ਨਵੀਂ ਦਿੱਲੀ: ਸਰਕਾਰ ਦੇ ਦਖਲ ਤੋਂ ਬਾਅਦ ਦਿੱਲੀ, ਮੁੰਬਈ ਅਤੇ ਚੇਨੱਈ ਵਰਗੇ ਪ੍ਰਮੁੱਖ ਬਾਜ਼ਾਰਾਂ ਵਿੱਚ ਪਿਆਜ਼ ਦੇ ਥੋਕ ਕੀਮਤ 10 ਰੁਪਏ ਪ੍ਰਤੀ ਕਿੱਲੋ ਤੱਕ ਆ ਗਈ ਹੈ। ਇਸ ਦੀ ਜਾਣਕਾਰੀ ਸਰਕਾਰੀ ਅੰਕੜਿਆਂ ਤੋਂ ਮਿਲੀ ਹੈ। ਅਸਮਾਨ ਨੂੰ ਛੂਹ ਰਹੀਆਂ ਪਿਆਜ਼ ਦੀਆਂ ਕੀਮਤਾਂ ਨੂੰ ਵੇਖਦਿਆਂ ਸਰਕਾਰ ਨੇ ਪਿਆਜ਼ ਦੇ ਭੰਡਾਰਨ ਦੀ ਵੱਧ ਤੋਂ ਵੱਧ ਸੀਮਾ ਨਿਰਧਾਰਤ ਕੀਤੀ ਹੈ। ਇਸ ਤੋਂ ਇਲਾਵਾ ਨਿਰਯਾਤ 'ਤੇ ਪਾਬੰਦੀ ਦੇ ਨਾਲ ਦਰਾਮਦ ਵਧਾਉਣ ਦੇ ਉਪਾਅ ਵੀ ਕੀਤੇ।

ਸਰਕਾਰ ਦੇ ਦਖਲ ਦੇਣ ਤੋਂ ਇੱਕ ਦਿਨ ਬਾਅਦ ਉਤਪਾਦਕ ਖੇਤਰਾਂ ਵਿੱਚ ਕੀਮਤਾਂ ਵਿੱਚ ਵੀ ਨਰਮੀ ਆਈ ਹੈ। ਦੱਸ ਦਈਏ ਕਿ ਇਸ ਕਦਮ ਤੋਂ ਬਾਅਦ ਮਹਾਰਾਸ਼ਟਰ ਦੇ ਲਾਸਲਗਾਓਂ ਵਿੱਚ ਪਿਆਜ਼ ਦੀ ਕੀਮਤ ਵਿੱਚ ਪੰਜ ਰੁਪਏ ਦੀ ਗਿਰਾਵਟ ਆਈ। ਲਾਸਲਗਾਓਂ ਏਸ਼ੀਆ ਵਿੱਚ ਪਿਆਜ਼ ਦੀ ਸਭ ਤੋਂ ਵੱਡੀ ਥੋਕ ਬਾਜ਼ਾਰ ਹੈ।

ਇਸੇ ਤਰ੍ਹਾਂ ਮੁੰਬਈ, ਬੰਗਲੁਰੂ ਅਤੇ ਭੋਪਾਲ ਵਿਚ ਵੀ ਕ੍ਰਮਵਾਰ 5-6 ਰੁਪਏ ਪ੍ਰਤੀ ਕਿਲੋਗ੍ਰਾਮ ਦੀ ਗਿਰਾਵਟ ਨਾਲ ਪਿਆਜ਼ ਦੀ ਕੀਮਤਾਂ ਕ੍ਰਮਵਾਰ 70 ਰੁਪਏ, 64 ਰੁਪਏ ਪ੍ਰਤੀ ਕਿਲੋ ਅਤੇ 40 ਰੁਪਏ ਪ੍ਰਤੀ ਕਿਲੋ ਰਹਿ ਗਈਆਂ।

ਇਨ੍ਹਾਂ ਖਪਤ ਬਾਜ਼ਾਰਾਂ ਵਿੱਚ ਰੋਜ਼ਾਨਾ ਆਉਣ ਵਾਲੇ ਸਮੇਂ ਵਿੱਚ ਕੁਝ ਸੁਧਾਰ ਹੋਣ ਤੋਂ ਬਾਅਦ ਕੀਮਤਾਂ ਵਿੱਚ ਕਮੀ ਆਈ। ਅੰਕੜਿਆਂ ਮੁਚਾਬਤ, ਦੁਨੀਆ ਦੀ ਸਭ ਤੋਂ ਵੱਡੀ ਸਬਜ਼ੀ ਮੰਡੀ ਦਿੱਲੀ ਦੀ ਆਜ਼ਾਦਪੁਰ ਮੰਡੀ ਵਿੱਚ ਰੋਜ਼ਾਨਾ ਦੀ ਆਮਦ 530 ਟਨ ਤੋਂ ਵੱਧ ਹੋ ਗਈ ਹੈ।

ਮੁੰਬਈ ਦੀ ਆਮਦ 885 ਟਨ ਤੋਂ ਵਧ ਕੇ 1,560 ਟਨ ਹੋ ਗਈ ਹੈ। ਰੋਜ਼ਾਨਾ ਦੀ ਆਮਦ ਚੇਨਈ ਵਿਚ 1,120 ਟਨ ਤੋਂ ਵਧ ਕੇ 1,400 ਟਨ ਅਤੇ ਬੰਗਲੌਰ ਵਿਚ 2,500 ਟਨ ਤੋਂ ਵੱਧ ਕੇ 3,000 ਟਨ ਹੋ ਗਈ ਹੈ। ਹਾਲਾਂਕਿ ਲਖਨਊ, ਭੋਪਾਲ, ਅਹਿਮਦਾਬਾਦ, ਅੰਮ੍ਰਿਤਸਰ, ਕੋਲਕਾਤਾ ਅਤੇ ਪੁਣੇ ਵਰਗੇ ਸ਼ਹਿਰਾਂ ਵਿਚ ਅਜੇ ਤੱਕ ਸੁਧਾਰ ਨਹੀਂ ਹੋਇਆ ਹੈ।

ਇਸ ਵਾਰ ਠੰਢ ‘ਚ 44% ਘੱਟ ਉਡਾਣ ਭਰਨਗੇ ਜਹਾਜ਼, ਜਾਣੋ ਕਿੰਨੀਆਂ ਉਡਾਣਾਂ ਨੂੰ ਦਿੱਤੀ ਗਈ ਹੈ ਮਨਜ਼ੂਰੀ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904