ਇਹ ਹੈ ਹਨੀ ਸਿੰਘ ਦੀ ਪਤਨੀ, ਕਈ ਸਾਲਾਂ ਤੱਕ ਲੁਕੋ ਕੇ ਰੱਖਿਆ
23 ਜਨਵਰੀ 2011 ਨੂੰ ਹਨੀ ਨੇ ਸ਼ਾਲਿਨੀ ਦੇ ਨਾਲ ਸੱਤ ਫੇਰੇ ਲਏ ਸਨ। ਸੇਰੇਮਨੀ ਵਿੱਚ ਸਿਰਫ ਇੰਨਾਂ ਦੇ ਨੇੜਲੇ ਫਰੈਂਡਜ਼ ਹੀ ਪਹੁੰਚੇ ਸਨ। ਦਿੱਲੀ ਦੇ ਗੁਰੂ ਨਾਨਕ ਪਬਲਿਕ ਸਕੂਲ ਵਿੱਚ ਪੜਾਈ ਕਰਦੇ ਹੋਏ ਦੋਨਾਂ ਦੀ ਦੋਸਤੀ ਹੋਈ ਜਿਹੜੀ ਬਾਅਦ ਵਿੱਚ ਪਿਆਰ ਵਿੱਚ ਬਦਲੀ। ਸਕੂਲ ਤੋਂ ਪੜਾਈ ਪੂਰੀ ਕਰਕੇ ਹਨੀ ਮਿਊਜ਼ਿਕ ਵਿੱਚ ਡਿਗਰੀ ਲੈਣ ਲੰਡਨ ਚੱਲੇ ਗਏ ਸਨ। ਵਾਪਸ ਆਕੇ ਜੋੜੀ ਨੇ ਵਿਆਹ ਕੀਤਾ।
ਅਗਸਤ 2014 ਵਿੱਚ ਸਿੰਗਿੰਗ ਰਿਅਲਿਟੀ ਸ਼ੋਅ ਇੰਡੀਅਨ ਰਾਅ ਸਟਾਰ ਦੇ ਸਟੇਜ ਉੱਤੇ ਨਾ ਸਿਰਫ਼ ਹਨੀ ਨੇ ਆਪਣੇ ਵਿਆਹ ਦੀ ਗੱਲ ਕਬੂਲੀ ਨਾਲ ਹੀ ਉਸ ਨੇ ਪਤਨੀ ਨੂੰ ਆਪਣੇ ਚਹੇਤਿਆਂ ਦੇ ਰੂ-ਬਰੂ ਕਰਵਾਇਆ।
ਉਨ੍ਹਾਂ ਦਾ ਕਹਿਣਾ ਸੀ ਕਿ ਇਹ ਫ਼ੋਟੋਗਰਾਫੀ ਇੱਕ ਫ਼ੋਟੋ ਸ਼ੂਟ ਦੌਰਾਨ ਦੀ ਹੈ। ਹਾਲਾਂਕਿ ਕੁਝ ਵਕਤ ਬਾਅਦ ਹਨੀ ਨੂੰ ਇਹ ਗੱਲ ਕਬੂਲਣੀ ਪਈ। ਉਨ੍ਹਾਂ ਦਾ ਵਿਆਹ ਹੋ ਚੁੱਕਾ ਸੀ ਪਰ ਉਸ ਨੇ ਆਪਣੀ ਪਤਨੀ ਦੇ ਨਾਮ ਦਾ ਖ਼ੁਲਾਸਾ ਨਹੀਂ ਕੀਤਾ ਸੀ।
ਹਨੀ ਸਿੰਘ ਦੇ ਵਿਆਹ ਉੱਤੇ ਹਮੇਸ਼ਾ ਤੋਂ ਹੀ ਵਿਵਾਦ ਰਿਹਾ ਹੈ। 2011 ਵਿੱਚ ਅਜਿਹੀਆਂ ਖ਼ਬਰਾਂ ਵੀ ਆਈਆਂ ਸਨ ਕਿ ਉਨ੍ਹਾਂ ਦਾ ਵਿਆਹ ਹੋ ਚੁੱਕਾ ਸੀ। ਉਸੇ ਸਮੇਂ ਉਨ੍ਹਾਂ ਦਾ ਵਿਆਹ ਦੀਆਂ ਕੁਝ ਫ਼ੋਟੋਆਂ ਇੰਟਰਨੈੱਟ ਉੱਤੇ ਵਾਇਰਲ ਹੋ ਗਈਆਂ। ਇਨ੍ਹਾਂ ਤਸਵੀਰਾਂ ਬਾਰੇ ਹਨੀ ਕਾਫ਼ੀ ਸਮੇਂ ਤੱਕ ਚੁੱਪ ਰਿਹਾ ਪਰ ਬਾਅਦ ਵਿੱਚ ਉਨ੍ਹਾਂ ਨੇ ਵਿਆਹ ਹੋਣ ਦੀ ਗੱਲ ਤੋਂ ਇਨਕਾਰ ਕੀਤਾ ਸੀ।
ਚੰਡੀਗੜ੍ਹ: ਬਾਲੀਵੁੱਡ ਦੇ ਮਸ਼ਹੂਰ ਰੈਪਰ ਯੋ ਯੋ ਹਨੀ ਸਿੰਘ ਨੇ ਛੇ ਸਾਲ ਪਹਿਲਾਂ ਚਾਈਲਡਹੁੱਡ ਫਰੈਂਡ ਸ਼ਾਲਿਨੀ ਤਲਵਾਰ ਨਾਲ ਸ਼ਾਦੀ ਕੀਤੀ ਸੀ। ਐਨਵਰਸਰੀ ਮੌਕੇ ਉੱਤੇ ਉਨ੍ਹਾਂ ਨੇ ਬਾਈਕ ਨਾਲ ਫ਼ੋਟੋ ਪੋਸਟ ਕਰਦੇ ਹੋਏ ਲਿਖਿਆ ਸੀ It's been six years now :-) ਦੱਸ ਦੇਈਏ ਹਨੀ ਸਿੰਘ ਤੇ ਸ਼ਾਲਿਨੀ ਦਾ ਵਿਆਹ 23 ਜਨਵਰੀ, 2011 ਨੂੰ ਹੋਇਆ ਸੀ। ਕਈ ਸਾਲਾਂ ਤੱਕ ਉਨ੍ਹਾਂ ਨੇ ਗੱਲ ਲੁਕੋ ਕੇ ਰੱਖੀ। ਭਾਵੇਂ ਕਿ ਹਨੀ ਸਿੰਘ ਨੇ ਆਪਣਾ ਕਰੀਅਰ 2005 ਵਿੱਚ ਸ਼ੁਰੂ ਕੀਤਾ ਹੋਵੇ ਪਰ ਉਨ੍ਹਾਂ ਨੇ ਅਸਲੀ ਪ੍ਰਸਿੱਧੀ ਵਿਆਹ ਦੇ ਕੁਝ ਮਹੀਨੇ ਬਾਅਦ ਰਿਲੀਜ਼ ਹੋਏ ਗਾਣੇ 'ਲੱਕ 28 ਕੁੜੀ ਦਾ' ਦੇ ਜ਼ਰੀਏ ਮਿਲੀ ਸੀ।