International Yoga Day 2023: 21 ਜੂਨ ਨੂੰ ਮਨਾਏ ਜਾਣ ਵਾਲੇ ਅੰਤਰਰਾਸ਼ਟਰੀ ਯੋਗ ਦਿਵਸ ਤੋਂ ਪਹਿਲਾਂ ਸੰਯੁਕਤ ਰਾਸ਼ਟਰ ਦੇ ਸਕੱਤਰ-ਜਨਰਲ ਐਂਟੋਨੀਓ ਗੁਟੇਰੇਸ ਨੇ ਏਕਤਾ ਅਤੇ ਵਿਸ਼ਵ ਨੂੰ ਹੋਰ ਇਕਸੁਰ ਬਣਾਉਣ ਦਾ ਸੰਦੇਸ਼ ਦਿੱਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਇਸ ਪ੍ਰਾਚੀਨ ਅਭਿਆਸ ਦਾ ਲਾਭ ਖਾਸ ਤੌਰ 'ਤੇ ਖਤਰਨਾਕ ਅਤੇ ਵੰਡੀ ਹੋਈ ਦੁਨੀਆ ਵਿੱਚ ਕੀਮਤੀ ਹਨ।


ਯੋਗ ਦਿਵਸ 'ਤੇ ਸੰਯੁਕਤ ਰਾਸ਼ਟਰ ਦੇ ਮੁਖੀ ਐਂਟੋਨੀਓ ਗੁਟੇਰੇਸ ਦਾ ਸੰਦੇਸ਼


ਸੰਯੁਕਤ ਰਾਸ਼ਟਰ ਦੇ ਮੁਖੀ ਗੁਟੇਰੇਸ ਨੇ ਯੋਗ ਦਿਵਸ 'ਤੇ ਇਕ ਵੀਡੀਓ ਸੰਦੇਸ਼ 'ਚ ਕਿਹਾ, 'ਯੋਗ ਜੋੜਦਾ ਹੈ, ਇਹ ਸਰੀਰ ਅਤੇ ਦਿਮਾਗ ਨੂੰ ਜੋੜਦਾ ਹੈ। ਇਹ ਦੁਨੀਆ ਭਰ ਦੇ ਲੱਖਾਂ ਲੋਕਾਂ ਲਈ ਤਾਕਤ, ਸਦਭਾਵਨਾ ਅਤੇ ਸ਼ਾਂਤੀ ਦਾ ਸਰੋਤ ਹੈ। ਇਸ ਪ੍ਰਾਚੀਨ ਅਭਿਆਸ ਦੇ ਫ਼ਾਇਦੇ ਖ਼ਾਸਕਰ ਖ਼ਤਰਨਾਕ ਅਤੇ ਵੰਡੀ ਹੋਈ ਦੁਨੀਆਂ ਵਿਚ ਬਹੁਤ ਕੀਮਤੀ ਹਨ।


ਸੰਯੁਕਤ ਰਾਸ਼ਟਰ ਦੇ ਮੁਖੀ ਨੇ ਕਿਹਾ, “ਯੋਗ ਤੋਂ ਸ਼ਾਂਤੀ ਦੇ ਸਵਰਗ ਵਰਗਾ ਮਹਿਸੂਸ ਹੁੰਦਾ ਹੈ। ਇਹ ਚਿੰਤਾ ਨੂੰ ਘੱਟ ਕਰ ਸਕਦਾ ਹੈ ਅਤੇ ਮਾਨਸਿਕ ਸਿਹਤ ਨੂੰ ਵਧਾ ਸਕਦਾ ਹੈ। ਇਹ ਅਨੁਸ਼ਾਸਨ ਅਤੇ ਧੀਰਜ ਪੈਦਾ ਕਰਨ ਵਿੱਚ ਸਾਡੀ ਮਦਦ ਕਰਦਾ ਹੈ। ਇਹ ਸਾਨੂੰ ਸਾਡੇ ਗ੍ਰਹਿ ਨਾਲ ਜੋੜਦਾ ਹੈ, ਜਿਸ ਨਾਲ ਸਾਨੂੰ ਸੁਰੱਖਿਆ ਦੀ ਸਖ਼ਤ ਲੋੜ ਹੈ।






ਇਹ ਵੀ ਪੜ੍ਹੋ: PM Narendra Modi Visit US: ਅਮਰੀਕਾ 'ਚ ਐਲੋਨ ਮਸਕ ਨਾਲ ਮੁਲਾਕਾਤ ਕਰਨਗੇ PM ਮੋਦੀ, ਜਾਣੋ ਕਿਉਂ ਖ਼ਾਸ ਹੋਵੇਗੀ ਇਹ ਮੁਲਾਕਾਤ


ਐਂਟੋਨੀਓ ਗੁਟੇਰੇਸ ਨੇ ਲੋਕਾਂ ਨੂੰ ਕੀਤੀ ਅਪੀਲ


ਐਂਟੋਨੀਓ ਗੁਟੇਰੇਸ ਨੇ ਕਿਹਾ, “ਇਹ (ਯੋਗ) ਸਾਡੀ ਸਾਂਝੀ ਮਨੁੱਖਤਾ ਨੂੰ ਦਰਸਾਉਂਦਾ ਹੈ ਜੋ ਸਾਨੂੰ ਇਹ ਸਮਝਣ ਵਿੱਚ ਮਦਦ ਕਰਦਾ ਹੈ ਕਿ ਸਾਡੇ ਮਤਭੇਦਾਂ ਦੇ ਬਾਵਜੂਦ ਅਸੀਂ ਇੱਕ ਹਾਂ।” ਉਨ੍ਹਾਂ ਨੇ ਕਿਹਾ, “ਇਸ ਅੰਤਰਰਾਸ਼ਟਰੀ ਯੋਗ ਦਿਵਸ ‘ਤੇ ਆਓ ਅਸੀਂ ਇਕੱਠੇ ਹੋਈਏ ਅਤੇ ਲੋਕਾਂ, ਗ੍ਰਹਿ ਅਤੇ ਖ਼ੁਦ ਦੇ ਲਈ ਚੰਗਾ ਭਰਪੂਰ ਸੰਸਾਰ ਬਣਾਉਣ ਸੰਕਲਪ ਲਓ।"


ਇਹ ਵੀ ਪੜ੍ਹੋ: ਅਹਿਮਦਾਬਾਦ 'ਚ ਭਗਵਾਨ ਜਗਨਨਾਥ ਦੀ ਰੱਥ ਯਾਤਰਾ ਦੌਰਾਨ ਵਾਪਰਿਆ ਹਾਦਸਾ, ਇਮਾਰਤ ਦੀ ਬਾਲਕੋਨੀ ਟੁੱਟੀ, 11 ਜ਼ਖ਼ਮੀ