Petrol Diesel Price Today 3rd Aug 2021: ਪੈਟਰੋਲ ਤੇ ਡੀਜ਼ਲ ਦੀਆਂ ਵਧਦੀਆਂ ਕੀਮਤਾਂ ਵਿਚਕਾਰ ਲਗਾਤਾਰ 17ਵੇਂ ਦਿਨ ਰਾਹਤ ਮਿਲੀ ਹੈ। ਅੱਜ ਪੈਟਰੋਲੀਅਮ ਕੰਪਨੀਆਂ ਨੇ ਪੈਟਰੋਲ ਤੇ ਡੀਜ਼ਲ ਦੇ ਨਵੇਂ ਰੇਟ ਜਾਰੀ ਕੀਤੇ ਹਨ। ਮੰਗਲਵਾਰ ਨੂੰ ਦਿੱਲੀ ਵਿੱਚ ਪੈਟਰੋਲ 101.84 ਰੁਪਏ ਤੇ ਡੀਜ਼ਲ 89.87 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ। ਤੇਲ ਦੀਆਂ ਕੀਮਤਾਂ 'ਚ ਪਿਛਲੀ ਵਾਰ 17 ਜੁਲਾਈ ਨੂੰ ਵਾਧਾ ਕੀਤਾ ਗਿਆ ਸੀ।


ਸ਼ਹਿਰ      ਪੈਟਰੋਲ   ਡੀਜ਼ਲ
ਰਾਂਚੀ       96.68        94.84
ਚੰਡੀਗੜ੍ਹ   97.93       89.5
ਆਗਰਾ    98.32       89.96
ਲਖਨਊ   98.92       90.26
ਚੇਨਈ     101.49     94.39
ਦਿੱਲੀ      101.84     89.87
ਕੋਲਕਾਤਾ 102.08    93.02
ਪਟਨਾ     104.25    95.57
ਬੰਗਲੁਰੂ   105.25    95.26
ਮੁੰਬਈ      107.83    97.45
ਜੈਪੁਰ       108.71    99.02
ਪਰਭਣੀ    108.89    97.1
ਭੋਪਾਲ      110.2      98.67
ਇੰਦੌਰ       110.28    98.76
ਰੀਵਾ         112.41   100.71
ਅਨੂਪੁਰ      112.78   101.05
ਸ਼੍ਰੀਗੰਗਾਨਗਰ 113.21   103.15
ਪੋਰਟ ਬਲੇਅਰ   85.28    83.79

ਇਸ ਤਰ੍ਹਾਂ ਪੈਟਰੋਲ ਅਤੇ ਡੀਜ਼ਲ ਦੇ ਰੇਟ ਵਧਦੇ
1 ਅਗਸਤ ਦੇ ਅੰਕੜਿਆਂ ਅਨੁਸਾਰ ਕੇਂਦਰ ਸਰਕਾਰ ਦਿੱਲੀ 'ਚ ਇੱਕ ਲੀਟਰ ਪੈਟਰੋਲ ਉੱਤੇ 32.90 ਰੁਪਏ ਅਤੇ ਸੂਬਾ ਸਰਕਾਰ 23.50 ਰੁਪਏ ਵਸੂਲਦੀ ਹੈ। ਇਸ ਦੇ ਨਾਲ ਹੀ ਕੇਂਦਰ ਸਰਕਾਰ 31.80 ਰੁਪਏ ਤੇ ਦਿੱਲੀ ਸਰਕਾਰ 13.14 ਰੁਪਏ ਡੀਜ਼ਲ 'ਤੇ ਟੈਕਸ ਵਜੋਂ ਵਸੂਲਦੀ ਹੈ।

