ਐਵਾਰਡ ਸ਼ੋਅ 'ਚ ਖੂਬਸੂਰਤੀ ਦਾ ਮੇਲਾ, ਸੱਜ-ਧੱਜ ਕੇ ਪਹੁੰਚੇ ਸਿਤਾਰੇ
ਮਾਧੁਰੀ ਦਿਕਸ਼ਿਤ ਇਸ ਐਵਾਰਡ ‘ਚ ਬਲੈਕ ਗਾਉਨ ‘ਚ ਨਜ਼ਰ ਆਈ। ਜਲਦੀ ਹੀ ਮਾਧੁਰੀ ਦੀ ਫ਼ਿਲਮ ‘ਕਲੰਕ’ ਰਿਲੀਜ਼ ਹੋਣ ਵਾਲੀ ਹੈ। ਮਾਧੁਰੀ ਦੀ ਮੁਸਕਾਨ ਨੇ ਇੱਥੇ ਆਏ ਲੋਕਾਂ ਦਾ ਦਿਲ ਜਿੱਤ ਲਿਆ।
ਰਣਬੀਰ ਕਪੂਰ ਇਸ ਰੈੱਡ ਕਾਰਪੈਟ ‘ਤੇ ਇਕੱਲੇ ਹੀ ਪੋਜ਼ ਦਿੰਦੇ ਨਜ਼ਰ ਆਏ।
ਉਧਰ ਅਰਬਾਜ਼ ਖ਼ਾਨ ਵੀ ਇਸ ਐਵਾਰਡ ਫੰਕਸ਼ਨ ‘ਚ ਆਪਣੀ ਗਰਲਫ੍ਰੈਂਡ ਨਾਲ ਪਹੁੰਚੇ।
ਆਲਿਆ ਤੇ ਦੀਪਿਕਾ ਦੀ ਇਵੈਂਟ ‘ਚ ਮੁਲਾਕਾਤ ਹੋਈ। ਇਸ ਤੋਂ ਬਾਅਦ ਦੋਵਾਂ ਨੇ ਇੱਕ-ਦੂਜੇ ਨਾਲ ਮੀਡੀਆ ਨੂੰ ਖੂਬ ਪੋਜ਼ ਦਿੱਤੇ।
ਉਧਰ ਨਵੀਂ ਵਿਆਹੀ ਦੀਪਿਕਾ ਪਾਦੂਕੋਨ ਵੀ ਰੈੱਡ ਕਾਰਪੈਟ ‘ਤੇ ਕਿਸੇ ਤੋਂ ਘੱਟ ਨਹੀਂ ਲੱਗ ਰਹੀ ਸੀ। ਉਸ ਨੇ ਵੀ ਇੱਥੇ ਰੈੱਡ ਗਾਉਨ ‘ਚ ਐਂਟਰੀ ਕੀਤੀ। ਜਲਦੀ ਹੀ ਦੀਪਿਕਾ ‘ਛਪਾਕ’ ਦੀ ਸ਼ੂਟਿੰਗ ਸ਼ੁਰੂ ਕਰਨ ਵਾਲੀ ਹੈ।
ਆਲਿਆ ਤੇ ਦੀਪਿਕਾ ਦੀ ਇਵੈਂਟ ‘ਚ ਮੁਲਾਕਾਤ ਹੋਈ। ਇਸ ਤੋਂ ਬਾਅਦ ਦੋਵਾਂ ਨੇ ਇੱਕ-ਦੂਜੇ ਨਾਲ ਮੀਡੀਆ ਨੂੰ ਖੂਬ ਪੋਜ਼ ਦਿੱਤੇ।
ਆਲਿਆ ਭੱਟ ਵੀ ਇੱਥੇ ਕੁਝ ਇਸ ਅੰਦਾਜ਼ ‘ਚ ਨਜ਼ਰ ਆਈ।
ਬੀ-ਟਾਊਨ ਦੀ ਹੌਟ ਐਕਟਰਸ ‘ਚ ਸ਼ਾਮਲ ਮਲਾਇਕਾ ਅਰੋੜਾ ਇਸ ਇਵੈਂਟ ‘ਚ ਰੈੱਡ ਗਾਉਨ ‘ਚ ਨਜ਼ਰ ਆਈ। ਮਲਾਇਕਾ ਅਰੋੜਾ ਨੇ ਹਮੇਸ਼ਾ ਦੀ ਤਰ੍ਹਾਂ ਇੱਥੇ ਵੀ ਪੂਰੀ ਮਹਿਫਲ ਨੂੰ ਆਪਣੇ ਵੱਲ ਕਰ ਲਿਆ।