Air India: ਇੰਡੀਗੋ ਤੋਂ ਬਾਅਦ ਟਾਟਾ ਗਰੁੱਪ ਦੀ ਮਾਲਕੀ ਵਾਲੀ ਏਅਰ ਇੰਡੀਆ ਨੇ ਵੀ 470 ਨਵੇਂ ਜਹਾਜ਼ ਖਰੀਦਣ ਲਈ ਏਅਰਬਸ-ਬੋਇੰਗ ਨਾਲ ਸਮਝੌਤਾ ਕੀਤਾ ਹੈ। ਫਰਾਂਸ ਦੀ ਰਾਜਧਾਨੀ ਪੈਰਿਸ 'ਚ ਚੱਲ ਰਹੇ ਏਅਰ ਸ਼ੋਅ ਦੌਰਾਨ ਏਅਰ ਇੰਡੀਆ ਨੇ ਜਹਾਜ਼ਾਂ ਦੀ ਖਰੀਦਦਾਰੀ ਦੇ ਸੌਦੇ 'ਤੇ ਦਸਤਖਤ ਕੀਤੇ ਹਨ।


ਇਸ ਮੌਕੇ 'ਤੇ ਟਾਟਾ ਸੰਸ ਦੇ ਚੇਅਰਮੈਨ ਐਨ ਚੰਦਰਸ਼ੇਖਰਨ ਨੇ ਕਿਹਾ ਕਿ ਇਹ ਇਤਿਹਾਸਕ ਕਦਮ ਏਅਰ ਇੰਡੀਆ ਦੇ ਵਿਕਾਸ ਅਤੇ ਲੰਬੇ ਸਮੇਂ ਵਿੱਚ ਸਫਲਤਾ ਨੂੰ ਅੱਗੇ ਵਧਾਉਣ ਵਿੱਚ ਮਦਦ ਕਰੇਗਾ। ਸਾਨੂੰ ਯਕੀਨ ਹੈ ਕਿ ਇਸ ਸਾਂਝੇਦਾਰੀ ਰਾਹੀਂ ਅਸੀਂ ਦੁਨੀਆ ਨੂੰ ਆਧੁਨਿਕ ਹਵਾਬਾਜ਼ੀ ਦਿਖਾਉਣ ਦੇ ਯੋਗ ਹੋਵਾਂਗੇ।


ਇਸ ਸਾਲ ਫਰਵਰੀ 'ਚ ਏਅਰ ਇੰਡੀਆ ਨੇ ਵਿਸਥਾਰ ਯੋਜਨਾ ਨੂੰ ਅੱਗੇ ਵਧਾਉਂਦੇ ਹੋਏ 470 ਜਹਾਜ਼ ਖਰੀਦਣ ਦਾ ਐਲਾਨ ਕੀਤਾ ਸੀ। ਹੁਣ ਇਸ ਸੌਦੇ ਨੂੰ ਅੱਗੇ ਵਧਾਉਂਦਿਆਂ ਹੋਇਆਂ ਏਅਰਲਾਈਨਜ਼ ਨੇ 70 ਬਿਲੀਅਨ ਡਾਲਰ ਦੇ ਇਸ ਸੌਦੇ ਤਹਿਤ ਜਹਾਜ਼ ਖਰੀਦਣ ਲਈ ਪੈਰਿਸ ਏਅਰ ਸ਼ੋਅ ਦੌਰਾਨ ਬੋਇੰਗ ਅਤੇ ਏਅਰਬਸ ਨਾਲ ਖਰੀਦ ਸਮਝੌਤੇ 'ਤੇ ਹਸਤਾਖਰ ਕੀਤੇ ਹਨ।


ਇਹ ਵੀ ਪੜ੍ਹੋ: ਸਦਨ 'ਚ ਵਿਰੋਧੀਆਂ ਨੂੰ ਸਿੱਧੇ ਹੋ ਗਏ CM ਮਾਨ , ਕਿਹਾ ਪ੍ਰਤਾਪ ਸਿੰਘ ਭਾਜਪਾ ਪਤਾ ਨਹੀਂ ਕੀ ਖਾ ਕੇ ਬੋਲਦੇ ਨੇ, ਰਾਹੁਲ ਗਾਂਧੀ ਤੇ ਵੜਿੰਗ ਨੂੰ ਵੀ ਲਾਏ ਰਗੜੇ


ਏਅਰ ਇੰਡੀਆ ਏਅਰਬਸ ਤੋਂ 250 ਅਤੇ ਬੋਇੰਗ ਤੋਂ 220 ਜਹਾਜ਼ ਖਰੀਦਣ ਜਾ ਰਹੀ ਹੈ। ਏਅਰ ਇੰਡੀਆ ਨੇ 140 A320neo ਅਤੇ 70 A321neo ਏਅਰਕ੍ਰਾਫਟ ਲਈ ਸਮਝੌਤਾ ਕੀਤਾ ਹੈ। ਇਸ ਤੋਂ ਇਲਾਵਾ 34 A350-100 ਅਤੇ ਛੇ A350-900 ਵਾਈਡ ਬਾਡੀ ਜੈੱਟ ਸ਼ਾਮਲ ਹਨ। ਏਅਰ ਇੰਡੀਆ ਨੇ ਫਰਵਰੀ 'ਚ ਏਅਰਬੇਸ ਨਾਲ ਇਰਾਦੇ ਦੇ ਇਕ ਪੱਤਰ 'ਤੇ ਹਸਤਾਖਰ ਕੀਤੇ ਸਨ।


ਬੋਇੰਗ ਦੇ ਨਾਲ 190 737 MAX ਤੋਂ ਇਲਾਵਾ 20 787 ਡ੍ਰੀਮਲਾਈਨਰਸ ਅਤੇ ਦਸ 777X ਜੈੱਟ ਖਰੀਦਣ ਜਾ ਰਹੀ ਹੈ। ਨਾਲ ਹੀ, ਏਅਰਲਾਈਨਸ ਕੋਲ 50 737 MAX ਅਤੇ 20 787 ਡ੍ਰੀਮਲਾਈਨਰ ਸਮੇਤ ਵਾਧੂ 70 ਜਹਾਜ਼ ਖਰੀਦਣ ਦਾ ਵਿਕਲਪ ਹੈ। ਦੱਖਣੀ ਏਸ਼ੀਆ ਖੇਤਰ ਵਿੱਚ ਬੋਇੰਗ ਲਈ ਇਹ ਸਭ ਤੋਂ ਵੱਡਾ ਆਰਡਰ ਹੈ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।


ਇਹ ਵੀ ਪੜ੍ਹੋ: Tara Singh-Nehru Pact: ਕਾਂਗਰਸ ਦਾ ਵੱਡਾ ਦਾਅਵਾ : ਭਗਵੰਤ ਮਾਨ ਨੇ ਤਾਰਾ ਸਿੰਘ-ਨਹਿਰੂ ਸਮਝੌਤੇ ਨੂੰ ਤੋੜਿਆ, ਕੀ ਇਹ ਸਮਝੌਤਾ ?