ਇਸ ਤੋਂ ਇਲਾਵਾ ਮਾਲ ਤੇ ਡੀਲਰ ਕਮਿਸ਼ਨ ਵੀ ਜੋੜਿਆ ਜਾਂਦਾ ਹੈ। ਇਹੀ ਕਾਰਨ ਹੈ ਕਿ ਦਿੱਲੀ 'ਚ 41.24 ਰੁਪਏ ਦਾ ਪੈਟਰੋਲ 101.62 ਰੁਪਏ ਹੋ ਗਿਆ। 2020 'ਚ ਕੱਚੇ ਤੇਲ ਦੀਆਂ ਕੀਮਤਾਂ 'ਚ ਗਿਰਾਵਟ ਆਈ ਸੀ, ਪਰ ਫਿਰ ਮਹਾਂਮਾਰੀ ਕਾਰਨ ਕੇਂਦਰ ਸਰਕਾਰ ਨੇ ਐਕਸਾਈਜ਼ ਡਿਊਟੀ ਵਧਾ ਦਿੱਤੀ।

ਕੀਮਤਾਂ ਹਰ ਸਵੇਰ ਤੈਅ ਹੁੰਦੀਆਂ ਹਨ
ਦਰਅਸਲ, ਵਿਦੇਸ਼ੀ ਮੁਦਰਾ ਦਰਾਂ ਦੇ ਨਾਲ ਅੰਤਰਰਾਸ਼ਟਰੀ ਬਾਜ਼ਾਰ 'ਚ ਕੱਚੇ ਮੁੱਲ ਦੇ ਅਧਾਰ ਤੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਰੋਜ਼ਾਨਾ ਬਦਲਦੀਆਂ ਹਨ। ਤੇਲ ਮਾਰਕੀਟਿੰਗ ਕੰਪਨੀਆਂ ਕੀਮਤਾਂ ਦੀ ਸਮੀਖਿਆ ਕਰਨ ਤੋਂ ਬਾਅਦ ਰੋਜ਼ਾਨਾ ਪੈਟਰੋਲ ਅਤੇ ਡੀਜ਼ਲ ਦੇ ਰੇਟ ਤੈਅ ਕਰਦੀਆਂ ਹਨ। ਇੰਡੀਅਨ ਆਇਲ, ਭਾਰਤ ਪੈਟਰੋਲੀਅਮ ਅਤੇ ਹਿੰਦੁਸਤਾਨ ਪੈਟਰੋਲੀਅਮ ਰੋਜ਼ਾਨਾ ਸਵੇਰੇ 6 ਵਜੇ ਪੈਟਰੋਲ ਅਤੇ ਡੀਜ਼ਲ ਦੇ ਰੇਟ ਸੋਧਦੇ ਹਨ।

ਐਸਐਮਐਸ ਰਾਹੀਂ ਆਪਣੇ ਸ਼ਹਿਰ 'ਚ ਪੈਟਰੋਲ ਅਤੇ ਡੀਜ਼ਲ ਦੇ ਰੇਟ ਜਾਣੋ
ਤੁਸੀਂ ਆਪਣੇ ਸ਼ਹਿਰ 'ਚ ਪੈਟਰੋਲ ਅਤੇ ਡੀਜ਼ਲ ਦੀ ਕੀਮਤ ਰੋਜ਼ਾਨਾ ਐਸਐਮਐਸ ਦੁਆਰਾ ਵੀ ਦੇਖ ਸਕਦੇ ਹੋ। ਇੰਡੀਅਨ ਆਇਲ (ਆਈਓਸੀ) ਦੇ ਖਪਤਕਾਰ RSP<ਡੀਲਰ ਕੋਡ> ਨੂੰ 9224992249 ਨੰਬਰ ਅਤੇ ਐਚਪੀਸੀਐਲ (HPCL) ਦੇ ਖਪਤਕਾਰ HPPRICE <ਡੀਲਰ ਕੋਡ> ਨੂੰ 9222201122 ਨੰਬਰ 'ਤੇ ਭੇਜ ਸਕਦੇ ਹਨ। ਬੀਪੀਸੀਐਲ ਦੇ ਗਾਹਕ RSP<ਡੀਲਰ ਕੋਡ> ਨੂੰ 9223112222 ਨੰਬਰ 'ਤੇ ਭੇਜ ਸਕਦੇ ਹਨ।