੁਸਤ ਜੀਵਨਸ਼ੈਲੀ ਲਈ ਸ਼ਾਕਾਹਾਰੀ ਖ਼ੁਰਾਕ ਲੈਂਦੀ ਹੈ।
ਕੰਗਨਾ ਰਣੌਤ- ਬਾਲੀਵੁੱਡ ਦੀ ਫਿੱਟ ਅਦਾਕਾਰਾ ਕੰਗਨਾ ਰਣੌਤ ਵੀ ਸ਼ਾਕਾਹਾਰੀ ਖ਼ੁਰਾਕ ਲੈਂਦੀ ਹੈ।
ਸੋਨਮ ਕਪੂਰ- ਫੈਸ਼ਨ ਆਈਕਨ ਸੋਨਮ ਕਪੂਰ ਆਪਣੀ ਫਿਗਰ ਲਈ ਮਸ਼ਹੂਰ ਹੈ। ਤੰਦਰੁਸਤ ਜੀਵਨਸ਼ੈਲੀ ਅਪਣਾਉਂਦਿਆਂ ਕੁਝ ਸਮਾਂ ਪਹਿਲਾਂ ਹੀ ਉਸ ਨੇ ਸ਼ਾਕਾਹਾਰੀ ਖ਼ੁਰਾਕ ਲੈਣੀ ਸ਼ੁਰੂ ਕੀਤੀ ਹੈ।
ਕਰੀਨਾ ਕਪੂਰ ਖ਼ਾਨ-ਜ਼ੀਰੋ ਲਈ ਮਸ਼ਹੂਰ ਹੋਈ ਕਰੀਨਾ ਕਪੂਰ ਖ਼ਾਨ ਨੇ ਗਰਭਕਾਲ ਦੌਰਾਨ ਖ਼ੂਬ ਘਿਓ, ਰੋਟੀ, ਪਰੌਂਠੇ ਤੇ ਚਾਵਲ ਖਾਧੇ ਸਨ। ਸ਼ਾਕਾਹਾਰੀ ਭੋਜਨ ਖਾਣ ਦੇ ਬਾਵਜੂਦ ਕਰੀਨਾ ਦੇ ਚਿਹਰੇ ਦੀ ਚਮਕ ਬਰਕਰਾਰ ਸੀ। ਹੁਣ ਵੀ ਉਹ ਇੱਕਦਮ ਫਿੱਟ ਹੈ।
ਸ਼ਾਹਿਦ ਕਪੂਰ- ਜੋ ਲੋਕ ਸੋਚਦੇ ਹਨ ਕਿ ਸ਼ਾਕਾਹਾਰੀ ਲੋਕਾਂ ਦਾ ਸਰੀਰ ਸੁਡੌਲ ਨਹੀਂ ਹੋ ਸਕਦਾ ਤਾਂ ਸ਼ਾਹਿਦ ਕਪੂਰ ਇਸ ਦੀ ਉੱਤਮ ਮਿਸਾਲ ਹੈ। ਬਾਲੀਵੁੱਡ ’ਚ ਉਹ ਸਰੀਰਕ ਪੱਖੋਂ ਫਿੱਟ ਅਦਾਕਾਰਾਂ ’ਚੋਂ ਇੱਕ ਹੈ ਹਾਲਾਂਕਿ ਪਿਛਲੇ ਇੱਕ ਦਹਾਕੇ ਤੋਂ ਉਹ ਸ਼ਾਕਾਹਾਰੀ ਹੈ।
ਆਮ ਤੌਰ ’ਤੋ ਇਹ ਸਮਝਿਆ ਜਾਂਦਾ ਹੈ ਕਿ ਮਾਸਾਹਾਰੀ ਭੋਜਨ ਖਾ ਕੇ ਹੀ ਸਰੀਰ ਨੂੰ ਦਰੁਸਤ ਰੱਖਿਆ ਜਾ ਸਕਦਾ ਹੈ ਪਰ ਬਾਲੀਵੁੱਡ ’ਚ ਅਜਿਹੇ ਕਈ ਸਿਤਾਰੇ ਹਨ ਜੋ ਸ਼ਾਕਾਹਾਰੀ ਹੁੰਦਿਆਂ ਹੋਇਆਂ ਵੀ ਬਿਲਕੁਲ ਫਿੱਟ ਹਨ। ਕੌਮਾਂਤਰੀ ਸਿਹਤ ਦਿਵਸ ਮੌਕੇ ਜਾਣੋ ਇਨ੍ਹਾਂ ਬਾਲੀਵੁੱਡ ਹਸਤੀਆਂ ਬਾਰੇ ਜੋ ਤੁਹਾਡੇ ਲਈ ਪ੍ਰੇਰਨਾ ਬਣ ਸਕਦੀਆਂ ਹਨ।